ਕਈ ਘਰ ਵੀ ਪਾਣੀ ਵਿਚ ਵਹਿ ਗਏ
ਅਫਰੀਕੀ ਦੇਸ਼ ਕਾਂਗੋ 'ਚ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਆ ਗਏ। ਹੁਣ ਤਕ 176 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਇਕ ਰਿਪੋਰਟ ਦੇ ਅਨੁਸਾਰ, ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿਚ 4 ਮਈ ਨੂੰ ਇਕ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ। ਇਸ ਕਾਰਨ ਬੁਸ਼ੂਸ਼ੂ ਅਤੇ ਨਿਆਮੁਕੁਬੀ ਪਿੰਡਾਂ ਵਿਚ ਪਾਣੀ ਭਰ ਗਿਆ।
ਇਹ ਵੀ ਪੜ੍ਹੋ: ਹਰਿਆਣਾ ਆ ਰਹੀ ਬੱਸ ਪਲਟੀ, ਲੋਕਾਂ ਦੇ ਲੱਗੀਆਂ ਸੱਟਾਂ
ਇਸ ਤੇਜ਼ ਮੀਂਹ ਕਾਰਨ ਕਿਵੂ ਸੂਬੇ ਦੇ ਗੁਆਂਢੀ ਇਲਾਕੇ ਰਵਾਂਡਾ 'ਚ ਵੀ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੱਖਣੀ ਕਿਵੂ ਦੇ ਗਵਰਨਰ ਥੀਓ ਨਗਵਾਬੀਜੇ ਨੇ ਕਿਹਾ ਕਿ ਕਾਲੇਹੇ ਖੇਤਰ ਅਤੇ ਰਵਾਂਡਾ ਦੀ ਸਰਹੱਦ 'ਤੇ ਕਿਵੂ ਝੀਲ ਨੇੜੇ ਦਰਜਨਾਂ ਲੋਕ ਲਾਪਤਾ ਹੋ ਗਏ ਹਨ। ਕਿਵੂ ਸੂਬੇ 'ਚ ਹੜ੍ਹ ਕਾਰਨ ਸੈਂਕੜੇ ਘਰ ਵੀ ਵਹਿ ਗਏ।
ਇਹ ਵੀ ਪੜ੍ਹੋ: ਮੀਂਹ ਨਾਲ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਦੱਖਣੀ ਕਿਵੂ ਸੂਬੇ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਕੁੱਲ 176 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਲੋਕ ਲਾਪਤਾ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਭਾਰੀ ਮੀਂਹ ਕਾਰਨ ਨਦੀਆਂ ਦੇ ਕੰਢੇ ਟੁੱਟ ਗਏ, ਜਿਸ ਨਾਲ ਕਈ ਪਿੰਡ ਪਾਣੀ ਵਿਚ ਡੁੱਬ ਗਏ।