6 ਯਾਤਰੀ ਗੰਭੀਰ ਜਖ਼ਮੀ
ਆਗਰਾ: ਆਗਰਾ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਸ਼ਨੀਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਬਿਹਾਰ ਤੋਂ ਹਰਿਆਣਾ ਜਾ ਰਹੀ ਪ੍ਰਾਈਵੇਟ ਬੱਸ ਦਾ ਐਕਸਲ ਟੱਟ ਗਿਆ ਤੇ ਟਾਇਰ ਫਟ ਗਿਆ। ਇਸ ਕਾਰਨ ਬੱਸ ਬੇਕਾਬੂ ਹੋ ਕੇ ਖੱਡ ਵਿਚ ਪਲਟ ਗਈ। ਬੱਸ ਵਿਚ ਕਰੀਬ 38 ਯਾਤਰੀ ਸਵਾਰ ਸਨ। ਇਨ੍ਹਾਂ 'ਚੋਂ 6 ਯਾਤਰੀ ਗੰਭੀਰ ਜਖ਼ਮੀ ਹਨ। ਹਾਦਸੇ ਵਿਚ ਕਿਸੇ ਦੀ ਮੌਤ ਨਹੀਂ ਹੋਈ। ਲੋਕਾਂ ਨੂੰ ਬਚਾ ਕੇ ਬੱਸ ਵਿਚੋਂ ਬਾਹਰ ਕੱਢ ਲਿਆ ਗਿਆ ਹੈ।
ਇਹ ਵੀ ਪੜ੍ਹੋ: ਮੀਂਹ ਨਾਲ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਬਿਹਾਰ ਤੋਂ ਦਿੱਲੀ ਦੇ ਰਸਤੇ ਹਰਿਆਣਾ ਜਾ ਰਹੀ ਬੱਸ ਵਿਚ 38 ਯਾਤਰੀ ਸਵਾਰ ਸਨ। ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 11 ਵਜੇ ਵਾਪਰਿਆ। ਝਰਨਾ ਨਾਲੇ ਨੇੜੇ ਬੱਸ ਦਾ ਐਕਸਲ ਟੁੱਟ ਗਿਆ ਅਤੇ ਅੱਗੇ ਦਾ ਟਾਇਰ ਵੀ ਅਚਾਨਕ ਫਟ ਗਿਆ।
ਇਹ ਵੀ ਪੜ੍ਹੋ: ਅਬੋਹਰ 'ਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਗੁਆਂਢੀਆਂ ਨੇ ਔਰਤ ਨੂੰ ਨਹਿਰ 'ਚ ਸੁੱਟਿਆ, ਪੈ ਗਿਆ ਰੌਲਾ
ਬੱਸ ਬੇਕਾਬੂ ਹੋ ਕੇ ਖੱਡ ਵਿਚ ਜਾ ਡਿਗੀ। ਯਮੁਨਾ ਐਕਸਪ੍ਰੈਸ ਵੇਅ 'ਤੇ ਲੋਕ ਆਪਣੇ ਵਾਹਨ ਰੋਕ ਕੇ ਮਦਦ ਲਈ ਭੱਜੇ ਅਤੇ ਲੋਕਾਂ ਨੂੰ ਬੱਸ 'ਚੋਂ ਬਾਹਰ ਕੱਢਿਆ। ਹਾਦਸੇ 'ਚ 6 ਲੋਕਾਂ ਦੇ ਸਿਰ ਅਤੇ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਕਈ ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿਤੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਚਲਾਸਰ ਚੌਕੀ ਦੀ ਪੁਲਿਸ ਵੀ ਪਹੁੰਚ ਗਈ ਸੀ।