
ਖੇਤੀ ਕਾਨੂੰਨਾਂ ਅਤੇ ਪੇਗਾਸਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸੰਸਦ ਵਿਚ ਆਵਾਜ਼ ਬੁਲੰਦ ਕਰ ਰਹੀਆਂ ਹਨ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਅਤੇ ਪੇਗਾਸਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸੰਸਦ ਵਿਚ ਆਵਾਜ਼ ਬੁਲੰਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਖੇਤੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਜਾਰੀ ਹੈ, ਜਿਸ ਨੂੰ ਅੱਜ 13 ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਿਆ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 13 ਵਿਰੋਧੀ ਪਾਰਟੀਆਂ ਨਾਲ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਲਈ ਜੰਤਰ-ਮੰਤਰ ਪਹੁੰਚੇ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ।
Opposition leaders join farmers for 'Kisan Sansad' at Jantar Mantar
ਹੋਰ ਪੜ੍ਹੋ: Fact Check: ਕਿਸਾਨਾਂ ਦੇ ਹੱਕ 'ਚ ਹਾਕੀ ਟੀਮ ਨੇ ਨਕਾਰੇ ਸਰਕਾਰ ਦੇ ਪੈਸੇ? ਜਾਣੋ ਕਪਤਾਨ ਨੇ ਕੀ ਕਿਹਾ
ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ, ‘ਅੱਜ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਾਲੇ ਕਾਨੂੰਨਾਂ ਨੂੰ ਹਟਾਉਣ ਲਈ ਅਪਣਾ ਪੂਰਾ ਸਮਰਥਨ ਦਿੱਤਾ। ਅਸੀਂ ਸੰਸਦ ਵਿਚ ਪੇਗਾਸਸ ਦੀ ਗੱਲ ਕਰਨਾ ਚਾਹੁੰਦੇ ਹਾਂ ਪਰ ਉਹ ਪੇਗਾਸਸ ਦੀ ਗੱਲ ਨਹੀਂ ਹੋਣ ਦੇ ਰਹੇ। ਨਰਿੰਦਰ ਮੋਦੀ ਹਰ ਹਿੰਦੁਸਤਾਨੀ ਦੇ ਫੋਨ ਅੰਦਰ ਵੜ ਗਏ ਹਨ’।
Opposition leaders join farmers for 'Kisan Sansad' at Jantar Mantar
ਹੋਰ ਪੜ੍ਹੋ: ਪੋਤਿਆਂ ਨੇ ਆਪਣੀ ਮਾਂ ਨਾਲ ਰਲ ਕੇ 85 ਸਾਲਾਂ ਦਾਦੇ ਤੇ ਢਾਹਿਆ ਤਸ਼ੱਦਦ, ਕੁੱਟ ਕੇ ਘਰੋਂ ਕੱਢਿਆ ਬਾਹਰ
ਇਸ ਮੌਕੇ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਅਤੇ ਜੈਰਾਮ ਰਮੇਸ਼, ਡੀਐਮਕੇ ਦੇ ਟੀਆਰ ਬਾਲੂ, ਸ਼ਿਵ ਸੈਨਾ ਦੇ ਸੰਜੇ ਰਾਉਤ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਸ਼ਾਮਲ ਹੋਏ। ਜੰਤਰ-ਮੰਤਰ ਲਈ ਰਵਾਨਾ ਹੋਣ ਸਮੇਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪੇਗਾਸਸ ਅਤੇ ਖੇਤੀ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।