
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਕੁਸ਼ਤੀ ਕਲੱਬ ਵਿਚ ਬੁੱਧਵਾਰ ਨੂੰ ਹੋਏ ਦੋਹਰੇ ਬੰਬ ਵਿਸਫੋਟ 'ਚ ਅਫਗਾਨਿਸਤਾਨ ਦੇ ਦੋ ਪਤੱਰਕਾਰਾਂ ਸਮੇਤ ਘੱਟ ਤੋਂ ਘੱਟ 20 ਲੋਕ...
ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਕੁਸ਼ਤੀ ਕਲੱਬ ਵਿਚ ਬੁੱਧਵਾਰ ਨੂੰ ਹੋਏ ਦੋਹਰੇ ਬੰਬ ਵਿਸਫੋਟ 'ਚ ਅਫਗਾਨਿਸਤਾਨ ਦੇ ਦੋ ਪਤੱਰਕਾਰਾਂ ਸਮੇਤ ਘੱਟ ਤੋਂ ਘੱਟ 20 ਲੋਕ ਮਾਰੇ ਗਏ ਹਨ ਅਤੇ 70 ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਬੁਲਾਰੇ ਹਸ਼ਮਤ ਸਤਾਨਿਕਜਈ ਨੇ ਦੱਸਿਆ ਕਿ ਗੁਆਂਢ ਦੇ ਸ਼ਿਆ ਬਹੁਲ ਦੇ ਖੇਡ ਕੰਪਲੈਕਸ ਵਿਚ ਇਕ ਆਤਮਘਾਤੀ ਹਮਲਾਵਰ ਦੇ ਅਪਣੇ ਆਪ ਨੂੰ ਉਡਾ ਲੈਣ ਦੇ ਇੱਕ ਘੰਟੇ ਤੋਂ ਬਾਅਦ ਘਟਨਾ ਥਾਂ 'ਤੇ ਸੰਪਾਦਕਾਂ ਅਤੇ ਸੁਰੱਖਿਆ ਬਲਾਂ ਦੀ ਹਾਜ਼ਰੀ ਵਿਚ ਵਿਸਫੋਟਕ ਨਾਲ ਭਰੇ ਇਕ ਕਾਰ ਵਿਚ ਵਿਸਫੋਟ ਕਰ ਦਿਤਾ ਗਿਆ।
Deadly blasts target Kabul sports club
ਮੀਡੀਆ ਸਮਰਥਕ ਇਕ ਸੰਗਠਨ ਐਨਆਈਏ ਨੇ ਦੱਸਿਆ ਕਿ ਦੂਜੇ ਵਿਸਫੋਟ ਵਿਚ ਘੱਟ ਤੋਂ ਘੱਟ ਚਾਰ ਪੱਤਰਕਾਰ ਜ਼ਖ਼ਮੀ ਹੋਏ ਹਨ। ਅਫਗਾਨਿਸਤਾਨ ਦੀ ਸੱਭ ਤੋਂ ਵੱਡੀ ਨਿਜੀ ਪ੍ਰਸਾਰਕ ਟੋਲੋ ਨਿਊਜ਼ ਨੇ ਅਪਣੇ ਦੋ ਪੱਤਰਕਾਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਸਥਿਤ ਐਸਆਈਟੀਈ ਖੁਫਿਆ ਸਮੂਹ ਨੇ ਆਈਐਸ ਦੇ ਪ੍ਰੋਪੇਗੇਂਡਾ ਚੈਨਲ ਅਮਾਕ ਦੇ ਹਵਾਲੇ ਤੋਂ ਖਬਰ ਦਿਤੀ ਹੈ ਕਿ ਇਸਲਾਮੀਕ ਸਟੇਟ ਸਮੂਹ ਨੇ ਦੋਹਰੇ ਵਿਸਫੋਟ ਦੀ ਜ਼ਿੰਮੇਵਾਰੀ ਲਈ ਹੈ। ਆਈਐਸ ਅਕਸਰ ਅਫਗਾਨਿਸਤਾਨ ਦੇ ਘੱਟ ਗਿਣਤੀ ਵਾਲੇ ਸ਼ਿਆ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ।
Deadly blasts target Kabul sports club
ਤਾਲਿਬਾਨ ਨੇ ਪੱਤਰਕਾਰਾਂ ਨੂੰ ਇਕ ਵਟਸਐਪ ਮੈਸੇਜ ਭੇਜਣ ਵਿਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਸੱਭ ਤੋਂ ਖਾਸ ਗੱਲ ਇਹ ਹੈ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਅਮਰੀਕੀ ਗ੍ਰਹਿ ਮੰਤਰੀ ਮਾਇਕ ਪੋਂਪਿਓ ਨੇ ਅਫਗਾਨਿਸਤਾਨ ਵਿਚ ਅਮਰੀਕਾ ਦੇ ਰਾਜਦੂਤ ਰਹੇ ਜਲਮੇ ਖਾਲਿਜਾਦ ਨੂੰ ਵਿਵਾਦ ਖਤਮ ਕਰਨ ਦਾ ਸਲਾਹਕਾਰ ਨਿਯੁਕਤ ਕੀਤਾ ਹੈ।