
ਹਾਫ਼ਿਜ਼ ਸਾਈਦ ਨਹੀਂ ਪੜ੍ਹ ਸਕਿਆ ਅਪਣੇ ਪਸੰਦੀਦਾ ਸਥਾਨ 'ਤੇ ਈਦ ਦੀ ਨਮਾਜ਼
ਨਵੀਂ ਦਿੱਲੀ: ਮੁੰਬਈ ਹਮਲੇ ਦੇ ਸਰਗਨਾ ਅਤੇ ਜ਼ਮਾਤ ਉਦ ਦਾਵਾ ਚੀਫ਼ ਹਾਫ਼ਿਜ਼ ਸਾਈਦ ਨੂੰ ਪਹਿਲੀ ਵਾਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਲਾਹੌਰ ਦੇ ਗਦਾਫ਼ੀ ਸਟੇਡੀਅਮ ਵਿਚ ਨਾ ਜਾਣ ਦਿੱਤਾ। ਸਰਕਾਰ ਦੇ ਇਸ ਕਦਮ ਦੇ ਕਾਰਨ ਸਾਈਦ ਨੂੰ ਅਪਣੇ ਘਰ ਜੌਹਰ ਟਾਉਨ ਦੇ ਨੇੜੇ ਮਸਜਿਦ ਵਿਚ ਹੀ ਨਮਾਜ਼ ਪੜ੍ਹਨੀ ਪਈ। ਜ਼ਮਾਤ ਚੀਫ਼ ਗਦਾਫ਼ੀ ਸਟੇਡੀਅਮ ਵਿਚ ਈਦ ਦੀ ਨਮਾਜ਼ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਸੀ ਪਰ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਉਸ ਨੂੰ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦਾ।
Hafiz Saeed
ਦਸੀਏ ਕਿ ਗਦਾਫ਼ੀ ਸਟੇਡੀਅਮ ਹਾਫ਼ਿਜ਼ ਸਾਈਦ ਦਾ ਪਸੰਦੀਦਾ ਸਥਾਨ ਹੈ। ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਸਰਕਾਰ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ। ਉਹਨਾਂ ਕਿਹਾ ਕਿ ਸਾਈਦ ਕੋਲ ਸਰਕਾਰ ਦੇ ਨਿਰਦੇਸ਼ ਮੰਨਣ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਗਦਾਫ਼ੀ ਸਟੇਡੀਅਮ ਵਿਚ ਨਮਾਜ਼ ਦੀ ਨੁਮਾਇੰਦਗੀ ਕਰਨ ਦਾ ਵਿਚਾਰ ਛੱਡਣਾ ਪਿਆ।
Eid
ਸਾਈਦ ਅਪਣੇ ਪਸੰਦੀਦਾ ਗਦਾਫ਼ੀ ਸਟੇਡੀਅਮ ਵਿਚ ਈਦ-ਉਲ-ਫ਼ਿਤਰ ਅਤੇ ਈਦ-ਉਲ-ਜੁਹਾ 'ਤੇ ਨਮਾਜ਼ ਬੀਤੇ ਕਈ ਸਾਲਾਂ ਤੋਂ ਬਿਨਾਂ ਰੋਕ ਟੋਕ ਦੇ ਕਰਦੇ ਰਹੇ ਸਨ। ਸਾਈਦ ਨੂੰ ਮੁੰਬਈ ਹਮਲੇ ਤੋਂ ਬਾਅਦ 10 ਦਸੰਬਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੈਨ ਕਰ ਦਿੱਤਾ ਸੀ। ਇਸ ਹਮਲੇ ਵਿਚ 166 ਲੋਕਾਂ ਦੀ ਮੌਤ ਹੋਈ ਸੀ।
ਇਮਰਾਨ ਖ਼ਾਨ ਨੇ ਐਫਏਟੀਐਫ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤਿੰਨ ਮਹੀਨੇ ਪਹਿਲਾਂ ਹੀ ਅਤਿਵਾਦੀ ਸੰਗਠਨਾਂ ਦੇ ਵਿਰੁਧ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਸਾਈਦ ਨੂੰ ਲੋ ਪ੍ਰੋਫਾਇਲ ਵਿਚ ਰੱਖਿਆ ਹੈ। ਫਰਵਰੀ ਵਿਚ ਪੈਰਿਸ ਸਥਿਤ ਐਫਏਟੀਆਈ ਨੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੈਯਬ ਅਤੇ ਜੇਯੂਡੀ ਵਰਗੇ ਅਤਿਵਾਦੀ ਸਮੂਹਾਂ ਦੀ ਫੰਡਿੰਗ ਨੂੰ ਰੋਕਣ ਲਈ ਅਸਫ਼ਲ ਰਹਿਣ ਕਾਰਨ ਪਾਕਿਸਤਾਨ ਨੂੰ ਗ੍ਰੋ ਲਿਸਟ ਵਿਚ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ।
ਮਾਰਚ ਵਿਚ ਸਾਈਦ ਨੂੰ ਲਾਹੌਰ ਦੇ ਜੇਯੂਡੀ ਮੁਖੀ ਜਾਮੀਆ ਮਸਜਿਦ ਕਾਦਸਿਆ ਵਿਚ ਸ਼ੁਕਰਵਾਰ ਨੂੰ ਹਫ਼ਤਾਵਰ ਉਪਦੇਸ਼ ਦੇਣ ਤੋਂ ਵੀ ਰੋਕ ਦਿੱਤਾ ਗਿਆ ਸੀ। ਮਸਜਿਦ ਕਾਦਸਿਆ ਦਾ ਨਿਯੰਤਰਣ ਜਦੋਂ ਤਕ ਪੰਜਾਬ ਸਰਕਾਰ ਦੇ ਅਧੀਨ ਸੀ ਤਾਂ ਸਾਈਦ ਨੂੰ ਸ਼ੁੱਕਰਵਾਰ ਨੂੰ ਉਪਦੇਸ਼ ਦੇਣ ਤੋਂ ਕਦੇ ਨਹੀਂ ਸੀ ਰੋਕਿਆ ਗਿਆ।