
ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ 'ਤੇ ਕਨ੍ਹਈਆ ਕੁਮਾਰ ਦਾ ਮੁਕਾਬਲਾ 2 ਵਾਰ ਦੇ ਭਾਜਪਾ ਸੰਸਦ ਮਨੋਜ ਤਿਵਾਰੀ ਨਾਲ
Kanhaiya Kumar Nomination : ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਅਤੇ ਉੱਤਰ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਉਮੀਦਵਾਰ ਕਨ੍ਹਈਆ ਕੁਮਾਰ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ।
ਇਸ ਮੌਕੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਮੰਤਰੀ ਗੋਪਾਲ ਰਾਏ, 'ਆਪ' ਸੰਸਦ ਮੈਂਬਰ ਤੇ ਹੋਰ ਆਗੂ ਹਾਜ਼ਰ ਸਨ। ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ 'ਤੇ ਕਨ੍ਹਈਆ ਕੁਮਾਰ ਦਾ ਮੁਕਾਬਲਾ 2 ਵਾਰ ਦੇ ਭਾਜਪਾ ਸੰਸਦ ਮਨੋਜ ਤਿਵਾਰੀ ਨਾਲ ਹੈ।
ਇਹ ਵੀ ਪੜੋ: ਜਬਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਕਾਰਨ 5 ਬੱਚਿਆਂ ਦੀ ਮੌਤ
ਨਾਮਜ਼ਦਗੀ ਭਰਨ ਤੋਂ ਪਹਿਲਾਂ ਕਨ੍ਹਈਆ ਕੁਮਾਰ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਹਵਨ ਕਰਦੇ ਹੋਏ ਅਤੇ ਅੰਤਰ-ਧਰਮੀ ਪ੍ਰਾਰਥਨਾਵਾਂ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜੋ: ਬੱਚੇ ਨੇ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ , ਧਮਾਕੇ 'ਚ ਇੱਕ ਬੱਚੇ ਦੀ ਮੌਤ, 2 ਬੱਚੇ ਜ਼ਖਮੀ
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੇ ਤਹਿਤ 25 ਮਈ ਨੂੰ ਦਿੱਲੀ ਦੀਆਂ ਸਾਰੀਆਂ 7 ਸੰਸਦੀ ਸੀਟਾਂ 'ਤੇ ਵੋਟਿੰਗ ਹੋਵੇਗੀ। ਦਿੱਲੀ 'ਚ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ।
ਜ਼ਿਕਰਯੋਗ ਹੈ ਕਿ ਕਨ੍ਹਈਆ ਕੁਮਾਰ ਪਹਿਲੀ ਵਾਰ ਦਿੱਲੀ ਤੋਂ ਲੋਕ ਸਭਾ ਚੋਣ ਲੜ ਰਿਹਾ ਹੈ। ਕਾਂਗਰਸ ਲੀਡਰਸ਼ਿਪ ਵੱਲੋਂ ਟਿਕਟ ਦਿੱਤੇ ਜਾਣ ਦਾ ਸਥਾਨਕ ਪਾਰਟੀ ਆਗੂਆਂ ਦਾ ਇੱਕ ਧੜਾ ਵਿਰੋਧ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਕਨ੍ਹਈਆ ਕੁਮਾਰ ਨੇ ਬਿਹਾਰ ਦੀ ਬੇਗੂਸਰਾਏ ਸੰਸਦੀ ਸੀਟ ਤੋਂ ਚੋਣ ਲੜੀ ਸੀ, ਜਿਸ ਵਿੱਚ ਉਹ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਤੋਂ ਚੋਣ ਹਾਰ ਗਏ ਸੀ।