
ਪੰਜਾਬ ‘ਚ ਇਸ ਵੇਲੇ ਵਿਦੇਸ਼ਾਂ ਦੀ ਤਰਜ਼ ‘ਤੇ ਮਸਾਜ ਸੈਂਟਰ ਖੋਲ੍ਹੇ ਜਾ ਰਹੇ ਹਨ।
ਲੁਧਿਆਣਾ : ਪੰਜਾਬ ‘ਚ ਇਸ ਵੇਲੇ ਵਿਦੇਸ਼ਾਂ ਦੀ ਤਰਜ਼ ‘ਤੇ ਮਸਾਜ ਸੈਂਟਰ ਖੋਲ੍ਹੇ ਜਾ ਰਹੇ ਹਨ। ਲੋਕਾਂ ਨੂੰ ਲੁਭਾਉਣ ਲਈ ਨਵੇਂ ਨਵੇਂ ਤਰੀਕੇ ਵੀ ਅਪਣਾਏ ਜਾ ਰਹੇ ਹਨ। ਲੋਕਾਂ ਨੇ ਪੈਸਾ ਕਮਾਉਣ ਲਈ ਹੁਣ ਮਸਾਜ ਦੀ ਸਰਵਿਸ ਦੇਣ ਦੇ ਨਾਲ ਨਾਲ ਦੇਹ ਵਪਾਰ ਦਾ ਧੰਦਾ ਕਰਨਾ ਵੀ ਸ਼ੁਰੂ ਕਰ ਦਿਤਾ ਹੈ। ਜਿਥੇ ਕੁੜੀਆਂ ਨੂੰ ਦੂਜੇ ਰਾਜਾਂ ਤੋਂ ਇਥੋਂ ਤਕ ਕੇ ਦੂਜੇ ਦੇਸ਼ਾਂ ਤੋਂ ਬੁਲਾ ਕੇ ਵੀ ਇਸ ਗੰਦੇ ਧੰਦੇ ‘ਚ ਲਾਇਆ ਜਾ ਰਿਹਾ ਹੈ।Spa center ਲੁਧਿਆਣਾ ਵਿਚ ਇਸ ਵੇਲੇ ਥਾਈ ਮਸਾਜ ਦੇ ਨਾਮ ‘ਤੇ ਬਹੁਤ ਸਾਰੇ ਏਦਾਂ ਦੇ ਹੀ ਕੇਂਦਰ ਖੁਲ੍ਹ ਚੁਕੇ ਹਨ। ਜਿਥੇ ਮਸਾਜ ਦੇ ਬਹਾਨੇ ਚਮੜੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਸਰਾਭਾ ਨਗਰ ‘ਚ ਪੈਂਦੇ ਇਕ ਮਸਾਜ ਸੈਂਟਰ ‘ਤੇ ਛਾਪਾ ਮਾਰਿਆ। ਇਸ ਸਪਾ ਦਾ ਨਾਮ ਲਾਜ਼ੁਲੀ ਪਾਰਲਰ ਸਪਾ ਹੈ। ਸਰਾਭਾ ਨਗਰ ਸਥਿਤ ਇਸ ਕੇਂਦਰ ਵਿਚ ਮਸਾਜ ਦੇ ਬਹਾਨੇ ਦੇਹ ਵਪਾਰ ਦਾ ਧੰਦਾ ਚਲ ਰਿਹਾ ਸੀ। ਪੁਲਿਸ ਨੇ ਛਾਪੇ ਦੌਰਾਨ ਇਥੋਂ ਮੌਕੇ ‘ਤੇ 11 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਿਸ ਵਿਚ 9 ਲੜਕੀਆਂ ਅਤੇ 2 ਆਦਮੀ ਸ਼ਾਮਲ ਹਨ।
Spa centerਲੁਧਿਆਣਾ ਕਰਾਈਮ ਬ੍ਰਾਂਚ ਦੇ ਏ.ਡੀ.ਸੀ.ਪੀ ਰਤਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਗਰੋਹ ਦਾ ਮਾਸਟਰਮਾਈਂਡ ਦਿੱਲੀ ਦਾ ਹੈ , ਜੋ ਕਿ ਪੁਲਿਸ ਗ੍ਰਿਫ਼ਤ 'ਚੋਂ ਬਾਹਰ ਹੈ। ਜਦੋਂ ਸਰਾਭਾ ਨਗਰ, ਪੱਖੋਵਾਲ ਰੋਡ ਸਥਿਤ ਲਾਜ਼ੁਲੀ ਪਾਰਲਰ ‘ਚ ਛਾਪਾ ਮਾਰਿਆ ਤਾਂ ਓਥੇ ਮਸਾਜ ਦੀ ਸਰਵਿਸ ਦੇ ਨਾਮ ‘ਤੇ ਚਲਦੇ ਦੇਹ ਵਪਾਰ ਦੇ ਧੰਦੇ ਨਾਲ ਸਬੰਧਤ ਕੁਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਚ ਅਜੀਤ ਕੁਮਾਰ, ਮਨੀਸ਼ਾ ਝਾ, ਲੀਜ਼ਾ, ਸਵੀਟੀ, ਅਲੀਸ਼ਾ, ਫਰਿਸ਼ਲਾ, ਇੰਤਾਪੋਂਗ ਅਤੇ ਪਿਚੀਯਾਪਕ ਨਾਮਕ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਟੀਮ ਨੇ ਦਸਿਆ ਕਿ ਇਹ ਲੋਕ ਵਿਦੇਸ਼ਾਂ ਤੋਂ ਕੁੜੀਆਂ ਨੂੰ ਬੁਲਾ ਕੇ ਇਥੇ ਇਸ ਗੋਰਖਧੰਦੇ ਵਿਚ ਲਗਾਉਂਦੇ ਸਨ।
Spa centerਦਸਦੀਏ ਕਿ ਬਾਹਰੀ ਰਾਜਾਂ ਤੋਂ ਕੁੜੀਆਂ ਨੂੰ ਟੂਰਿਸਟ ਵੀਜ਼ਾ ‘ਤੇ ਭਾਰਤ ਬੁਲਾਇਆ ਜਾਂਦਾ ਸੀ। ਫ਼ਿਲਹਾਲ ਪੁਲਿਸ ਵਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਧੰਦੇ 'ਚ ਸ਼ਾਮਲ ਹੋਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ।