
ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਵਾਪਿਸ ਲਿਆਉਂਣ ਦੇ ਲਈ ਦਿੱਲੀ ਤੋਂ ਏਅਰ ਇੰਡਿਆ ਦਾ ਇਕ ਜਹਾਜ਼ ਬੁੱਧਵਾਰ ਨੂੰ ਸਵੇਰੇ 3: 30 ਵਜੇ ਉਡਾਣ ਭਰਨ ਵਾਲਾ ਸੀ
ਨਵੀਂ ਦਿੱਲੀ : ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਵਾਪਿਸ ਲਿਆਉਂਣ ਦੇ ਲਈ ਦਿੱਲੀ ਤੋਂ ਏਅਰ ਇੰਡਿਆ ਦਾ ਇਕ ਜਹਾਜ਼ ਬੁੱਧਵਾਰ ਨੂੰ ਸਵੇਰੇ 3: 30 ਵਜੇ ਉਡਾਣ ਭਰਨ ਵਾਲਾ ਸੀ। ਪਰ ਪ੍ਰਵਾਨਗੀਆਂ ਦੇ ਵਿਚ ਕੁਝ ਕਮੀਆਂ ਹੋਣ ਦੇ ਕਾਰਨ ਇਹ ਜਹਾਜ਼ ਅੱਜ ਉੱਡ ਨਹੀਂ ਸਕਿਆ। ਹੁਣ ਇਹ ਜਹਾਜ਼ 8 ਮਈ ਨੂੰ ਸਵੇਰੇ 3: 30 ਦੇ ਉਡਾਣ ਭਰੇਗਾ, ਦਿੱਲੀ ਏਅਰ- ਪੋਰਟ ਤੋਂ ਇਸ ਦੇ ਉਡਣ ਦੀ ਤਿਆਰੀ ਹੈ। 9 ਮਈ ਦੀ ਸਵੇਰ ਨੂੰ ਇਹ ਜਹਾਜ 4: 45 ਤੇ ਫਰਾਂਸਿਸਕੋ ਤੋਂ ਭਾਰਤ ਪਰਤੇਗਾ।
Flight
ਉਧਰ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਲੌਜਿਸਟਿਕ ਪ੍ਰਵਾਨਗੀਆਂ ਦੀ ਕਮੀਂ ਕਰਕੇ ਇਹ ਜਹਾਜ਼ ਅੱਜ ਉਡਾਣ ਨਹੀਂ ਭਰ ਸਕਿਆ। ਦੱਸ ਦੱਈਏ ਕਿ ਜਿਸ ਸਮੇਂ ਜਹਾਜ ਨੇ ਉਡਾਣ ਭਰਨੀ ਸੀ ਉਸ ਸਮੇਂ ਇਸ ਵਿਚ ਡਾਕਟਰਾਂ ਦਾ ਬੰਦੋਬਸਤ ਵੀ ਨਹੀਂ ਹੋਇਆ । ਇਸੇ ਕਾਰਣਾਂ ਕਰਕੇ ਜਹਾਜ਼ ਨੂੰ ਉਡਣ ਵਿਚ ਦੇਰੀ ਹੁੰਦੀ ਗਈ ਅਤੇ ਅੰਤ ਇਸ ਦੀ ਉਡਾਣ ਨੂੰ ਰਦ ਕਰਨ ਦਾ ਫ਼ਸਲਾ ਲੈਣਾ ਪਿਆ।
Air India Flight
ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਦਿੱਲੀ ਪਹੁੰਚਣ ਤੋਂ ਬਾਅਦ ਯਾਤਰੀਆਂ ਦਾ ਇੰਤਜ਼ਾਮ ਕਿਸ ਤਰ੍ਹਾਂ ਕਰਨਾ ਹੈ ਇਸ ਦਾ ਪ੍ਰਬੰਧ ਦਿੱਲੀ ਸਰਕਾਰ ਨੇ ਕਰਨਾ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਏਅਰ ਲਿਫਟ ਕਰਕੇ ਦਿੱਲੀ ਲਿਆਇਆ ਜਾਵੇਗਾ। ਜਿੱਥੇ ਉਚਿਤ ਸਿਹਤ ਜਾਂਚ ਕਰਨ ਤੋਂ ਬਾਅਦ ਹੀ ਇਨ੍ਹਾਂ ਨੂੰ ਘਰ ਜਾਂ ਫਿਰ ਕੁਆਰੰਟੀਨ ਵਿਚ ਭੇਜਣ ਦਾ ਫੈਸਲਾ ਲਿਆ ਜਾਵੇਗਾ। ਉਧਰ ਸਰਕਾਰ ਦਾ ਕਹਿਣਾ ਹੈ ਕਿ 7 ਮਈ ਤੋਂ 13 ਮਈ ਤੱਕ 11 ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਰਾਹੀ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਲਿਆਂਦਾ ਜਾਵੇਗਾ।
Flights
ਦੱਸ ਦੱਈਏ ਕਿ ਉਡਾਣ ਮੰਤਰਾਲੇ ਦਾ ਕਹਿਣਾ ਹੈ ਕਿ ਲੋਕ ਪੁੱਛ ਰਹੇ ਹਨ ਕਿ ਏਅਰ-ਪੋਰਟ ਆਉਂਣ ਤੱਕ ਦੇ ਕੀ ਦਿਸ਼ਾ-ਨਿਰਦੇਸ਼ ਹਨ। ਇਸ ਬਾਰੇ ਚ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਰੋਡ ਤੇ ਅਵਾਜਾਈ ਦੀ ਛੂਟ ਦਿੱਤੀ ਗਈ ਹੈ, ਪਰ ਇਸ ਵਿਚ ਬੈਠਣ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਜਰੂਰ ਕੁਝ ਪਾਬੰਦੀਆਂ ਲਗਾਈਆਂ ਗਈ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਜਰੂਰੀ ਹੋਵੇਗਾ।
Flights
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।