ਰਾਹੁਲ ਗਾਂਧੀ ਦਾ ਗਡਕਰੀ ਉੱਤੇ ਤੰਜ: ਤੁਸੀਂ ਪੁੱਛਿਆ ਠੀਕ ਸਵਾਲ, ਅਖੀਰ ਨੌਕਰੀਆਂ ਕਿੱਥੇ ਹਨ?
Published : Aug 6, 2018, 1:26 pm IST
Updated : Aug 6, 2018, 1:26 pm IST
SHARE ARTICLE
Rahul replies in tweet to Nitin Gadkari
Rahul replies in tweet to Nitin Gadkari

SC/ST ਐਕਟ ਅਤੇ ਮਰਾਠਾ ਰਾਖਵਾਂਕਰਨ ਵਰਗੇ ਮੁੱਦੇ 'ਤੇ ਬੈਕਫੁਟ ਉੱਤੇ ਖੜ੍ਹੀ ਭਾਰਤੀ ਜਨਤਾ ਪਾਰਟੀ ਲਈ ਕੇਂਦਰੀ ਮੰਤਰੀ ਨਿਤੀਨ ਗਡਕਰੀ

ਨਵੀਂ ਦਿੱਲੀ, SC/ST ਐਕਟ ਅਤੇ ਮਰਾਠਾ ਰਾਖਵਾਂਕਰਨ ਵਰਗੇ ਮੁੱਦੇ 'ਤੇ ਬੈਕਫੁਟ ਉੱਤੇ ਖੜ੍ਹੀ ਭਾਰਤੀ ਜਨਤਾ ਪਾਰਟੀ ਲਈ ਕੇਂਦਰੀ ਮੰਤਰੀ ਨਿਤੀਨ ਗਡਕਰੀ ਦਾ ਬਿਆਨ ਮੁਸ਼ਕਲਾਂ ਲੈ ਕੇ ਆਇਆ ਹੈ। ਗਡਕਰੀ ਨੂੰ ਆਪਣੇ ਬਿਆਨ ਉੱਤੇ ਸਫਾਈ ਦੇਣੀ ਪਈ ਪਰ ਸ਼ਾਇਦ ਉਦੋਂ ਤੱਕ ਕਾਫ਼ੀ ਦੇਰ ਹੋ ਗਈ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਉੱਤੇ ਤੰਜ ਕੱਸਿਆ ਹੈ।

Rahul replies in tweet to Nitin Gadkari Rahul replies in tweet to Nitin Gadkariਅਸਲ ਵਿਚ, ਗਡਕਰੀ ਨੇ ਕਿਹਾ ਸੀ ਕਿ ਅਖੀਰ ਲੋਕਾਂ ਨੂੰ ਰਾਖਵਾਂਕਰਨ ਕਿਉਂ ਚਾਹੀਦਾ ਹੈ ਜਦੋਂ ਦੇਸ਼ ਵਿਚ ਨੌਕਰੀਆਂ ਹੀ ਨਹੀਂ ਹਨ। ਇਸ ਉੱਤੇ ਰਾਹੁਲ ਨੇ ਤੰਜ ਕਸਦੇ ਹੋਏ ਕਿਹਾ ਕਿ ਗਡਕਰੀ ਜੀ, ਤੁਸੀਂ ਬਿਲਕੁੱਲ ਠੀਕ ਸਵਾਲ ਪੁੱਛਿਆ ਹੈ। ਹਰ ਭਾਰਤੀ ਇਹ ਹੀ ਸਵਾਲ ਪੁੱਛ ਰਿਹਾ ਹੈ ਕਿ ਅਖੀਰ ਨੌਕਰੀਆਂ ਕਿੱਥੇ ਹਨ?  
ਅਸਲ ਵਿਚ, ਕੇਂਦਰੀ ਮੰਤਰੀ ਨੇ ਇੱਕ ਸਮਾਰੋਹ ਵਿਚ ਕਿਹਾ ਕਿ ਜੇਕਰ ਰਾਖਵਾਂਕਰਨ ਦੇ ਦਿੱਤਾ ਜਾਂਦਾ ਹੈ ਤਾਂ ਵੀ ਫਾਇਦਾ ਨਹੀਂ ਹੈ ਕਿਉਂਕਿ ਨੌਕਰੀਆਂ ਨਹੀਂ ਹਨ। ਬੈਂਕ ਵਿਚ ਆਈਟੀ  ਦੇ ਕਾਰਨ ਨੌਕਰੀਆਂ ਘੱਟ ਹੋਈਆਂ ਹਨ। ਸਰਕਾਰੀ ਭਰਤੀਆਂ ਰੁਕੀਆਂ ਹੋਈਆਂ ਹਨ।

Rahul replies in tweet to Nitin Gadkari Rahul replies in tweet to Nitin Gadkariਨਿਤੀਨ ਗਡਕਰੀ ਨੇ ਆਰਥਿਕ ਆਧਾਰ 'ਤੇ ਰਾਖਵੇਂਕਨਰ ਵਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇੱਕ ‘ਸੋਚ’ ਹੈ ਜੋ ਚਾਹੁੰਦੀ ਹੈ ਕਿ ਨੀਤੀ ਬਣਾਉਣ ਵਾਲੇ ਹਰ ਭਾਈਚਾਰੇ ਦੇ ਗਰੀਬਾਂ ਉੱਤੇ ਵਿਚਾਰ ਕਰਨ। ਉਨ੍ਹਾਂ ਨੇ ਕਿਹਾ ਕਿ ਇੱਕ ਸੋਚ ਕਹਿੰਦੀ ਹੈ ਕਿ ਗਰੀਬ ਗਰੀਬ ਹੁੰਦਾ ਹੈ ਅਤੇ ਉਸ ਦੀ ਕੋਈ ਜਾਤ, ਪੰਥ ਜਾਂ ਭਾਸ਼ਾ ਨਹੀਂ ਹੁੰਦੀ।  ਉਸਦਾ ਕੋਈ ਵੀ ਧਰਮ ਹੋਵੇ, ਮੁਸਲਮਾਨ, ਹਿੰਦੂ ਜਾਂ ਮਰਾਠਾ (ਜਾਤੀ), ਸਾਰੇ ਭਾਈਚਾਰਿਆਂ ਵਿਚ ਇੱਕ ਧੜਾ ਹੈ ਜਿਸ ਦੇ ਕੋਲ ਪਹਿਨਣ ਲਈ ਕੱਪੜੇ ਨਹੀਂ ਹਨ, ਖਾਣ ਲਈ ਰੋਟੀ ਨਹੀਂ ਹੈ।’

Rahul GandhiRahul Gandhiਬਿਆਨ 'ਤੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਗਡਕਰੀ ਨੇ ਇਸ ਉੱਤੇ ਸਫਾਈ ਵੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਕੁੱਝ ਖਬਰਾਂ ਦੇਖਣ ਨੂੰ ਮਿਲੀਆਂ ਹਨ ਪਰ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਰਾਖਵੇਂਕਰਨ ਵਿਚ ਬਦਲਾਅ ਨੂੰ ਲੈ ਕੇ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਦੱਸ ਦਈਏ ਕਿ ਮਹਾਰਾਸ਼ਟਰ ਵਿਚ 16 ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈਕੇ ਮਰਾਠਾ ਭਾਈਚਾਰੇ ਦਾ ਅੰਦੋਲਨ ਜਾਰੀ ਹੈ. ਪੂਨੇ, ਨਾਸਿਕ, ਔਰੰਗਾਬਾਦ ਵਿਚ ਇਹ ਅੰਦੋਲਨ ਹਿੰਸਕ ਵੀ ਹੋਇਆ ਕਈ ਜਗ੍ਹਾਵਾਂ ਉੱਤੇ ਅਗਜਨੀ ਵੀ ਹੋਈ। ਕਈ ਜਗ੍ਹਾਵਾਂ ਤੋਂ ਕਥਿਤ ਤੌਰ 'ਤੇ ਲੋਕਾਂ ਦੀਆਂ ਆਤਮਹੱਤਿਆਵਾਂ ਦੀਆਂ ਵੀ ਖਬਰਾਂ ਆਈਆਂ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement