ਘਰ ਵਿਚ ਹੀ ਰੱਖਿਆ ਗਿਆ ਸੀ ਹਿਰਾਸਤ ਵਿਚ, ਅਮਿਤ ਸ਼ਾਹ ਝੂਠ ਬੋਲ ਰਹੇ ਹਨ: ਫਾਰੂਕ ਅਬਦੁੱਲਾ
Published : Aug 6, 2019, 5:23 pm IST
Updated : Aug 6, 2019, 5:23 pm IST
SHARE ARTICLE
Detained at home Home Minister lying Farooq Abdullah
Detained at home Home Minister lying Farooq Abdullah

ਉਹਨਾਂ ਕਿਹਾ ਕਿ ਜਦੋਂ ਤੁਹਾਡੇ ਸਰੀਰ ਦੇ ਟੁਕੜੇ ਕਰ ਦਿੱਤੇ ਜਾਣ ਤਾਂ ਉਹਨਾਂ ਨੂੰ ਕਿਵੇਂ ਲੱਗੇਗਾ। 

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ  ਘਰ ਵਿਚ ਹੀ ਹਿਰਾਸਤ ਵਿਚ ਰੱਖਿਆ ਗਿਆ ਸੀ। ਫਾਰੂਕ ਅਬਦੁੱਲਾ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਤਰ੍ਹਾਂ ਝੂਠ ਬੋਲ ਰਹੇ ਹਨ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਸੀਐਮ ਵੀ ਰੋ ਪਏ। ਉਹਨਾਂ ਕਿਹਾ ਕਿ ਜਦੋਂ ਤੁਹਾਡੇ ਸਰੀਰ ਦੇ ਟੁਕੜੇ ਕਰ ਦਿੱਤੇ ਜਾਣ ਤਾਂ ਉਹਨਾਂ ਨੂੰ ਕਿਵੇਂ ਲੱਗੇਗਾ। 

Faruk AbdulahFarooq Abdullahਉਹ ਸ਼ਰੀਰ ਜੋ ਸਾਰੀਆਂ ਮੁਸੀਬਤਾਂ ਵਿਚ ਤੁਹਾਡੇ ਨਾਲ ਸੀ। ਹਰ ਲੜਾਈ ਉਸ ਨੇ ਇਕ ਹੋ ਕੇ ਲੜੀ। ਉਹ ਲੋਕ ਜੋ ਦੇਸ਼ ਨਾਲ ਖੜ੍ਹੇ ਰਹੇ ਉਹਨਾਂ ਨੂੰ ਅੱਜ ਕਿਵੇਂ ਲੱਗ ਰਿਹਾ ਹੋਵੇਗਾ। ਉਹਨਾਂ ਨੇ ਕਿਹਾ ਕਿ ਕਿਵੇਂ ਉਹਨਾਂ ਨਾਲ ਧੋਖਾ ਹੋਇਆ। ਫਾਰੂਕ ਅਬਦੁੱਲਾ ਨੇ ਸਵਾਲ ਕੀਤਾ ਕਿ ਕੀ ਉਹ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ ਪਾਸੇ ਕਰ ਦੇਣਗੇ। ਕੀ ਇਹ ਭਾਰਤ ਹੈ? ਉਹਨਾਂ ਨੇ ਕਿਹਾ ਕਿ ਮੇਰਾ ਭਾਰਤ ਸਭ ਦਾ ਸੀ। ਉਨ੍ਹਾਂ ਕਿਹਾ ਕਿ ਸਾਡੀ ਰਾਜਨੀਤੀ ਲਈ ਲੜਾਈ ਜਾਰੀ ਰਹੇਗੀ।

Amit ShahAmit Shah

ਅਸੀਂ ਲੋਕਤੰਤਰ ਲਈ ਲੜਾਂਗੇ। ਅਸੀਂ ਏਕਤਾ ਲਈ ਲੜਾਂਗੇ। ਜੰਮੂ-ਕਸ਼ਮੀਰ ਦੇ ਸਾਬਕਾ ਸੀਐਮ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਫਿਰ ਇਕੱਠੇ ਬੈਠਾਂਗੇ ਅਤੇ ਇਸ ਮੁੱਦੇ ਨੂੰ ਤਰਕਪੂਰਨ ਸਿੱਟੇ ਤੇ ਲਿਜਾਵਾਂਗੇ। ਮੈਂ ਚਿੰਤਤ ਹਾਂ ਕਿ ਆਮ ਆਦਮੀ ਕੀ ਸੋਚ ਰਿਹਾ ਹੋਣਾ ਚਾਹੀਦਾ ਹੈ। ਤਾਲੇ ਵਿਚ ਬੰਦ ਦਵਾਈ ਉਪਲਬਧ ਨਹੀਂ ਹੈ। ਭੋਜਨ ਖਾਣ ਲਈ ਉਪਲਬਧ ਨਹੀਂ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕਦੇ ਅਜਿਹਾ ਹਿੰਦੂਸਤਾਨ ਨਹੀਂ ਦੇਖਿਆ।

ਉਹ ਲੋਕਤੰਤਰ ਲਈ ਲੜਨਗੇ। ਉਹਨਾਂ ਨੇ ਕਿਹਾ ਕਿ ਜੋ ਹੋਇਆ ਉਸ ਨਾਲ ਧੋਖੇ ਦਾ ਅਹਿਸਾਸ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਗ੍ਰਹਿ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੂੰ ਨਾ ਤਾਂ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਅਪਣੀ ਮਰਜ਼ੀ ਨਾਲ ਅਪਣੇ ਘਰ ਵਿਚ ਹੀ ਹਨ।

ਗ੍ਰਹਿ ਮੰਤਰੀ ਦੀ ਇਹ ਟਿੱਪਣੀ ਸਦਨ ਵਿਚ ਐਨਸੀਪੀ ਦੀ ਸੁਪਰੀਆ ਸੁਲੇ ਦੁਆਰਾ ਫਾਰੂਕ ਅਬਦੁੱਲਾ ਦੇ ਸਦਨ ਵਿਚ ਉਪਸਥਿਤੀ ਨਾ ਹੋਣ ਦਾ ਜ਼ਿਕਰ ਕੀਤੇ ਜਾਣ ਤੇ ਆਈ ਸੀ। ਸੁਪ੍ਰੀਆ ਸੁਲੇ ਨੇ ਸਦਨ ਵਿਚ ਆਪਣੀ ਸੀਟ ਨੇੜੇ ਸੀਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੱਜ ਉਹ (ਫਾਰੂਕ) ਸਦਨ ਵਿਚ ਨਹੀਂ ਹੈ, ਉਸ ਦੀ ਅਵਾਜ਼ ਨਹੀਂ ਸੁਣੀ ਜਾ ਸਕੀ। ਇਸ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਉਹ ਨਾ ਤਾਂ ਹਿਰਾਸਤ ਵਿਚ ਹੈ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਆਪਣੀ ਮਰਜ਼ੀ ਨਾਲ ਘਰ ਵਿਚ ਹੈ।

ਜਦੋਂ ਸੁਲੇ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਆਗੂ ਬੀਮਾਰ ਹੋ ਸਕਦੇ ਹਨ। ਇਸ 'ਤੇ ਸ਼ਾਹ ਨੇ ਕਿਹਾ ਕਿ ਡਾਕਟਰ ਇਸ ਬਾਰੇ ਦੱਸ ਸਕਦੇ ਹਨ। ਮੈਂ ਇਲਾਜ ਨਹੀਂ ਕਰ ਸਕਦਾ। ਇਹ ਡਾਕਟਰਾਂ ਨੇ ਕਰਨਾ ਹੈ। ਲੋਕ ਸਭਾ ਵਿਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ 2019 ਅਤੇ ਜੰਮੂ ਕਸ਼ਮੀਰ ਸਬੰਧੀ ਸੰਕਲਪ ਤੇ ਚਰਚਾ ਦੌਰਾਨ ਸੁਪਰੀਆ ਸੁਲੇ ਤੋਂ ਇਲਾਵਾ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਅਤੇ ਡੀਐਮਕੇ ਕੇਟੀਆਰ ਬਾਲੂ ਨੇ ਵੀ ਨੈਸ਼ਨਲ ਕਾਨਫਰੰਸ ਆਗੂ ਬਾਰੇ ਜਾਣਨਾ ਚਾਹਿਆ। 

 

 

 

 

 

 

 

 

 

ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਪਹਿਲਾਂ ਸਰਕਾਰ ਨੇ ਅਮਰਨਾਥ ਯਾਤਰੀਆਂ ਨੂੰ ਤੁਰੰਤ ਵਾਪਸ ਆਉਣ ਦਾ ਆਦੇਸ਼ ਜਾਰੀ ਕੀਤਾ। ਸੈਲਾਨੀਆਂ ਨੂੰ ਵਾਪਸ ਜਾਣ ਲਈ ਵੀ ਕਿਹਾ ਗਿਆ ਸੀ।

 

 

 

 

 

 

 

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement