Mumbai News : ਕ੍ਰਿਕਟਰਾਂ ਨੂੰ 11 ਕਰੋੜ ਰੁਪਏ ਦਾ ਇਨਾਮ ਦੇ ਕੇ ਸਵਾਲਾਂ ਦੇ ਘੇਰੇ ’ਚ ਮਹਾਰਾਸ਼ਟਰ ਸਰਕਾਰ

By : BALJINDERK

Published : Jul 6, 2024, 6:15 pm IST
Updated : Jul 6, 2024, 6:15 pm IST
SHARE ARTICLE
Team India
Team India

Mumbai News : ਵਿਰੋਧੀ ਪਾਰਟੀਆਂ ਨੇ ਕਿਹਾ, ‘ਕ੍ਰਿਕੇਟਰਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਪਰ ਮੁੱਖ ਮੰਤਰੀ ਇਹ ਰਕਮ ਅਪਣੀ ਜੇਬ ’ਚੋਂ ਦੇਣ’

Mumbai News : ਮਹਾਰਾਸ਼ਟਰ ’ਚ ਵਿਰੋਧੀ ਧਿਰ ਕਾਂਗਰਸ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵਲੋਂ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ 11 ਕਰੋੜ ਰੁਪਏ ਦਾ ਇਨਾਮ ਦੇਣ ਦੇ ਐਲਾਨ ’ਤੇ ਸਵਾਲ ਉਠਾਉਂਦੇ ਹੋਏ ਦੋਸ਼ ਲਾਇਆ ਕਿ ਸਰਕਾਰ ਅਜਿਹਾ ਕਰ ਕੇ ਅਪਣੀ ਪਿੱਠ ਥਪਥਪਾਉਣਾ ਚਾਹੁੰਦੀ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕ੍ਰਿਕਟਰਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ, ਪਰ ਸੂਬੇ ਦੇ ਖਜ਼ਾਨੇ ’ਚੋਂ 11 ਕਰੋੜ ਰੁਪਏ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਰਕਮ ਅਪਣੀ ਜੇਬ ’ਚੋਂ ਦੇਣ ਲਈ ਕਿਹਾ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਪ੍ਰਵੀਨ ਦਰੇਕਰ ਨੇ ਕਾਂਗਰਸ ’ਤੇ ਇਸ ਮੁੱਦੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ।

ਇਹ ਵੀ ਪੜੋ:Rajasthan News : ਜੈਸਲਮੇਰ ’ਚ ਅਣਪਛਾਤੇ ਟਰੱਕ ਨੇ 60 ਤੋਂ ਵੱਧ ਭੇਡਾਂ ਅਤੇ ਚਰਵਾਹੇ ਨੂੰ ਕੁਚਲਿਆ 

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ੁਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਲਈ 11 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਇਹ ਐਲਾਨ ਵਿਧਾਨ ਭਵਨ ’ਚ ਕੀਤਾ ਗਿਆ, ਜਿੱਥੇ ਟੀਮ ਦੇ ਮੁੰਬਈ ਦੇ ਚਾਰ ਖਿਡਾਰੀਆਂ ਕਪਤਾਨ ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ, ਯਸ਼ਸਵੀ ਜੈਸਵਾਲ ਅਤੇ ਸ਼ਿਵਮ ਦੂਬੇ ਨੂੰ ਸਨਮਾਨਿਤ ਕੀਤਾ ਗਿਆ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਕਿਹਾ, ‘‘ਸਰਕਾਰੀ ਖਜ਼ਾਨੇ ’ਚੋਂ 11 ਕਰੋੜ ਰੁਪਏ ਦੇਣ ਦੀ ਕੀ ਲੋੜ ਸੀ? ਇਹ ਅਪਣੇ ਆਪ ਦੀ ਪਿੱਠ ਥਪਥਪਾਉਣਾ ਹੈ... ਖਜ਼ਾਨਾ ਖਾਲੀ ਹੋਣ ਦਿਓ... ਗਰੀਬਾਂ ਨੂੰ ਮਰਨ ਦਿਓ। ਪਰ ਸਰਕਾਰ ਅਪਣੀ ਪਿੱਠ ਥਪਥਪਾਉਣਾ ਚਾਹੁੰਦੀ ਹੈ।’’

ਇਹ ਵੀ ਪੜੋ:Delhi News : ਪ੍ਰਧਾਨ ਮੰਤਰੀ ਮੋਦੀ ਨੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸਟੋਰਮਰ ਨਾਲ ਕੀਤੀ ਗੱਲਬਾਤ

ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਅੰਬਾਦਾਸ ਦਾਨਵੇ ਨੇ ਕਿਹਾ, ‘‘ਖਿਡਾਰੀਆਂ ਨੂੰ ਸੂਬੇ ਦੇ ਖਜ਼ਾਨੇ ’ਚੋਂ 11 ਕਰੋੜ ਰੁਪਏ ਦੇਣ ਦੀ ਜ਼ਰੂਰਤ ਨਹੀਂ ਸੀ। ਹਰ ਕਿਸੇ ਨੂੰ ਅਪਣੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਉਸ ਨੂੰ ਕਾਫ਼ੀ ਇਨਾਮੀ ਰਾਸ਼ੀ ਮਿਲਦੀ ਹੈ। ਮੁੱਖ ਮੰਤਰੀ ਨੂੰ ਅਪਣੀ ਜੇਬ ’ਚੋਂ 11 ਕਰੋੜ ਰੁਪਏ ਦੇਣੇ ਚਾਹੀਦੇ ਸਨ।’’
ਵਡੇਟੀਵਾਰ ਕਾਂਗਰਸ ਨਾਲ ਜੁੜੇ ਹੋਏ ਹਨ, ਜਦਕਿ ਦਾਨਵੇ ਸ਼ਿਵ ਸੈਨਾ (ਯੂ.ਬੀ.ਟੀ.) ਨਾਲ ਜੁੜੇ ਹੋਏ ਹਨ। ਇਕ ਮਰਾਠੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਐਮ.ਐਲ.ਸੀ. ਦਰੇਕਰ ਨੇ ਕਿਹਾ, ‘‘ਵਿਜੇ ਵਡੇਟੀਵਾਰ ਦੀ ਸੋਚ ਗਲਤ ਅਤੇ ਘਟੀਆ ਹੈ। ਪੂਰਾ ਦੇਸ਼ ਖੁਸ਼ ਹੈ ਕਿ ਟੀ-20 ਟੀਮ ਨੇ ਵਿਸ਼ਵ ਕੱਪ ਜਿੱਤਿਆ।’’
ਉਨ੍ਹਾਂ ਕਿਹਾ, ‘‘ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਕ੍ਰਿਕਟ ਪ੍ਰਸ਼ੰਸਕ ਵੱਡੀ ਗਿਣਤੀ ’ਚ ਮੁੰਬਈ ਦੇ ਮਰੀਨ ਡਰਾਈਵ ’ਤੇ ਇਕੱਠੇ ਹੋਏ ਅਤੇ ਕ੍ਰਿਕਟਰਾਂ ’ਤੇ ਅਪਣਾ ਪਿਆਰ ਅਤੇ ਪ੍ਰਸ਼ੰਸਾ ਕੀਤੀ। ਪਰ ਵਡੇਟੀਵਾਰ ਇਸ ਘਟਨਾ ਦਾ ਵੀ ਸਿਆਸੀਕਰਨ ਕਰਨਾ ਚਾਹੁੰਦੇ ਹਨ।’’ (ਪੀਟੀਆਈ)

(For more news apart from  Maharashtra government under question by giving reward of 11 crore rupees to cricketers News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement