ਨਾਗਾਲੈਂਡ 'ਚ ਸਿਆਸੀ ਸੰਕਟ, ਭਾਜਪਾ ਤੋਂ ਬਾਅਦ ਐੱਨਡੀਪੀਪੀ ਵੱਲੋਂ ਵੀ ਬਹੁਮਤ ਦਾ ਦਾਅਵਾ
Published : Mar 6, 2018, 4:20 pm IST
Updated : Mar 6, 2018, 10:50 am IST
SHARE ARTICLE

ਨਵੀਂ ਦਿੱਲੀ : ਨਾਗਾਲੈਂਡ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਜੋੜ ਤੋੜ ਜਾਰੀ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਨਿਵਰਤਮਾਨ ਮੁੱਖ ਮੰਤਰੀ ਅਤੇ ਐਨਪੀਐੱਫ ਨੇਤਾ ਟੀ ਆਰ ਜੇਲਿਆਂਗ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਸਰਕਾਰ ਫਿਰ ਤੋਂ ਬਣਾਉਣ ਲਈ ਰਾਜ ਦੇ ਗਵਰਨਰ ਪੀ ਬੀ ਅਚਾਰੀਆ ਦੇ ਸਾਹਮਣੇ ਬਹੁਮਤ ਦਾ ਪੱਖ ਰੱਖਿਆ ਹੈ। ਜੇਲਿਆਂਗ ਦੇ ਮੁਤਾਬਕ ਉਨ੍ਹਾਂ ਕੋਲ 60 ਮੈਂਬਰੀ ਵਿਧਾਨ ਸਭਾ ਵਿਚ ਵਿਧਾਇਕਾਂ ਦਾ ਬਹੁਮਤ ਹੈ ਅਤੇ ਉਹ ਸਰਕਾਰ ਬਣਾ ਸਕਦੇ ਹਨ। 



ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗੀ ਦਲ ਐਨਡੀਪੀਪੀ ਦੇ ਨੇਤਾ ਨੈਫਿਊ ਰਿਓ ਵੀ ਬਹੁਮਤ ਦਾ ਪੱਖ ਲੈ ਕੇ ਗਵਰਨ ਦੇ ਕੋਲ ਪਹੁੰਚੇ। ਦੋਵੇਂ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਅਚਾਰੀਆ ਨੇ ਕਿਹਾ ਕਿ ਦੋਵਾਂ ਨੇ ਬਹੁਮਤ ਦਾ ਦਾਅਵਾ ਕੀਤਾ ਹੈ ਪਰ ਉਨ੍ਹਾਂ ਨੇ ਵਿਧਾਇਕਾਂ ਦੇ ਦਸਤਖ਼ਤ ਲਿਆਉਣ ਲਈ 48 ਘੰਟੇ ਦਾ ਸਮਾਂ ਦਿੱਤਾ ਹੈ। ਰਿਪੋਰਟਾਂ ਮੁਤਾਬਕ ਐਨਡੀਪੀਪੀ ਅਤੇ ਐੱਨਪੀਐਫ ਦੇ ਕਰੀਬ 32 ਵਿਧਾਇਕਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਅਚਾਰੀਆ ਐੱਨਡੀਪੀਪੀ ਨੇਤਾ ਰਿਓ ਨੂੰ 32 ਵਿਧਾਇਕਾਂ ਦੇ ਦਸਤਖ਼ਤ ਸੌਂਪਣ ਦੀ ਗੱਲ ਕਹਿ ਚੁੱਕੇ ਹਨ।



ਦੱਸ ਦੇਈਏ ਕਿ ਐਨਡੀਪੀਪੀ ਅਤੇ ਭਾਜਪਾ ਨੂੰ ਕ੍ਰਮਵਾਰ 18 ਅਤੇ 12 ਸੀਟਾਂ ਮਿਲੀਆਂ ਹਨ। ਨਾਲ ਹੀ ਜਨਤਾ ਦਲ ਯੂਨਾਈਟਡ ਅਤੇ ਆਜ਼ਾਦ ਵਿਧਾਸ਼ੲਕ ਦੇ ਸਮਰਥਨ ਤੋਂ ਬਾਅਦ ਇਹ ਗਿਣਤੀ 32 ਹੋ ਰਹੀ ਹੈ। ਜੇਡੀਯੂ ਨੇ ਨਾਗਲੈਂਡ ਵਿਚ ਸਰਕਾਰ ਗਠਨ ਦੇ ਲਈ ਐਨਡੀਪੀਪੀ-ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਪ੍ਰਧਾਨ ਰਾਸ਼ਟਰੀ ਜਨਰਲ ਸਕੱਤਰ ਕੇ ਸੀ ਤਿਆਗੀ ਨੇ ਕਿਹਾ ਕਿ ਜੇਡੀਯੂ ਆਪਣੇ ਇੱਕ ਵਿਧਾਇਕ ਦੇ ਸਮਰਥਨ ਨਾਲ ਨੈਫਿਊ ਰਿਓ ਦੀ ਮੁੱਖ ਮੰਤਰੀ ਅਹੁਦੇ ''ਤੇ ਦਾਅਵੇਦਾਰੀ ਨੂੰ ਮਜ਼ਬੂਤ ਕਰੇਗਾ। ਐੱਨਡੀਪੀਪੀ-ਭਾਜਪਾ-ਜੇਡੀਯੂ ਗਠਜੋੜ ਨਾਗਾਲੈਂਡ ਵਿਚ ਸਰਕਾਰ ਬਣਾਉਣ ਵਿਚ ਸਮਰੱਥ ਹੈ।  

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement