
ਹਮਲਿਆਂ ਦੀ ਯੋਜਨਾ ਬਣਾਉਣ 'ਚ ਸਨ ਸ਼ਾਮਲ
ਅਹਿਮਦਾਬਾਦ : ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਦੀ ਸੈਸ਼ਨ ਅਦਾਲਤ ਨੇ ਆਈਐਸਆਈਐਸ ਨਾਲ ਸਬੰਧਤ ਦੋ ਅਤਿਵਾਦੀਆਂ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹਨਾਂ ਨੂੰ ਸਾਲ 2017 'ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ 'ਤੇ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਅੱਤਵਾਦੀ ਗਤੀਵਿਧੀਆਂ ਲਈ ਕੱਟੜਪੰਥੀ ਨੌਜਵਾਨਾਂ ਦੀ ਭਰਤੀ ਕਰਨ ਦਾ ਦੋਸ਼ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ: ਕੁਈਨਜ਼ਲੈਂਡ ਦੀ ਅਦਾਲਤ ਨੇ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਸਕੂਲ ਲਿਜਾਣ ਦੀ ਦਿਤੀ ਇਜਾਜ਼ਤ
ਸਰਕਾਰੀ ਵਕੀਲ ਪਰੇਸ਼ ਪੰਡਯਾ ਨੇ ਸ਼ਨੀਵਾਰ ਨੂੰ ਕਿਹਾ ਕਿ ਵਧੀਕ ਸੈਸ਼ਨ ਜੱਜ ਵੀਜੇ ਕਲੋਤਰਾ ਦੀ ਅਦਾਲਤ ਨੇ ਉਬੇਦ ਅਹਿਮਦ ਮਿਰਜ਼ਾ ਅਤੇ ਮੁਹੰਮਦ ਕਾਸਿਮ ਸਟਿੰਬਰਵਾਲਾ ਨੂੰ ਉਨ੍ਹਾਂ ਦੇ "ਆਖਰੀ ਸਾਹ" ਤੱਕ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲਾ : ਰਾਏਗੜ੍ਹ ਪੁਲਿਸ ਨੇ ਈ.ਸੀ.ਐਲ. ਦੇ ਐਮ.ਡੀ. ਨੂੰ ਕੀਤਾ ਤਲਬ ਕੀਤਾ
ਗੁਜਰਾਤ ਏਟੀਐਸ ਨੇ ਅਕਤੂਬਰ 2017 ਵਿਚ ਇਸਲਾਮਿਕ ਸਟੇਟ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ 'ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੀ ਧਾਰਾ 17, 18, 19 ਅਤੇ 38 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼, 121-ਏ (ਦੇਸ਼ਧ੍ਰੋਹ) ਅਤੇ 125 (ਭਾਰਤ ਨਾਲ ਗੱਠਜੋੜ ਵਿੱਚ ਕਿਸੇ ਵੀ ਏਸ਼ੀਆਈ ਸ਼ਕਤੀ ਵਿਰੁੱਧ ਜੰਗ ਛੇੜਨਾ) ਦੇ ਤਹਿਤ ਮਾਮਲਾ ਦਰਜ ਕੀਤਾ ਸੀ।