Monsoon Session: ਬਾਕੀ ਹਫ਼ਤਿਆਂ ਦੀ ਤਰ੍ਹਾਂ ਇਹ ਹਫ਼ਤਾ ਵੀ ਚੜ੍ਹਿਆ ਹੰਗਾਮੇ ਦੀ ਭੇਂਟ

By : AMAN PANNU

Published : Aug 6, 2021, 11:37 am IST
Updated : Aug 6, 2021, 11:37 am IST
SHARE ARTICLE
Parliament's Monsoon Session
Parliament's Monsoon Session

ਪੇਗਾਸਸ ਜਾਸੂਸੀ ਘੁਟਾਲੇ ਅਤੇ ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰ ਕੇਂਦਰ ਸਰਕਾਰ 'ਤੇ ਲਗਾਤਾਰ ਹਮਲਾਵਰ ਹਨ। 

ਨਵੀਂ ਦਿੱਲੀ: ਮਾਨਸੂਨ ਸੈਸ਼ਨ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਸਦ ‘ਚ ਹੰਗਾਮਾ ਹੁੰਦਾ ਆ ਰਿਹਾ ਹੈ। ਅੱਜ ਸੰਸਦ ਦੇ ਮਾਨਸੂਨ ਸੈਸ਼ਨ (Monsoon Session) ਦੇ ਤੀਜੇ ਹਫ਼ਤੇ ਦਾ ਆਖ਼ਰੀ ਦਿਨ ਹੈ। ਪਹਿਲੇ ਅਤੇ ਦੂਜੇ ਹਫ਼ਤੇ ਦੀ ਤਰ੍ਹਾਂ, ਇਹ ਹਫ਼ਤਾ ਵੀ ਹੁਣ ਤੱਕ ਇੱਕ ਹੰਗਾਮੇ ਭਰਿਆ ਰਿਹਾ ਹੈ। ਪੇਗਾਸਸ ਜਾਸੂਸੀ (Pegasus Spyware Case) ਘੁਟਾਲੇ ਅਤੇ ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰ ਕੇਂਦਰ ਸਰਕਾਰ 'ਤੇ ਲਗਾਤਾਰ ਹਮਲਾਵਰ ਹਨ। 

ਹੋਰ ਪੜ੍ਹੋ: ਪੰਜਾਬ ਦੀ ਖਿਡਾਰਨ ਗੁਰਜੀਤ ਕੌਰ ਨੇ ਜਿੱਤੇ ਦਿਲ, ਦਾਦੀ ਨੇ ਕਿਹਾ- ਮੈਨੂੰ ਆਪਣੀ ਪੋਤੀ ’ਤੇ ਮਾਣ ਹੈ

Parliament Monsoon Session

Parliament Monsoon Session

ਵੀਰਵਾਰ ਨੂੰ, ਲਾਜ਼ਮੀ ਰੱਖਿਆ ਸੇਵਾਵਾਂ ਬਿੱਲ, 2021 ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ ਹੈ। ਇਸ ਵਿਚ ਦੇਸ਼ ਦੀ ਸੁਰੱਖਿਆ, ਜਨਤਕ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਲਈ ਜ਼ਰੂਰੀ ਰੱਖਿਆ ਸੇਵਾਵਾਂ ਨੂੰ ਕਾਇਮ ਰੱਖਣ ਦਾ ਪ੍ਰਬੰਧ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਹੰਗਾਮੇ ਦੇ ਦੌਰਾਨ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ। ਇਹ ਸਿਰਫ 3 ਅਗਸਤ ਨੂੰ ਸਿਰਫ ਲੋਕ ਸਭਾ (Lok Sabha) ਵਿਚ ਹੀ ਪਾਸ ਹੋਇਆ ਸੀ। 

ਹੋਰ ਪੜ੍ਹੋ: ਤਾਲਿਬਾਨ ਨੇ ਬੁਰਕਾ ਨਾ ਪਾਉਣ ’ਤੇ 21 ਸਾਲਾ ਕੁੜੀ ਨੂੰ ਗੋਲੀ ਮਾਰੀ

ParliamentParliament

ਸੰਸਦ ਭਵਨ ਦੇ ਗੇਟ ਨੰਬਰ 4 ਦੇ ਬਾਹਰ ਨੈਸ਼ਨਲ ਕਾਨਫਰੰਸ ਦੇ ਦੋ ਸੰਸਦ ਮੈਂਬਰਾਂ ਨੇ ਧਾਰਾ 370 ਦੇ ਮੁੱਦੇ 'ਤੇ ਆਪਣੇ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਹਸਨੈਨ ਮਸੂਦੀ ਅਤੇ ਮੁਹੰਮਦ ਅਕਬਰ ਲੋਨ ਨੇ ਕਿਹਾ ਕਿ ਉੱਥੇ ਜੋ ਵੀ ਹੋਇਆ ਉਹ ਸਾਨੂੰ ਦਿੱਤੇ ਵਾਅਦੇ ਦੇ ਵਿਰੁੱਧ ਸੀ। ਜੋ ਖੋਹਿਆ ਗਿਆ ਸੀ ਉਸਨੂੰ ਵਾਪਸ ਕਰੋ। ਜੇ ਉਥੇ ਪਹਿਲਾਂ ਵਾਲੇ ਹਾਲਾਤ ਲਿਆਂਦੇ ਜਾਣ, ਤਾਂ ਹੀ ਉੱਥੇ ਸ਼ਾਂਤੀ ਲਿਆਂਦੀ ਜਾ ਸਕਦੀ ਹੈ।

ਹੋਰ ਪੜ੍ਹੋ: ਟੋਕੀਓ ਉਲੰਪਿਕਸ: ਭਾਰਤੀ ਮਹਿਲਾ ਹਾਕੀ ਟੀਮ ਦਾ ਟੁੱਟਿਆ ਸੁਪਨਾ, ਬ੍ਰਿਟੇਨ ਨੇ 4-3 ਨਾਲ ਹਰਾਇਆ 

 Parliament's budget sessionParliament

ਦੱਸ ਦੇਈਏ ਕਿ ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਇਆ ਸੀ। ਪਹਿਲੇ ਅਤੇ ਦੂਜੇ ਹਫਤਿਆਂ ਵਿਚ, ਦੋਵੇਂ ਸਦਨਾਂ ‘ਚ ਸਿਰਫ 18 ਘੰਟਿਆਂ ਲਈ ਹੀ ਕੰਮ-ਕਾਰ ਕੀਤਾ ਗਿਆ, ਜੋ ਕਿ 107 ਘੰਟੇ ਹੋਣੇ ਚਾਹੀਦੇ ਸੀ। ਕੰਮ ਨਾ ਕਰਨ ਕਾਰਨ ਟੈਕਸਦਾਤਾਵਾਂ (Taxpayers) ਨੂੰ 133 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement