ਬਾਸਮਤੀ ਦੀ ਜੀਆਈ ਟੈਗਿੰਗ ਨੂੰ ਲੈ ਕੇ ਉਲਝੇ ਸ਼ਿਵਰਾਜ ਤੇ ਕੈਪਟਨ, ਪ੍ਰਧਾਨ ਮੰਤਰੀ ਕੋਲ ਕੀਤੀ ਪਹੁੰਚ!
Published : Aug 6, 2020, 7:08 pm IST
Updated : Aug 6, 2020, 7:08 pm IST
SHARE ARTICLE
Shivraj Chauhan, Capt Amrinder Singh
Shivraj Chauhan, Capt Amrinder Singh

ਸ਼ਿਵਰਾਜ ਸਿੰਘ ਚੌਹਾਨ ਨੇ ਵੀ ਲਿਖਿਆ ਪ੍ਰਧਾਨ ਮੰਤਰੀ ਮੰਦੀ ਵੱਲ ਪੱਤਰ

ਨਵੀਂ ਦਿੱਲੀ : ਬਾਸਮਤੀ ਚਾਵਲ ਨੂੰ ਜੀਆਈ ਟੈਗਿੰਗ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਮੁੱਖ ਮੰਤਰੀਆਂ ਵਿਚਾਲੇ ਇਹ ਟਕਰਾਅ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਵੱਲ ਲਿਖੇ ਉਸ ਪੱਤਰ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਬਾਸਮਤੀ ਚਾਵਲ ਦੀ ਜੀਆਈ ਟੈਟਿੰਗ 'ਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਪੱਤਰ ਦੀ ਮੁਖਾਲਫ਼ਿਤ ਕਰਦਿਆਂ ਕੈਪਟਨ ਦੇ ਪੱਤਰ 'ਤੇ ਸਵਾਲ ਉਠਾਏ ਹਨ।

Capt Amrinder SinghCapt Amrinder Singh

ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਜ਼ਰੀਏ ਕਿਹਾ ਕਿ 'ਮੈਂ ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਮੱਧ ਪ੍ਰਦੇਸ਼ ਦੇ ਬਾਸਮਤੀ ਚਾਵਲ ਨੂੰ ਜੀਆਈ ਟੈਗਿੰਗ ਦੇਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਵੱਲ ਲਿਖੇ ਪੱਤਰ ਦੀ ਨਿੰਦਾ ਕਰਦਾ ਹਾਂ। ਮੁੱਖ ਮੰਤਰੀ ਦਾ ਇਹ ਕਦਮ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਕੀ ਦੁਸ਼ਮਣੀ ਹੈ, ਜੋ ਉਹ ਕਿਸਾਨਾਂ ਦੇ ਹਿਤਾਂ ਨਾਲ ਜੁੜੇ ਮਾਮਲੇ 'ਚ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਮੱਧ ਪ੍ਰਦੇਸ਼ ਜਾਂ ਪੰਜਾਬ ਦਾ ਮਸਲਾ ਨਹੀਂ ਹੈ, ਇਹ ਪੂਰੇ ਦੇਸ਼ ਦੇ ਕਿਸਾਨਾਂ ਦੇ ਪੇਸ਼ੇ ਨਾਲ ਜੁੜਿਆ ਮਸਲਾ ਹੈ।

Shivraj Singh ChauhanShivraj Singh Chauhan

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਬਾਸਮਤੀ ਚਾਵਲਾਂ ਨੂੰ ਜੀਆਈ ਟੈਗਿੰਗ ਨਾਲ ਕੌਮਾਂਤਰੀ ਬਾਜ਼ਾਰ 'ਚ ਭਾਰਤ  ਦੇ ਬਾਸਮਤੀ ਚਾਵਲ ਦੀਆਂ ਕੀਮਤਾਂ ਨੂੰ ਫ਼ਾਇਦਾ ਹੀ ਹੋਵੇਗਾ ਨੁਕਸਾਨ ਨਹੀਂ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਨਿਰਯਾਤ ਨੂੰ ਵੀ ਫ਼ਾਇਦਾ ਪਹੁੰਚੇਗਾ।  ਸ਼ਿਵਰਾਜ ਨੇ ਕਿਹਾ ਕਿ ਮੱਧ  ਪ੍ਰਦੇਸ਼  ਦੇ 13 ਜ਼ਿਲ੍ਹਿਆਂ ਵਿਚ ਸਾਲ 1908 ਤੋਂ ਬਾਸਮਤੀ ਚਾਵਲ ਦਾ ਉਤਪਾਦਨ ਹੋ ਰਿਹਾ ਹੈ, ਜਿਸ ਦਾ ਇਤਿਹਾਸ 'ਚ ਵੀ ਜ਼ਿਕਰ ਮਿਲਦਾ ਹੈ।

Shivraj Singh ChouhanShivraj Singh Chouhan

ਇੰਡੀਅਨ ਇੰਸਟੀਚਿਊਟ ਆਫ ਰਾਈਸ ਰਿਸਰਚ, ਹੈਦਰਾਬਾਦ ਦੀ 'ਉਤਪਾਦਨ ਪ੍ਰਮੁੱਖ ਸਰਵੇਖਣ ਰਿਪੋਰਟ' ਮੁਤਾਬਕ ਮੱਧਪ੍ਰਦੇਸ਼ ਵਿਚ ਪਿਛਲੇ 25 ਸਾਲ ਤੋਂ ਬਾਸਮਤੀ ਚਾਵਲ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਨਿਰਯਾਤਕ ਮੱਧਪ੍ਰਦੇਸ਼ ਤੋਂ ਬਾਸਮਤੀ ਚਾਵਲ ਖ਼ਰੀਦ ਰਹੇ ਹਨ। ਭਾਰਤ ਸਰਕਾਰ  ਦੇ ਨਿਰਯਾਤ ਦੇ ਅੰਕੜੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ।

Shivraj Singh ChouhanShivraj Singh Chouhan

ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਇਸ ਮਾਮਲੇ ਦਾ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਹ ਭਾਰਤ ਦੇ ਜੀਆਈ ਐਕਟ ਦੇ ਤਹਿਤ ਆਉਂਦਾ ਹੈ ਅਤੇ ਇਸ ਦਾ ਬਾਸਮਤੀ ਚਾਵਲ  ਦੇ ਅੰਤਰ ਦੇਸ਼ੀ ਦਾਅਵਿਆਂ ਨਾਲ ਸਬੰਧ ਨਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਪੱਤਰ ਭੇਜ ਕੇ ਮੱਧ ਪ੍ਰਦੇਸ਼ ਦੇ ਬਾਸਮਤੀ ਚਾਵਲ ਨੂੰ ਜੀਆਈ ਦਰਜਾ ਦੇਣ ਦੀ ਅਪੀਲ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement