ਜੁਲਾਈ ’ਚ ਹਰਿਆਣਾ ਅੰਦਰ 59 ਫ਼ੀ ਸਦੀ, ਪੰਜਾਬ ’ਚ 44 ਫ਼ੀ ਸਦੀ ਵੱਧ ਮੀਂਹ ਦਰਜ ਕੀਤਾ ਗਿਆ

By : KOMALJEET

Published : Aug 6, 2023, 3:10 pm IST
Updated : Aug 6, 2023, 3:10 pm IST
SHARE ARTICLE
representational Image
representational Image

ਰਾਜਧਾਨੀ ਚੰਡੀਗੜ੍ਹ ’ਚ ਜੁਲਾਈ ਦੌਰਾਨ 170 ਫ਼ੀ ਸਦੀ ਵੱਧ ਮੀਂਹ ਪਿਆ

ਚੰਡੀਗੜ੍ਹ: ਹਰਿਆਣਾ ਅਤੇ ਪੰਜਾਬ ’ਚ ਜੁਲਾਈ ਦੌਰਾਨ ਔਸਤ ਤੋਂ 40 ਫ਼ੀ ਸਦੀ ਤੋਂ ਵੱਧ ਮੀਂਹ ਪਿਆ, ਜਦਕਿ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ 170 ਫ਼ੀ ਸਦੀ ਵੱਧ ਮੀਂਹ ਪਿਆ। ਮੌਸਮ ਵਿਭਾਗ ਨੇ ਦਸਿਆ ਕਿ ਜੁਲਾਈ ਦੌਰਾਨ ਹਰਿਆਣਾ ’ਚ 59 ਫ਼ੀ ਸਦੀ, ਜਦਕਿ ਪੰਜਾਬ ’ਚ 44 ਫ਼ੀ ਸਦੀ ਵਾਧੂ ਮੀਂਹ ਪਿਆ। ਦੋਹਾਂ ਸੂਬਿਆਂ ਦੇ ਕਈ ਹਿੱਸੇ ਹੜ੍ਹ ’ਚ ਡੁੱਬੇ ਰਹੇ।

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਜੁਲਾਈ ਦੌਰਾਨ 170 ਫ਼ੀ ਸਦੀ ਵੱਧ ਮੀਂਹ ਪਿਆ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਆਮ ਤੌਰ ’ਤੇ 273.2 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਚੰਡੀਗੜ੍ਹ ’ਚ 738.7 ਮਿਲੀਮੀਟਰ ਪਾਣੀ ਵਰ੍ਹਿਆ। ਜੁਲਾਈ, 2023 ’ਚ ਸ਼ਹਿਰ ਅੰਦਰ 24 ਘੰਟੇ ਦੇ ਸਮੇਂ ’ਚ ਹੁਣ ਤਕ ਦਾ ਸਭ ਤੋਂ ਵੱਧ 302.2 ਮਿਲੀਮੀਟਰ ਮੀਂਹ ਵੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਭਰਾਵਾਂ ਨੇ ਕੀਤਾ ਭੈਣ ਦੇ ਲਿਵ-ਇਨ ਪਾਰਟਨਰ ਦਾ ਹਥੌੜਾ ਮਾਰ ਕੇ ਕਤਲ

ਅਧਿਕਾਰੀ ਮੁਤਾਬਕ, ਹਰਿਆਣਾ ’ਚ ਜੁਲਾਈ ਦੌਰਾਨ ਔਸਤ 149.1 ਮਿਲੀਮੀਟਰ ਦੇ ਮੁਕਾਬਲੇ 237.1 ਮਿਲੀਮੀਟਰ ਮੀਂਹ ਪਿਆ, ਜੋ 59 ਫ਼ੀ ਸਦੀ ਵੱਧ ਹੈ। ਇਸ ਦੌਰਾਨ ਪੰਜਾਬ ’ਚ ਔਸਤ 161.4 ਮਿਲੀਮੀਟਰ ਮੁਕਾਬਲੇ 231.8 ਮਿਲੀਮੀਟਰ ਮੀਂਹ ਪਿਆ, ਜੋ 44 ਫ਼ੀ ਸਦੀ ਵੱਧ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਹਰਿਆਣਾ ਦੇ ਕਿਸੇ ਵੀ ਜ਼ਿਲ੍ਹੇ ’ਚ ਜੁਲਾਈ ’ਚ ਘੱਟ ਮੀਂਹ ਨਹੀਂ ਦਰਜ ਕੀਤਾ ਗਿਆ ਅਤੇ ਪੰਚਕੂਲਾ ਤੇ ਯਮੁਨਾਨਗਰ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਮੀਂਹ ਪਿਆ।

ਪੰਚਕੂਲਾ ’ਚ ਇਸ ਦੌਰਾਨ 681.1 ਮਿਲੀਮੀਟਰ ਪਾਣੀ ਵਰ੍ਹਿਆ, ਜੋ ਆਮ ਤੋਂ 111 ਫ਼ੀ ਸਦੀ ਵੱਧ ਹੈ। ਇਸੇ ਤਰ੍ਹਾਂ, ਯਮੁਨਾਨਗਰ ’ਚ 681.1 ਮਿਲੀਮੀਟਰ ਮੀਂਹ ਪਿਆ, ਜੋ ਆਮ ਤੋਂ 75 ਫ਼ੀ ਸਦੀ ਵੱਧ ਹੈ। ਅੰਬਾਲਾ ’ਚ 75 ਫ਼ੀ ਸਦੀ, ਜਦਕਿ ਕੁਰੂਕੁਸ਼ੇਤਰ ’ਚ 276 ਫ਼ੀ ਸਦੀ ਵੱਧ ਮੀਂਹ ਪਿਆ। ਹਰਿਆਣਾ ਦੇ ਜਿਨ੍ਹਾਂ ਹੋਰ ਜ਼ਿਲ੍ਹਿਆਂ ’ਚ ਜੁਲਾਈ ’ਚ ਵੱਧ ਮੀਂਹ ਪਿਆ, ਉਨ੍ਹਾਂ ’ਚੋਂ ਪਾਨੀਪਤ (98 ਫ਼ੀ ਸਦੀ), ਕਰਨਾਲ (97 ਫ਼ੀ ਸਦੀ), ਕੈਥਲ (92 ਫ਼ੀ ਸਦੀ) ਅਤੇ ਗੁਰੂਗ੍ਰਾਮ (24 ਫ਼ੀ ਸਦੀ) ਸ਼ਾਮਲ ਹੈ।

ਇਹ ਵੀ ਪੜ੍ਹੋ: ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲਾ : ਰਾਏਗੜ੍ਹ ਪੁਲਿਸ ਨੇ ਈ.ਸੀ.ਐਲ. ਦੇ ਐਮ.ਡੀ. ਨੂੰ ਕੀਤਾ ਤਲਬ ਕੀਤਾ

ਅੰਕੜਿਆਂ ਮੁਤਾਬਕ, ਪੰਜਾਬ ਦੇ ਫ਼ਿਰੋਜ਼ਪੁਰ ’ਚ 165 ਫ਼ੀ ਦੀ ਵੱਧ ਮੀਂਹ ਪਿਆ, ਜਦਕਿ ਫ਼ਰੀਦਕੋਟ ’ਚ 256.2 ਮਿਲੀਮੀਟਰ ਅਤੇ ਮੋਹਾਲੀ ’ਚ 472.6 ਮਿਲੀਮੀਟਰ ਜ਼ਿਆਦਾ ਪਾਣੀ ਵਰ੍ਹਿਆ। ਪਟਿਆਲਾ ਅਤੇ ਰੂਪਨਗਰ ’ਚ ਲੜੀਵਾਰ 71 ਫ਼ੀ ਸਦੀ ਅਤੇ 107 ਫ਼ੀ ਸਦੀ ਵੱਧ ਮੀਂਹ ਪਿਆ। ਜਦਕਿ ਤਰਨ ਤਾਰਨ ਅਤੇ ਜਲੰਧਰ ’ਚ ਜੁਲਾਈ ’ਚ ਲੜੀਵਾਰ 151 ਫ਼ੀ ਸਦੀ ਅਤੇ 34 ਫ਼ੀ ਸਦੀ ਵੱਧ ਮੀਂਹ ਪਿਆ।

ਮੌਸਮ ਵਿਭਾਵ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਘੱਟ ਮੀਂਹ ਵੀ ਦਰਜ ਕੀਤਾ ਗਿਆ। ਬਰਨਾਲਾ ’ਚ ਆਮ 122.1 ਮਿਲੀਮੀਟਰ ਦੇ ਮੁਕਾਬਲੇ 29 ਫ਼ੀ ਸਦੀ ਘੱਟ ਯਾਨੀਕਿ 86.6 ਮਿਲੀਮੀਟਰ ਮੀਂਹ ਪਿਆ, ਜਦਕਿ ਫ਼ਾਜ਼ਿਲਕਾ ਅਤੇ ਮੁਕਤਸਰ ’ਚ ਲੜੀਵਾਰ 58 ਫ਼ੀ ਸਦੀ ਅਤੇ 60 ਫ਼ੀ ਸਦੀ ਘੱਟ ਮੀਂਹ ਪਿਆ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਪਿਛਲੇ ਮਹੀਨੇ ਆਏ ਹੜ੍ਹਾਂ ’ਚ 80 ਫ਼ੀ ਸਦੀ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਫ਼ਸਲਾਂ ਤੇ ਜਾਇਦਾਦ ਨੂੰ ਭਾਰੀ ਨੁਕਸਾਨ ਪੁੱਜਾ। 

 

Location: India, Chandigarh

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement