
ਜੇ ਐਨ ਯੂ ਦੀ ਉੱਚ ਪੱਧਰੀ ਜਾਂਚ ਕਮੇਟੀ ਨੇ ਵਿਸ਼ਵ ਵਿਦਿਆਲਿਆਂ ਵਿਚ 9 ਫਰਵਰੀ 2016 ਨੂੰ ਹੋਈ ਇੱਕ ਘਟਨਾ ਦੇ ਮਾਮਲੇ ਵਿੱਚ ਉਮਰ ਖਾਲਿਦ ਨੂੰ ਯੂਨੀਵਰਿਸਟੀ ...
ਨਵੀਂ ਦਿੱਲੀ : ਜੇਐਨਯੂ ਦੀ ਉੱਚ ਪੱਧਰੀ ਜਾਂਚ ਕਮੇਟੀ ਨੇ ਵਿਸ਼ਵ ਵਿਦਿਆਲਿਆਂ ਵਿਚ 9 ਫਰਵਰੀ 2016 ਨੂੰ ਹੋਈ ਇੱਕ ਘਟਨਾ ਦੇ ਮਾਮਲੇ ਵਿੱਚ ਉਮਰ ਖਾਲਿਦ ਨੂੰ ਯੂਨੀਵਰਿਸਟੀ ਵਿੱਚੋਂ ਬਾਹਰ ਕੱਢਣ ਅਤੇ ਨਾਲ ਹੀ ਕਨ੍ਹਈਆ ਕੁਮਾਰ ਤੇ 10000 ਰੁਪਏ ਦੇ ਲੱਗੇ ਹੋਏ ਜੁਰਮਾਨੇ ਨੂੰ ਬਰਕਰਾਰ ਰੱਖਿਆ ਹੋਇਆ ਹੈ।
umar khalid-kanhaiya kumarਦੱਸ ਦੇਈਏ ਕਿ ਯੂਨੀਵਰਿਸਟੀ ਪੈਨਲ ਨੇ ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਦੇ ਖਿਲਾਫ ਹੋਏ ਇੱਕ ਪ੍ਰੋਗਰਾਮ ਦੇ ਮਾਮਲੇ ਸਬੰਧੀ 2016 ਵਿੱਚ ਖਾਲਿਦ ਦੇ ਨਾਲ ਨਾਲ 2 ਹੋਰ ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ ਸੀ. ਅਤੇ ਵਿਦਿਆਰਥੀ ਸੰਘ ਦੇ ਮੁਖੀ ਕਨ੍ਹਈਆ ਕੁਮਾਰ ਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਸੀ।
kanhaiya kumarਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ 5 ਮੈਂਬਰੀ ਪੈਨਲ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਹੋਰ ਵਿਦਿਆਰਥੀਆਂ ਨੂੰ ਜ਼ੁਰਮਾਨਾ ਲਗਾਇਆ ਗਿਆ ਸੀ। ਇਸ ਉਪਰੰਤ 6 ਵਿਦਿਆਰਥੀ ਮਾਮਲੇ ਸਬੰਧੀ ਦਿੱਲੀ ਹਾਈਕੋਰਟ ਵਿੱਚ ਚਲੇ ਗਏ। ਇਸ ਮੌਕੇ ਤੇ ਅਦਾਲਤ ਨੇ ਯੂਨੀਵਰਸਿਟੀ ਨੂੰ ਨਿਰਦੇਸ਼ ਦਿਤਾ ਕਿ ਪੈਨਲ ਦੇ ਫੈਸਲੇ ਦੀ ਸਮੀਖਿਆ ਲਈ ਇਸ ਮਾਮਲੇ ਨੂੰ ਅਪੀਲ ਅਥਾਰਟੀ ਕੋਲ ਰੱਖਿਆ ਜਾਵੇ। ਪਰ ਮਿਲੀ ਜਾਣਕਾਰੀ ਮੁਤਾਬਿਕ ਖਾਲਿਦ ਅਤੇ ਕਨ੍ਹਈਆ ਕੁਮਾਰ ਦੇ ਮਾਮਲੇ ਵਿੱਚ ਪੈਨਲ ਨੇ ਆਪਣਾ ਫੈਸਲਾ ਬਰਕਰਾਰ ਰੱਖਿਆ ਹੋਇਆ ਹੈ।
umar khalid-kanhaiya kumarਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਸ਼ੂਤੋਸ਼ ਕੁਮਾਰ ਵਰਗੇ ਕੁਝ ਵਿਦਿਆਰਥੀਆਂ ਦੀ ਜੁਰਮਾਨਾ ਰਾਸ਼ੀ ਨੂੰ ਕਾਫੀ ਹੱਦ ਤਕ ਘਟਾ ਦਿੱਤਾ ਹੈ।ਤੇ ਹੁਣ ਉਹ ਵੀ ਹੋਸਟਲ ਵਿਚ ਰਹਿ ਸਕਦੇ ਹਨ.ਪੈਨਲ ਨੇ ਇਹਨਾਂ ਸਾਰੇ ਵਿਦਿਆਥੀਆਂ ਨੂੰ ਹੋਸਟਲ ਵਿਚ ਰਹਿਣ ਦੀ ਆਗਿਆ ਦੇ ਦਿਤੀ ਹੈ.ਪਰ ਅਜੇ ਵੀ ਇਹਨਾਂ ਨੂੰ ਜ਼ੁਰਮਾਨਾ ਰਾਸ਼ੀ ਦੇਣੀ ਪਵੇਗੀ।ਵਿਵਾਦਗ੍ਰਸਤ ਪ੍ਰੋਗਰਾਮ ਵਿੱਚ ਬਾਹਰੀ ਵਿਦਿਆਰਥੀਆਂ ਨੇ ਵੀ ਕਾਫੀ ਮਾਤਰਾ ਵਿਚ ਹਿੱਸਾ ਲਿਆ ਸੀ.ਪਰ ਪੈਨਲ ਮੁਤਾਬਿਕ ਜੋ ਜੇ ਐਨ ਯੂ ਦਾ ਵਿਦਿਆਰਥੀ ਨਹੀਂ ਹੈ ਉਸ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ।
kanhaiya kumarਨਾਲ ਹੀ ਫਰਵਰੀ 2016 ਵਿੱਚ ਵਿਵਾਦਗ੍ਰਸਤ ਪ੍ਰੋਗਰਾਮ ਲਈ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਕਨ੍ਹਈਆ, ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਗਿਰਫ਼ਤਾਰ ਕੀਤਾ ਗਿਆ ਸੀ। ਦਸ ਦੇਈਏ ਕਿ ਉਹਨਾਂ ਦੀ ਗਿਰਫਤਾਰੀ ਮੌਕੇ ਕਾਫ਼ੀ ਹੱਦ ਤੱਕ ਹੰਗਾਮਾ ਦੇਖਣ ਨੂੰ ਮਿਲਿਆ ਸੀ। ਪਰ ਹੁਣ ਕਨ੍ਹਈਆ, ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਜਮਾਨਤ ਤੇ ਬਾਹਰ ਆਏ ਹੋਏ ਹਨ।