
ਸੰਸਦ ਦੇ ਮਾਨਸੂਨ ਇਜਲਾਸ ਦਾ ਤੀਜਾ ਹਫ਼ਤਾ ਵੀ ਜ਼ੋਰਦਾਰ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੇ ਚਲਦਿਆਂ ਸੋਮਵਾਰ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਹੰਗਾਮੇ ਦੀ ਭੇਂਟ ਚੜੀ।
ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਦਾ ਤੀਜਾ ਹਫ਼ਤਾ ਵੀ ਜ਼ੋਰਦਾਰ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੇ ਚਲਦਿਆਂ ਸੋਮਵਾਰ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਹੰਗਾਮੇ ਦੀ ਭੇਂਟ ਚੜੀ। ਪੂਰਾ ਦਿਨ ਦੋਵੇਂ ਸਦਨਾਂ ਵਿਚ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਜਾਰੀ ਰਹੀ, ਜਿਸ ਦੇ ਚਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ।
Rajya Sabha
ਹੋਰ ਪੜ੍ਹੋ: 'ਆਪ' ਦੀ ਸਰਕਾਰ ਬਣਨ 'ਤੇ ਅੰਗਹੀਣਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ 'ਤੇ ਹੋਣਗੇ ਹੱਲ- ਹਰਪਾਲ ਚੀਮਾ
ਸੋਮਵਾਰ ਨੂੰ ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ, ਫਿਰ ਦੁਪਹਿਰ 2 ਵਜੇ ਅਤੇ ਫਿਰ 3.30 ਵਜੇ ਤੱਕ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਵੀ ਹੰਗਾਮਾ ਨਹੀਂ ਰੁਕਿਆ ਅਤੇ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ ਕੀਤੀ ਗਈ। ਉਧਰ ਰਾਜ ਸਭਾ ਦੀ ਕਾਰਵਾਈ ਵੀ ਪਹਿਲਾਂ 12 ਵਜੇ, ਫਿਰ ਦੁਪਹਿਰ 2.36 ਵਜੇ ਅਤੇ ਫਿਰ 3.36 ਵਜੇ ਮੁਲਤਵੀ ਕੀਤੀ ਗਈ। ਹੰਗਾਮਾ ਨਾ ਰੁਕਦਾ ਦੇਖ ਸਦਨ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕੀਤੀ ਗਈ।
Lok Sabha Adjourned For The Day
ਹੋਰ ਪੜ੍ਹੋ: ਸਰਕਾਰ ਨੂੰ ਘੇਰਨ ਦੀ ਤਿਆਰੀ! ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭੇਜਿਆ ਸੱਦਾ
ਵਿਰੋਧੀ ਧਿਰਾਂ ਦੇ ਹੰਗਾਮੇ ਦੇ ਬਾਵਜੂਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ‘ਟ੍ਰਿਬਿਊਨਲ ਸੁਧਾਰ ਬਿਲ, 2021’ ਪੇਸ਼ ਕੀਤਾ। ਇਸ ਤੋਂ ਇਲਾਵਾ ਲੋਕ ਸਭਾ ਵਿਚ ਸਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ ਪਾਸ ਹੋ ਗਿਆ ਹਾਲਾਂਕਿ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੱਤੀ।
Monsoon Session
ਹੋਰ ਪੜ੍ਹੋ: ਨਸਲੀ ਹਿੰਸਾ ਦਾ ਸ਼ਿਕਾਰ ਬੀਬੀਆਂ ਦੇ ਹੱਕ 'ਚ ਆਏ ਹਰਜੀਤ ਸਿੰਘ ਸੱਜਣ
ਉਹਨਾਂ ਕਿਹਾ ਕਿ ਦੋ ਹਫ਼ਤਿਆਂ ਤੋਂ ਸਦਨ ਦੀ ਕਾਰਵਾਈ ਭੰਗ ਹੋਣ ਨਾਲ ਦੇਸ਼ ਦੀ ਜਨਤਾ ਦੇ ਕਰੋੜਾਂ ਰੁਪਏ ਖਰਚ ਹੋਏ ਹਨ। ਇਹ ਸਦਨ ਜਨਤਾ ਦੀਆਂ ਮੁਸ਼ਕਿਲਾਂ ਦੇ ਹੱਲ਼ ਲਈ ਹੈ। ਉਹਨਾਂ ਕਿਹਾ ਕਿ ਤੁਸੀਂ ਸਦਨ ਦਾ ਮਾਣਯੋਗ ਮੈਂਬਰ ਹੋ, ਤੁਹਾਡਾ ਵਰਤਾਅ ਦੇਸ਼ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ। ਤੁਸੀਂ ਨਾਅਰੇਬਾਜ਼ੀ ਕਰ ਰਹੇ ਹੋ, ਤਖ਼ਤੀਆਂ ਲਹਿਰਾ ਰਹੇ ਹੋ। ਇਹ ਸਦਨ ਦੀ ਮਰਿਯਾਦਾ ਅਤੇ ਸੰਵਿਧਾਨਿਕ ਪਰੰਪਰਾਵਾਂ ਲਈ ਸਹੀ ਨਹੀਂ ਹੈ।
Pegasus spyware
ਹੋਰ ਪੜ੍ਹੋ: ਰਿਕਾਰਡ ਟੀਕਾਕਰਨ, ਖਿਡਾਰੀਆਂ ਦੀਆਂ ਸਫਲਤਾਵਾਂ ਵਰਗੀਆਂ ਘਟਨਾਵਾਂ ਦੇਸ਼ ਦਾ ਦਿਲ ਜਿੱਤ ਰਹੀਆਂ: PM Modi
ਉਧਰ ਰਾਜ ਸਭਾ ਵਿਚ ਵੀ ਹੰਗਾਮੇ ਕਾਰਨ ਕਾਰਵਾਈ ਕਈ ਵਾਰ ਮੁਲਤਵੀ ਕੀਤੀ ਗਈ। ਇਸ ਦੌਰਾਨ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਜੋ ਹੱਥ ਵਿਚ ਤਖ਼ਤੀਆਂ ਲੈ ਕੇ ਨਾਅਰੇਬਾਜ਼ੀ ਕਰ ਰਹੇ ਹਨ, ਉਹਨਾਂ ਦੇ ਨਾਂਅ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਮੌਕੇ ਮੈਂਬਰਾਂ ਦੇ ਹੱਥਾਂ ਵਿਚ, ‘ਜਾਸੂਸੀ ਨਾ ਕਰੋ’, ‘ਤਾਨਾਸ਼ਾਹੀ ਨਹੀਂ ਚਲੇਗੀ’, ‘ਮੋਦੀ ਸ਼ਾਹੀ ਨਹੀਂ ਚਲੇਗੀ’ ਦੇ ਨਾਅਰਿਆਂ ਵਾਲੀਆਂ ਤਖ਼ਤੀਆਂ ਸਨ।