
ਕੇਰਲ ਵਿਚ ਵਿਚ ਤ੍ਰਿਸ਼ੂਰ ਪੁਲਿਸ ਨੇ ਇਕ ਅਜਿਹੇ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜਾਨ ਤੋਂ ...
ਨਵੀਂ ਦਿੱਲੀ : ਕੇਰਲ ਵਿਚ ਵਿਚ ਤ੍ਰਿਸ਼ੂਰ ਪੁਲਿਸ ਨੇ ਇਕ ਅਜਿਹੇ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਹੈ। ਤ੍ਰਿਸ਼ੂਰ ਦੇ ਇਕ ਮੰਦਰ ਦੇ ਪੁਜਾਰੀ ਜੈਰਮਨ ਨੇ ਪੁਲਿਸ ਕੰਟਰੋਲ ਰੂਮ ਵਿਚ ਫ਼ੋਨ ਕਰਕੇ ਕਿਹਾ ਕਿ ਰਾਸ਼ਟਰਪਤੀ ਦੀ ਹੰਤਿਆ ਕਰ ਦਿਤੀ ਜਾਵੇਗੀ। ਇਸ ਧਮਕੀ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿਚ ਆ ਗਈ ਅਤੇ ਫ਼ੋਨ ਨੂੰ ਟ੍ਰੇਸ ਕੀਤਾ। ਇਸ ਤੋਂ ਬਾਅਦ ਜੈ ਰਮਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਤ੍ਰਿਸ਼ੂਰ ਦੇ ਐਸਪੀ ਨੇ ਕਿਹਾ ਕਿ ਦੋਸ਼ੀ ਜੈ ਰਮਨ ਨੇ ਇਹ ਸਭ ਸ਼ਰਾਬ ਦੇ ਨਸ਼ੇ ਵਿਚ ਕਿਹਾ।
President Ramnath Kovindਸਵੇਰੇ ਜਦੋਂ ਉਸ ਦਾ ਨਸ਼ਾ ਉਤਰਿਆ ਤਾਂ ਉਸ ਨੂੰ ਕੁੱਝ ਵੀ ਯਾਦ ਨਹੀਂ ਸੀ। ਹਾਲਾਂਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਲ ਤ੍ਰਿਸ਼ੂਰ ਦੇ ਗੁਰੂਵਾਯੂਰ ਮੰਦਰ ਆ ਰਹੇ ਹਨ। ਇਸ ਨੂੰ ਦੇਖਦੇ ਹੋਏ ਦੋਸ਼ੀ ਪੁਜਾਰੀ ਨੂੰ ਹਿਰਾਸਤ ਵਿਚ ਹੀ ਰÎਖਿਆ ਗਿਆ ਹੈ। ਰਾਸ਼ਟਰਪਤੀ ਦੇ ਵਾਪਸ ਜਾਣ ਤੋਂ ਬਾਅਦ ਉਸ ਨੂੰ ਛੱਡਿਆ ਜਾਵੇਗਾ। ਤੁਹਾਨੂੰ ਦਸ ਦਈਏ ਕਿ ਪਿਛਲੇ ਦਿਨੀਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਸਾਇਣਕ ਹਮਲੇ ਦੀ ਧਮਕੀ ਦੇਣ ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦੇ ਕੰਟਰੋਲ ਰੂਮ ਵਿਚ ਫ਼ੋਨ ਕਰਨ ਦੇ ਦੋਸ਼ ਵਿਚ ਵੀ ਪੁਲਿਸ ਨੇ ਮੁੰਬਈ ਤੋਂ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ।
President Ramnath Kovind
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਕਿਓਰਟੀ ਗਾਰਡ ਦੇ ਤੌਰ 'ਤੇ ਕੰਮ ਕਰਨ ਵਾਲੇ ਕਾਸ਼ੀਨਾਥ ਮੰਡਲ ਨੂੰ ਬੀਡੀ ਮਾਰਗ ਪੁਲਿਸ ਨੇ 27 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀ ਨੇ ਦਸਿਆ ਕਿ ਉਸ ਨੇ ਨਵੀਂ ਦਿੱਲੀ ਸਥਿਤ ਐਨਐਸਜੀ ਕੰਟਰੋਲ ਰੂਮ ਦਾ ਫ਼ੋਨ ਨੰਬਰ ਹਾਸਲ ਕੀਤਾ ਅਤੇ ਸ਼ੁਕਰਵਾਰ ਨੂੰ ਉਥੇ ਫ਼ੋਨ ਕਰਕੇ ਪ੍ਰਧਾਨ ਮੰਤਰੀ 'ਤੇ ਰਸਾਇਣਕ ਹਮਲੇ ਦੀ ਧਮਕੀ ਦਿਤੀ ਸੀ।
President Ramnath Kovindਐਨਐਸਜੀ ਨੂੰ ਜਿਸ ਨੰਬਰ ਤੋਂ ਧਮਕੀ ਭਰਿਆ ਫ਼ੋਨ ਕੀਤਾ ਗਿਆ ਸੀ, ਉਸ ਨੂੰ ਮੁੰਬਈ ਵਿਚ ਟ੍ਰੇਸ ਕਰਨ ਤੋਂ ਬਾਅਦ ਇਸ ਦੀ ਸੂਚਨਾ ਇੱਥੋਂ ਦੀ ਪੁਲਿਸ ਨੂੰ ਦਿਤੀ ਗਈ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਝਾਰਖੰਡ ਨਿਵਾਸੀ ਮੰਡਲ ਦਾ ਪਤਾ ਲਗਾਇਆ ਅਤੇ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਉਸ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਗੁਜਰਾਤ ਦੇ ਸੂਰਤ ਵਿਚ ਜਾਣ ਲਈ ਟ੍ਰੇਨ ਚੜ੍ਹਨ ਦੀ ਤਿਆਰੀ ਵਿਚ ਸੀ। ਉਥੇ ਕੁੱਝ ਦਿਨਾਂ ਪਹਿਲਾਂ ਵੀ ਪੀਐਮ ਦੀ ਹੱਤਿਆ ਦੀ ਸਾਜਿਸ਼ ਦਾ ਖ਼ੁਲਾਸਾ ਹੋਇਆ ਸੀ।