
ਨਾਗਾਲੈਂਡ ਦੇ ਮੋਨ ਸ਼ਹਿਰ ਦੇ ਨੇੜੇ ਆਸਾਮ ਰਾਈਫ਼ਲਜ਼ ਦੇ ਕੈਂਪ 'ਤੇ ਨਾਗਾ ਹਥਿਆਰਬੰਦ ਸਮੂਹ ਦੇ ਸ਼ੱਕੀ ਹਮਲੇ ਵਿਚ ਬਲ ਦਾ ਇਕ ਕਮਾਂਡਰ ਅਤੇ ਇਕ ਜਵਾਨ ਜ਼ਖ਼ਮੀ ਹੋ ਗਏ
ਕੋਹਿਮਾ : ਨਾਗਾਲੈਂਡ ਦੇ ਮੋਨ ਸ਼ਹਿਰ ਦੇ ਨੇੜੇ ਆਸਾਮ ਰਾਈਫ਼ਲਜ਼ ਦੇ ਕੈਂਪ 'ਤੇ ਨਾਗਾ ਹਥਿਆਰਬੰਦ ਸਮੂਹ ਦੇ ਸ਼ੱਕੀ ਹਮਲੇ ਵਿਚ ਬਲ ਦਾ ਇਕ ਕਮਾਂਡਰ ਅਤੇ ਇਕ ਜਵਾਨ ਜ਼ਖ਼ਮੀ ਹੋ ਗਏ। ਆਸਾਮ ਰਾਈਫ਼ਲਜ਼ ਦੇ ਸੂਤਰਾਂ ਨੇ ਦਸਿਆ ਕਿ ਹਥਿਆਰਬੰਦ ਸਮੂਹ ਨੇ ਲਾਮਪੋਂਗ ਸ਼ਨਘਾਹ ਪਿੰਡ ਵਿਚ ਅਰਧਸੈਨਿਕ ਬਲ ਦੇ ਕੈਂਪ 'ਤੇ ਕਲ ਦੇਰ ਰਾਤ ਕਰੀਬ ਦੋ ਹਮਲਾ ਕਰ ਦਿਤਾ। Assam Riflesਸੁਰੱਖਿਆ ਬਲ ਨੇ ਇਸ ਦਾ ਜਵਾਬ ਦਿਤਾ। ਘਟਨਾ ਸਥਾਨ ਮੋਨ ਜ਼ਿਲ੍ਹੇ ਤੋਂ ਕਰੀਬ 15 ਕਿਲੋਮੀਟਰ ਦੂਰ ਹੈ। ਉਨ੍ਹਾਂ ਦਸਿਆ ਕਿ ਕੈਂਪ ਦੀ ਪਹਿਰੇਦਾਰੀ ਕਰ ਰਿਹਾ ਇਕ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ ਜਦਕਿ ਮੇਜਰ ਰੈਂਕ ਦੇ ਕਮਾਂਡਰ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ।
Assam Riflesਜਵਾਨ ਨੂੰ ਹਵਾਈ ਮਾਰਗ ਜ਼ਰੀਏ ਅਸਾਮ ਦੇ ਜੋਰਹਟ ਸਥਿਤ ਫ਼ੌਜੀ ਕੈਂਪ ਵਿਚ ਲਿਜਾਇਆ ਗਿਆ ਹੈ। ਅਧਿਕਾਰੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਦੂਜੇ ਪੱਖ ਵਲੋਂ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।