ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ
ਵੈਸ਼ਾਲੀ: ਇਸ ਸਮੇਂ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਇਕ ਭਿਆਨਕ ਸੜਕ ਹਾਦਸੇ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਘਟਨਾ ਕਾਰਨ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਤੋਂ ਗੁੱਸੇ 'ਚ ਆਏ ਲੋਕਾਂ ਨੇ ਮੁੱਖ ਸੜਕ 'ਤੇ ਜਾਮ ਲਗਾ ਦਿਤਾ ਅਤੇ ਹੰਗਾਮਾ ਕੀਤਾ।
ਪੜ੍ਹੋ ਪੂਰੀ ਖ਼ਬਰ: ਹਰਿਆਣਾ 'ਚ ਵਾਪਰਿਆ ਹਾਦਸਾ, ਟਰੱਕ ਨੇ ਬੋਲੇਰੋ ਕੈਂਪਰ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ
ਘਟਨਾ ਵੈਸ਼ਾਲੀ ਦੇ ਪਾਟੇਪੁਰ ਥਾਣਾ ਖੇਤਰ 'ਚ ਸਥਿਤ ਚਿਕਨੋਟਾ ਪਿੰਡ ਦੀ ਹੈ। ਜਿਥੇ ਮੁਜ਼ੱਫਰਪੁਰ-ਸਮਸਤੀਪੁਰ ਮੁੱਖ ਸੜਕ 'ਤੇ ਇਹ ਭਿਆਨਕ ਹਾਦਸਾ ਵਾਪਰਿਆ। ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ। ਸਾਰੇ ਇਕ ਹੀ ਪ੍ਰਵਾਰ ਦੇ ਮੈਂਬਰ ਦੱਸੇ ਜਾਂਦੇ ਹਨ।
ਪੜ੍ਹੋ ਪੂਰੀ ਖ਼ਬਰ ਅਫ਼ਰੀਕੀ ਦੇਸ਼ ਕਾਂਗੋ 'ਚ ਭਾਰੀ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 176 ਲੋਕਾਂ ਦੀ ਮੌਤ, 100 ਲਾਪਤਾ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ 'ਚ ਜੁਟੀ ਹੋਈ ਹੈ। ਬਾਲੀ ਪਿੰਡ ਥਾਣੇ ਦੀ ਪੁਲਿਸ ਅਤੇ ਮਹੂਆ ਦੇ ਐਸਡੀਪੀਓ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਵਿਚ ਲੱਗੇ ਹੋਏ ਹਨ।