
Wayanad landslides: ਸੈਂਕੜੇ ਜ਼ਖ਼ਮੀ, 180 ਤੋਂ ਵੱਧ ਲੋਕ ਲਾਪਤਾ, 8ਵਾਂ ਦਿਨ ਵੀ ਜਾਰੀ ਤਲਾਸ਼ੀ ਮੁਹਿੰਮ
Wayanad landslides: ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 402 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਸਿਰਫ਼ 181 ਲੋਕਾਂ ਦੇ ਸਰੀਰ ਦੇ ਅੰਗ ਮਿਲੇ ਹਨ। 180 ਲੋਕ ਅਜੇ ਵੀ ਲਾਪਤਾ ਹਨ। ਤਲਾਸ਼ੀ ਮੁਹਿੰਮ ਦਾ ਅੱਜ (6 ਅਗਸਤ) 8ਵਾਂ ਦਿਨ ਹੈ।
ਬਚਾਅ ਟੀਮ ਅੱਜ ਸੋਚੀਪਾਰਾ ਦੇ ਸਨਰਾਈਜ਼ ਵੈਲੀ ਇਲਾਕੇ ਦੀ ਤਲਾਸ਼ ਕਰੇਗੀ। ਇਹ ਅਜਿਹਾ ਦੁਰਘਟਨਾ ਖੇਤਰ ਹੈ, ਜਿੱਥੇ ਹੁਣ ਤੱਕ ਬਚਾਅ ਕਾਰਜ ਨਹੀਂ ਕੀਤਾ ਗਿਆ ਸੀ। ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਇਕ ਟੀਮ ਇੱਥੇ ਪਹੁੰਚੇਗੀ। ਪ੍ਰਭਾਵਿਤ ਖੇਤਰਾਂ ਨੂੰ 6 ਜ਼ੋਨਾਂ ਵਿੱਚ ਵੰਡ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਪੜ੍ਹੋ ਇਹ ਖ਼ਬਰ : Sensex Market: ਅਮਰੀਕੀ ਬਾਜ਼ਾਰ ਡਿੱਗੇ, ਭਾਰਤੀ ਸ਼ੇਅਰ ਬਾਜ਼ਾਰ 'ਚ ਬੰਪਰ ਵਾਧਾ, ਸੈਂਸੈਕਸ 700 ਅੰਕ ਚੜ੍ਹਿਆ
ਇੱਥੇ ਪੁਥੁਮਾਲਾ 'ਚ ਜ਼ਮੀਨ ਖਿਸਕਣ ਕਾਰਨ ਮਾਰੇ ਗਏ 29 ਅਣਪਛਾਤੇ ਲੋਕਾਂ ਅਤੇ 154 ਲਾਸ਼ਾਂ ਦਾ ਸੋਮਵਾਰ ਦੇਰ ਰਾਤ ਸਮੂਹਿਕ ਸਸਕਾਰ ਕਰ ਦਿੱਤਾ ਗਿਆ। ਮੰਗਲਵਾਰ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਰਬ ਧਰਮ ਪ੍ਰਾਰਥਨਾ ਦਾ ਆਯੋਜਨ ਕੀਤਾ ਗਿਆ ਹੈ।
ਵਾਇਨਾਡ 'ਚ 29-30 ਜੁਲਾਈ ਨੂੰ ਸਵੇਰੇ 2 ਵਜੇ ਅਤੇ 4 ਵਜੇ ਦੇ ਕਰੀਬ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ 'ਚ ਜ਼ਮੀਨ ਖਿਸਕ ਗਈ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ।
ਪੜ੍ਹੋ ਇਹ ਖ਼ਬਰ : ਸੁਖਬੀਰ ਬਾਦਲ ਦੇ ਮੁਆਫੀਨਾਮੇ ’ਤੇ ਬੋਲੇ ਸੀਐਮ ਭਗਵੰਤ ਸਿੰਘ ਮਾਨ, ਕਿਹਾ- ਮੁਆਫ਼ੀ ਭੁੱਲਾਂ ਦੀ ਹੁੰਦੀ ਹੈ ਇਹ ਭੁੱਲ ਨਹੀਂ ਗੁਨਾਹ ਹੈ।
ਵਾਇਨਾਡ 'ਚ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਇਆ ਪਾਲਤੂ ਕੁੱਤਾ ਟੀਪੂ 6 ਦਿਨਾਂ ਬਾਅਦ ਸੋਮਵਾਰ ਨੂੰ ਆਪਣੇ ਘਰ ਪਰਤਿਆ। ਬਚਾਅ ਟੀਮ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਨੇ ਹੜ੍ਹ ਦੇ ਪਾਣੀ ਵਿੱਚ ਡੁੱਬੇ ਇੱਕ ਘਰ ਵਿੱਚ ਫਸੇ ਟੀਪੂ ਨੂੰ ਲੱਭ ਲਿਆ। ਹਿਊਮਨ ਸੁਸਾਇਟੀ ਦੇ ਹੇਮੰਤ ਬਾਈਟਰੋਏ ਨੇ ਕਿਹਾ, ਅਸੀਂ ਟੀਪੂ ਨੂੰ ਸੁਰੱਖਿਅਤ ਬਚਾ ਕੇ ਬਹੁਤ ਖੁਸ਼ ਹਾਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸੈਂਕੜੇ ਹੋਰ ਫਸੇ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਟੀਪੂ ਨੂੰ ਪਸ਼ੂ ਪਾਲਣ ਵਿਭਾਗ ਲਿਜਾਇਆ ਗਿਆ ਹੈ, ਜਿੱਥੇ ਉਸ ਨੂੰ ਡਾਕਟਰੀ ਦੇਖਭਾਲ ਮਿਲੇਗੀ।
(For more Punjabi news apart from Wrath of nature in Kerala's Wayanad: More than 400 people have died so far, stay tuned to Rozana Spokesman)