55 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿਤਿਆ
ਨਵੀਂ ਦਿੱਲੀ : ਭਾਰਤ ਦੀ ਬੇਟੀ ਨੇ ਏਸ਼ੀਅਨ ਵੇਟਲਿਫ਼ਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਮਨੀਪੁਰ ਦੀ ਬਿੰਦਿਆ ਰਾਣੀ ਦੇਵੀ ਨੇ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 55 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿਤਿਆ ਹੈ। ਹਾਲਾਂਕਿ ਦੱਸ ਦੇਈਏ ਕਿ 55 ਕਿਲੋਗ੍ਰਾਮ ਭਾਰ ਵਰਗ ਨੂੰ ਓਲੰਪਿਕ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਸੋਨ ਤਮਗ਼ੇ ਵੰਡੇ
ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਮਗ਼ਾ ਜੇਤੂ ਬਿੰਦਿਆ ਰਾਣੀ ਦੇਵੀ ਕੁੱਲ 194 ਕਿਲੋਗ੍ਰਾਮ (83 ਕਿਲੋਗ੍ਰਾਮ + 111 ਕਿਲੋਗ੍ਰਾਮ) ਚੁੱਕ ਕੇ ਦੂਜੇ ਸਥਾਨ 'ਤੇ ਰਹੀ। ਬਿੰਦਿਆ ਰਾਣੀ ਦੇਵੀ ਨੇ ਸਨੈਚ ਵਿਚ ਆਪਣੇ ਪਹਿਲੇ ਦੋ ਯਤਨਾਂ ਵਿਚ 80 ਕਿਲੋ ਅਤੇ 83 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਸ ਨੇ 85 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੀ। ਕਲੀਨ ਐਂਡ ਜਰਕ ਵਿੱਚ ਮਨੀਪੁਰ ਦੀ ਬਿੰਦਿਆ ਰਾਣੀ ਦੇਵੀ ਨੇ ਚਾਂਦੀ ਦਾ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ: ਟਰੱਕ ਅਤੇ ਕਾਰ ਦੀ ਆਪਸ 'ਚ ਹੋਈ ਭਿਆਨਕ ਟੱਕਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ