
ਦੇਸ਼ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਹਿਲੀ ਵਾਰ ਰਾਸ਼ਟਰ ਨੂੰ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਸਬੰਧ ‘ਚ ਦੇਸ਼ ਨੂੰ ਸੰਬੋਧਨ ਕਰਨਗੇ।
ਨਵੀਂ ਦਿੱਲੀ: ਦੇਸ਼ ਦੇ ਨਵਨਿਯੁਕਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਹਿਲੀ ਵਾਰ ਰਾਸ਼ਟਰ ਨੂੰ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਸਬੰਧ ‘ਚ ਦੇਸ਼ ਨੂੰ ਸੰਬੋਧਨ ਕਰਨਗੇ। ਜਸਟਿਸ ਜੇ ਐਸ ਖੇਹਰ ਨੇ ਰਾਮ ਨਾਥ ਕੋਵਿੰਦ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਵੱਜੋਂ ਸਹੁੰ ਚੁਕਾਈ ਸੀ।
ਨਾਲ-ਨਾਲ ਸੁਤੰਤਰਤਾ ਦਿਵਸ ਦੇ ਮੌਕੇ ਤੇ ਲਾਲ ਕਿਲੇ ਅਤੇ ਉਸ ਦੇ ਨੇੜੇ-ਤੇੜੇ ਸੁਰੱਖਿਆ ਦਾ ਘੇਰਾ ਬਣਾ ਦਿੱਤਾ ਹੈ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹਵਾਈ ਅੱਡਿਆਂ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 15 ਅਗਸਤ ਦੇ ਦਿਨ ਵੀ ਆਵਾਜਾਈ ਮਾਰਗਾਂ ਵਿਚ ਤਬਦੀਲੀ ਕੀਤੇ ਜਾਣ ਦੀ ਤਿਆਰੀ ਹੈ। ਦੂਸਰੇ ਸੂਬਿਆਂ ਤੋਂ ਆਉੇਣ ਵਾਲੇ ਵਾਹਨਾਂ ਦੇ ਨਾਲ ਹੀ ਦਿੱਲੀ ਵਿਚ ਵੀ ਸਾਰੇ ਵਾਹਨਾਂ ਦੀ ਜਾਂਚ ਹੋ ਰਹੀ ਹੈ।