
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੇਵਰੀਆ ਸ਼ਹਿਰ ਸਥਿਤ ਬੱਚੀਆਂ ਅਤੇ ਨਾਰੀ ਸੰਭਾਲ ਘਰ ਵਿਚ ਲੜਕੀਆਂ ਤੋਂ ਕਥਿਤ ਤੌਰ 'ਤੇ ਦੇਹ ਵਪਾਰ ਦਾ ਧੰਦਾ ਕਰਵਾਏ ...
ਲਖਨਊ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੇਵਰੀਆ ਸ਼ਹਿਰ ਸਥਿਤ ਬੱਚੀਆਂ ਅਤੇ ਨਾਰੀ ਸੰਭਾਲ ਘਰ ਵਿਚ ਲੜਕੀਆਂ ਤੋਂ ਕਥਿਤ ਤੌਰ 'ਤੇ ਦੇਹ ਵਪਾਰ ਦਾ ਧੰਦਾ ਕਰਵਾਏ ਜਾਣ ਦੇ ਸਨਸਨੀਖੇਜ਼ ਖ਼ੁਲਾਸੇ ਤੋਂ ਬਾਅਦ ਸਖ਼ਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਹਟਾ ਦਿਤਾ ਅਤੇ ਤਤਕਾਲੀਨ ਜ਼ਿਲ੍ਹਾ ਪ੍ਰੋਬੋਸ਼ਨ ਅਧਿਕਾਰੀ (ਡੀਪੀਓ) ਨੂੰ ਮੁਅੱਤਲ ਕਰ ਦਿਤਾ ਗਿਆ। ਉਤਰ ਪ੍ਰਦੇਸ਼ ਦੀ ਮਹਿਲਾ ਅਤੇ ਪਰਵਾਰ ਕਲਿਆਣ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਯੋਗੀ ਦੇ ਆਦੇਸ਼ 'ਤੇ ਦੇਵਰੀਆ ਦੇ ਡੀਸੀ ਸੁਜੀਤ ਕੁਮਾਰ ਨੂੰ ਹਟਾ ਦਿਤਾ ਗਿਆ ਹੈ।
DM and DPO Suspended ਇਕ ਸਾਲ ਤੋਂ ਉਹ ਉਥੋਂ ਦੇ ਜ਼ਿਲ੍ਹਾ ਅਧਿਕਾਰੀ ਸਨ। ਉਨ੍ਹਾਂ ਨੂੰ ਉਸ ਸੰਭਾਲ ਘਰ ਨੂੰ ਬੰਦ ਕਰਨ ਲਈ ਕਈ ਵਾਰ ਪੱਤਰ ਲਿਖੇ ਗਏ ਪਰ ਉਨ੍ਹਾਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਵਿਰੁਧ ਕਾਰਵਾਈ ਹੋਵੇਗੀ। ਉਨ੍ਹਾਂ ਦਸਿਆ ਕਿ ਸੰਭਾਲ ਘਰ ਨੂੰ ਬੰਦ ਕਰਨ ਦਾ ਆਦੇਸ਼ ਦਿਤੇ ਜਾਣ ਤੋਂ ਛੇ ਮਹੀਨੇ ਬਾਅਦ ਤਕ ਦੇਵਰੀਆ ਦੇ ਡੀਪੀਓ ਰਹੇ ਅਭਿਸ਼ੇਕ ਪਾਂਡੇ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਉਨ੍ਹਾਂ ਤੋਂ ਬਾਅਦ ਅਧਿਕਾਰੀਆਂ ਨੀਰਜ਼ ਕੁਮਾਰ ਅਤੇ ਅਨੂਪ ਸਿੰਘ ਨੂੰ ਉਨ੍ਹਾਂ ਦੇ ਵਿਭਾਗ ਦਾ ਵਾਧੂ ਚਾਰਜ ਦਿਤਾ ਗਿਆ ਸੀ।
CM Yogi Aditiyanathਇਨ੍ਹਾਂ ਦੋਵਾਂ ਦੇ ਵਿਰੁਧ ਵਿਭਾਗੀ ਕਾਰਵਾਈ ਦਾ ਨਿਰਦੇਸ਼ ਦਿਤਾ ਗਿਆ ਹੈ। ਰੀਤਾ ਨੇ ਮੰਨਿਆ ਕਿ ਇਸ ਮਾਮਲੇ ਵਿਚ ਸਥਾਨਕ ਪ੍ਰਸ਼ਾਸਨਕ ਪੱਧਰ 'ਤੇ ਢਿੱਲ ਜ਼ਰੂਰ ਹੋਈ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਨੇ ਮਹਿਲਾ ਅਤੇ ਬਾਲ ਕਲਿਆਣਾ ਵਿਭਾਗ ਦੀ ਉਪ ਮੁੱਖ ਸਕੱਤਰ ਰੇਣੁਕਾ ਕੁਮਾਰ ਅਤੇ ਉਪ ਪੁਲਿਸ ਮੁਖੀ ਅੰਜੂ ਗੁਪਤਾ ਨੂੰ ਹੈਲੀਕਾਪਟਰ ਰਾਹੀਂ ਮੌਕੇ 'ਤੇ ਭੇਜਿਆ ਹੈ। ਉਹ ਸੰਭਾਲ ਘਰ ਤੋਂ ਮੁਕਤ ਕਰਵਾਈਆਂ ਗਈਆਂ ਸਾਰੀਆਂ ਬੱਚੀਆਂ ਨਾਲ ਅਲੱਗ-ਅਲੱਗ ਗੱਲ ਕਰ ਕੇ ਕੱਲ੍ਹ ਤਕ ਰਿਪੋਰਟ ਦੇਣਗੇ। ਉਸੇ ਦੇ ਆਧਾਰ 'ਤੇ ਕਾਰਵਾਈ ਹੋਵੇਗੀ, ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
CM Yogi Aditiyanathਮੰਤਰੀ ਨੇ ਦਸਿਆ ਕਿ ਬਿਹਾਰ ਦੇ ਮੁਜ਼ੱਫ਼ਰਪੁਰ ਕਾਂਡ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਬੀਤੇ ਤਿੰਨ ਅਗੱਸਤ ਨੂੰ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਪਣੇ-ਅਪਣੇ ਇੱਥੇ ਚਲ ਰਹੇ ਸਾਰੇ ਸੰਭਾਲ ਘਰਾਂ ਦੀ ਜਾਂਚ ਕਰ ਕੇ ਰਿਪੋਰਟ ਭੇਜਣ ਦੇ ਨਿਰਦੇਸ਼ ਦਿਤੇ ਸਨ ਪਰ ਮੁੱਖ ਮੰਤਰੀ ਨੇ ਅਜਿਹਾ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਨੇ ਹੁਣ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਅਪਣੀ ਰਿਪੋਰਟ ਦੇਣ ਲਈ 12 ਘੰਟੇ ਦੀ ਮੋਹਲਤ ਦਿਤੀ ਹੈ।
CM Yogi Aditiyanathਦਸ ਦਈਏ ਕਿ ਮਾਂ ਵਿੰਧਿਆਵਾਸਿਨੀ ਮਹਿਲਾ ਸਿਖ਼ਲਾਈ ਅਤੇ ਸਮਾਜ ਸੇਵਾ ਸੰਸਥਾਨ ਵਲੋਂ ਦੇਵਰੀਆ ਸ਼ਹਿਰ ਕੋਤਵਾਲੀ ਖੇਤਰ ਵਿਚ ਚੱਲ ਰਹੇ ਬਾਲ ਅਤੇ ਮਹਿਲਾ ਸੰਭਾਲ ਘਰ ਵਿਚ ਰਹਿਣ ਵਾਲੀ ਇਕ ਲੜਕੀ ਨੇ ਐਤਵਾਰ ਨੂੰ ਮਹਿਲਾ ਥਾਣੇ ਪਹੁੰਚ ਕੇ ਸੰਭਾਲ ਘਰ ਵਿਚ ਰਹਿ ਰਹੀਆਂ ਲੜਕੀਆਂ ਨੂੰ ਕਾਰ ਰਾਹੀਂ ਅਕਸਰ ਬਾਹਰ ਲਿਜਾਣ ਅਤੇ ਸਵੇਰੇ ਵਾਪਸ ਛੱਡਣ 'ਤੇ ਉਨ੍ਹਾਂ ਦੇ ਰੋਣ ਦੀ ਗੱਲ ਦੱਸੀ ਸੀ।
CM Yogi Aditiyanathਇਸ ਸ਼ਿਕਾਇਤ 'ਤੇ ਪੁਲਿਸ ਨੇ ਸਬੰਧਤ ਸੰਸਥਾਨ ਕੰਪਲੈਕਸ ਵਿਚ ਛਾਪਾ ਮਾਰ ਕੇ 24 ਲੜਕੀਆਂ ਨੂੰ ਮੁਕਤ ਕਰਵਾਇਆ। ਨਾਲ ਹੀ ਸੰਸਥਾਨ ਕੰਪਲੈਕਸ ਨੂੰ ਸੀਲ ਕਰਦੇ ਹੋਏ ਉਥੋਂ ਦੀ ਮੁਖੀ ਕੰਚਨਲਤਾ, ਸੰਚਾਲਕਾ ਗਿਰੀਜ਼ਾ ਤ੍ਰਿਪਾਠੀ ਅਤੇ ਉਸ ਦੇ ਪਤੀ ਮੋਹਨ ਤ੍ਰਿਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ। ਸੰਭਾਲ ਘਰ ਵਿਚ 42 ਲੜਕੀਆਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਿਸ ਵਿਚੋਂ 18 ਅਜੇ ਲਾਪਤਾ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।