
ਸਾਲ 2008 ਵਿਚ ਮੁੰਬਈ ‘ਤੇ ਹੋਏ ਅਤਿਵਾਦੀ ਹਮਲੇ ਵਿਚ ਮੁੰਬਈ ਪੁਲਿਸ ਦੇ ਇੰਸਪੈਕਟਰ ਆਜ਼ਮ ਪਟੇਲ ਨੇ ਹੀਰੋ ਬਣ ਕੇ ਕਈ ਲੋਕਾਂ ਦੀ ਜਾਨ ਬਚਾਈ ਸੀ
ਨਵੀਂ ਦਿੱਲੀ: ਸਾਲ 2008 ਵਿਚ ਮੁੰਬਈ ‘ਤੇ ਹੋਏ ਅਤਿਵਾਦੀ ਹਮਲੇ ਵਿਚ ਮੁੰਬਈ ਪੁਲਿਸ ਦੇ ਇੰਸਪੈਕਟਰ ਆਜ਼ਮ ਪਟੇਲ ਨੇ ਹੀਰੋ ਬਣ ਕੇ ਕਈ ਲੋਕਾਂ ਦੀ ਜਾਨ ਬਚਾਈ ਸੀ। ਹੁਣ ਆਜ਼ਮ ਪਟੇਲ ਕੋਰੋਨਾ ਨਾਲ ਅਪਣੇ ਜੀਵਨ ਦੀ ਲੜਾਈ ਹਾਰ ਗਏ। 50 ਸਾਲ ਦੇ ਆਜ਼ਮ ਪਟੇਲ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਉਹਨਾਂ ਨੇ ਬੁੱਧਵਾਰ ਨੂੰ ਆਖਰੀ ਸਾਹ ਲਏ।
Police
ਉਹ ਅਪਣੀ ਆਖਰੀ ਪੋਸਟਿੰਗ ਦੌਰਾਨ ਐਸਆਈਟੀ ਵਿਚ ਤੈਨਾਤ ਸਨ। ਬੀਤੇ ਦਿਨੀਂ ਡਿਊਟੀ ਦੌਰਾਨ ਕੋਰੋਨਾ ਸੰਕਰਮਿਤ ਹੋਣ ‘ਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ 26 ਨਵੰਬਰ 2008 ਦੀ ਰਾਤ ਜਦੋਂ ਅਜਮਲ ਕਸਾਬ ਅਤੇ ਉਸ ਦੇ ਸਾਥੀ ਮੁੰਬਈ ਦੀਆਂ ਸੜਕਾਂ ‘ਤੇ ਕਹਿਰ ਮਚਾ ਰਹੇ ਸੀ ਤਾਂ ਉਸ ਸਮੇਂ ਆਜ਼ਮ ਪਟੇਲ ਦੀ ਡਿਊਟੀ ਮੈਟਰੋ ਸਿਨੇਮਾ ਦੇ ਕੋਲ ਹੀ ਸੀ।
50-year-old police inspector succumbs to Covid 19
ਜਦੋਂ ਉਹਨਾਂ ਨੇ ਅਤਿਵਾਦੀਆਂ ਨੂੰ ਗੋਲੀਆਂ ਚਲਾਉਂਦੇ ਹੋਏ ਦੇਖਿਆ ਤਾਂ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਸਾਵਧਾਨ ਕੀਤਾ ਸੀ, ਜਿਸ ਦੇ ਚਲਦਿਆਂ ਕਈ ਲੋਕਾਂ ਦੀ ਜਾਨ ਬਚ ਗਈ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਚਲਦਿਆਂ ਆਏ ਦਿਨ ਕਈ ਲੋਕ ਅਪਣੀ ਜਾਨ ਗਵਾ ਰਹੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 19 ਲੱਖ ਨੂੰ ਪਾਰ ਕਰ ਗਈ ਹੈ।
Corona virus
24 ਘੰਟਿਆਂ ਵਿਚ 56 ਹਜ਼ਾਰ 282 ਨਵੇਂ ਮਾਮਲੇ ਸਹਾਮਣੇ ਆਏ ਹਨ। ਬੁੱਧਵਾਰ ਨੂੰ 904 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਇਹ ਦੂਜੀ ਵਾਰ ਹੈ ਜਦੋਂ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 900 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਬੁੱਧਵਾਰ ਨੂੰ 45 ਹਜ਼ਾਰ 540 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਨਵੇਂ ਕੇਸ ਆਉਣ ਤੋਂ ਬਾਅਦ ਹੁਣ ਦੇਸ਼ ਵਿਚ ਕੋਰੋਨਾ ਮਰੀਜ਼ਾਂ ਗਿਣਤੀ 19 ਲੱਖ 64 ਹਜ਼ਾਰ 536 ਤੱਕ ਪਹੁੰਚ ਗਈ ਹੈ।