
ਐਫ਼ਆਈਆਰ 'ਚ ਰੀਆ ਚੱਤਰਵਰਤੀ ਸਮੇਤ ਕਈ ਲੋਕਾਂ ਦੇ ਨਾਮ ਸ਼ਾਮਲ
ਨਵੀਂ ਦਿੱਲੀ : ਫ਼ਿਲਮੀ ਹੀਰੋ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਹੈ। ਐਫ਼ਆਈਆਰ 'ਚ ਸੁਸ਼ਾਂਤ ਦੀ ਮਹਿਲਾ ਦੋਸਤ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸੋਵਿਕ ਚੱਕਰਵਰਤੀ ਦਾ ਨਾਮ ਵੀ ਸ਼ਾਮਲ ਹੈ।
Sushant Singh Rajput
ਸੀਬੀਆਈ ਨੇ ਆਈਪੀਸੀ ਦੀ ਧਾਰਾ 306 , 341 , 342 , 420, 406 ਅਤੇ 506 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਰਿਆ ਚੱਕਰਵਰਤੀ ਤੋਂ ਇਲਾਵਾ ਸ਼ੋਵਿਕ ਚੱਕਰਵਰਤੀ, ਇੰਦਰਜੀਤ ਚੱਕਰਵਰਤੀ, ਸੰਧਿਆ ਚੱਕਰਵਰਤੀ, ਸੈਮੁਅਲ ਮਿਰਾਂਡਾ, ਸ਼ਰੁਤੀ ਮੋਦੀ ਸਮੇਤ ਹੋਰ ਨਾਮ ਸ਼ਾਮਲ ਹਨ।
Sushant Singh Rajput and Rhea Chakraborty
ਅਦਾਕਾਰਾ ਰੀਆ ਚੱਕਰਵਰਤੀ ਖਿਲਾਫ਼ ਆਪਰਾਧਿਕ ਸਾਜਿਸ਼, ਸੁਸ਼ਾਂਤ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹਨ। ਕਾਬਲੇਗੌਰ ਹੈ ਕਿ ਰੀਆ ਚੱਕਰਵਰਤੀ ਖਿਲਾਫ਼ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਪਟਨਾ ਵਿਚ ਇਕ ਐਫਆਈਆਰ ਦਰਜ ਕਰਵਾਈ ਸੀ।
Sushant Singh Rajput
ਸੀਬੀਆਈ ਦੇ ਬੁਲਾਰੇ ਮੁਤਾਬਕ ਏਜੰਸੀ ਨੇ ਇਹ ਮਾਮਲਾ ਬਿਹਾਰ ਸਰਕਾਰ ਦੀ ਸਿਫਾਰਸ਼ 'ਤੇ ਦਰਜ ਕੀਤਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਵੀ ਅਧਿਸੂਚਨਾ ਜਾਰੀ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਬਿਹਾਰ ਪੁਲਿਸ ਨੇ ਛੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ।
Sushant Singh Rajput
ਸੀਬੀਆਈ ਨੇ ਇਹ ਮਾਮਲਾ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸ਼ਾਖਾ ਨੂੰ ਸੌਂਪ ਦਿਤਾ ਹੈ। ਇਸ ਨੇ ਪਹਿਲਾਂ ਕਈ ਹਾਈ ਪ੍ਰੋਫਾਇਲ ਮਾਮਲਿਆਂ ਜਿਵੇਂ 3,600 ਕਰੋੜ ਰੁਪਏ ਦੇ ਅਗਸਤੇ ਵੇਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਅਤੇ ਸ਼ਰਾਬ ਕਾਰੋਬਾਰੀ ਵਿਜੈ ਮਾਲੀਆ ਦੇ ਧੋਖਾਧੜੀ ਮਾਮਲੇ ਦੀ ਜਾਂਚ ਵੀ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।