ਮਰਾਠਿਆਂ ਲਈ ਰਾਖਵਾਂਕਰਨ ਦੇਣ ਦੀ ਮੰਗ ਕਰਨ ਵਾਲੇ ਅੰਦੋਲਨਕਾਰੀਆਂ 'ਚੋਂ ਅੱਜ ਦੋ ਹੋਰ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਜਿਸ ਨਾਲ ਇਸ ਮੁੱਦੇ 'ਤੇ ਖ਼ੁਦਕੁਸ਼ੀ..............
ਨਵੀਂ ਦਿੱਲੀ : ਮਰਾਠਿਆਂ ਲਈ ਰਾਖਵਾਂਕਰਨ ਦੇਣ ਦੀ ਮੰਗ ਕਰਨ ਵਾਲੇ ਅੰਦੋਲਨਕਾਰੀਆਂ 'ਚੋਂ ਅੱਜ ਦੋ ਹੋਰ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਜਿਸ ਨਾਲ ਇਸ ਮੁੱਦੇ 'ਤੇ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। 35 ਸਾਲ ਦਾ ਅਭਿਜੀਤ ਦੇਸ਼ਮੁਖ ਮਰਾਠਵਾੜਾ ਇਲਾਕੇ ਦੇ ਬੀਦ ਜ਼ਿਲ੍ਹਾ 'ਚ ਸਥਿਤ ਪਿੰਡ ਵੀਡਾ ਦਾ ਵਾਸੀ ਸੀ, ਜਿਸ ਨੇ ਅਪਣੇ ਘਰ ਨੇੜੇ ਸਥਿਤ ਦਰੱਖ਼ਤ 'ਤੇ ਖ਼ੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਇਲਾਵਾ ਅੱਜ ਲਾਤੁਰ ਜ਼ਿਲ੍ਹੇ ਦੇ ਅੱਠ ਪ੍ਰਦਰਸ਼ਨਕਾਰੀਆਂ ਨੇ ਮਰਾਠਾ ਰਾਖਵਾਂਕਰਨ ਲਈ ਖ਼ੁਦ ਨੂੰ ਮਿੱਟੀ ਦਾ ਤੇਲ ਛਿੜਕ ਕੇ ਸਾੜਨ ਦੀ ਕੋਸ਼ਿਸ਼ ਕੀਤੀ।
ਮਰਾਠਾ ਲੋਕਾਂ ਨੇ ਕਲ ਮੁੰਬਈ 'ਚ ਸੂਬੇ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਵਿਰੁਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਪ੍ਰਦਰਸ਼ਨਕਾਰੀਆਂ ਵਿਰੁਧ ਅਪਰਾਧਕ ਮਾਮਲੇ ਵਾਪਸ ਲੈਣ 'ਚ 'ਅਸਫ਼ਲ' ਰਹੀ ਹੈ। ਦੇਸ਼ਮੁਖ ਨੇ ਅਪਣੀ ਖ਼ੁਦਕੁਸ਼ੀ ਲਈ ਹੋਰ ਕਾਰਨਾਂ ਤੋਂ ਇਲਾਵਾ ਬੇਰੁਜ਼ਗਾਰੀ ਅਤੇ ਬੈਂਕ ਕਰਜ਼ੇ ਨੂੰ ਮੁੱਖ ਦਸਿਆ। (ਪੀਟੀਆਈ)
                    
                