ਡੀਸੀ ਦੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਭਾਜਪਾ 'ਚ ਕੀਤਾ ਸ਼ਾਮਲ : ਆਪ
Published : Sep 6, 2018, 12:50 pm IST
Updated : Sep 6, 2018, 12:50 pm IST
SHARE ARTICLE
CM Raman Singh, OP Chaudhry and Amit Shah
CM Raman Singh, OP Chaudhry and Amit Shah

ਛੱਤੀਸਗੜ੍ਹ 'ਚ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਰਾਏਪੁਰ ਜ਼ਿਲ੍ਹੇ ਦੇ ਸਾਬਕਾ ਕਲੈਕਟਰ ਓਪੀ ਚੌਧਰੀ ਦੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਉਸ ਨੂੰ ਭਾਰਤੀ...

ਰਾਏਪੁਰ : ਛੱਤੀਸਗੜ੍ਹ 'ਚ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਰਾਏਪੁਰ ਜ਼ਿਲ੍ਹੇ ਦੇ ਸਾਬਕਾ ਕਲੈਕਟਰ ਓਪੀ ਚੌਧਰੀ ਦੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਉਸ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਛੱਤੀਸਗੜ੍ਹ ਇੰਚਾਰਜ ਗੋਪਾਲ ਰਾਏ ਨੇ ਪੱਤਰਕਾਰ ਸੰਮੇਲਨ ਵਿਚ ਦੋਸ਼ ਲਗਾਇਆ ਕਿ ਛੱਤੀਸਗੜ੍ਹ ਸਰਕਾਰ ਦੀ ਸ਼ਹਿ ਹੇਠ ਸਰਕਾਰੀ ਜ਼ਮੀਨ ਅਤੇ ਨਿੱਜੀ ਜ਼ਮੀਨ ਵਿਚ ਅਦਲਾ-ਬਦਲੀ ਦੇ ਜ਼ਰੀਏ ਤਤਕਾਲੀਨ ਕਲੈਕਟਰ ਨੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ, ਪਰ ਉਸ ਨੂੰ ਦਬਾ ਲਿਆ ਗਿਆ। 

AAP LogoAAP Logo

ਰਾਏ ਨੇ ਕਿਹਾ ਕਿ ਜ਼ਿਲ੍ਹਾ ਪੰਚਾਇਤ ਦੰਤੇਵਾੜਾ ਦੇ ਕੋਲ ਬੈਜ਼ਨਾਥ ਨਾਮ ਦੇ ਵਿਅਕਤੀ ਦੀ 3.67 ਏਕੜ ਖੇਤੀ ਜ਼ਮੀਨ ਸੀ। ਬੈਜ਼ਨਾਥ ਤੋਂ ਇਸ ਜ਼ਮੀਨ ਨੂੰ ਚਾਰ ਲੋਕਾਂ ਨੇ ਖ਼ਰੀਦਿਆ, ਜਿਸ ਤੋਂ ਬਾਅਦ ਇਸ ਜ਼ਮੀਨ ਨੂੰ ਵਿਕਾਸ ਭਵਨ ਦੇ ਨਾਮ 'ਤੇ ਸਰਕਾਰ ਨੇ ਲੈ ਕੇ ਦੰਤੇਵਾੜਾ ਵਿਚ ਬੱਸ ਸਟੈਂਡ ਦੇ ਕੋਲ ਕਰੋੜਾਂ ਦੀ ਕਮਰਸ਼ੀਅਲ ਜ਼ਮੀਨ ਦੇ ਨਾਲ ਖੇਤੀ ਜ਼ਮੀਨ ਦੀ ਅਦਲਾ ਬਦਲੀ ਕਰ ਲਈ। ਦੋਸ਼ ਹੈ ਕਿ ਇਹ ਸਭ ਕੁੱਝ 2011 ਤੋਂ 2013 ਦੇ ਵਿਚਕਾਰ ਚੌਧਰੀ ਦੇ ਦੰਤੇਵਾਡਾ ਦੇ ਕਲੈਕਟਰ ਰਹਿਣ ਦੌਰਾਨ ਹੋਇਆ ਹੈ।

OP Chaudhry OP Chaudhry

ਰਾਏ ਨੇ ਕਿਹਾ ਕਿ 2010 ਵਿਚ ਬੈਜ਼ਨਾਥ ਤੋਂ ਚਾਰ ਲੋਕਾਂ ਮੁਹੰਮਦ ਸਾਹਿਲ ਹਮੀਦ, ਕੈਲਾਸ਼ ਗੁਪਤ ਮਿਸ਼ਰ, ਮੁਕੇਸ਼ ਸ਼ਰਮਾ ਅਤੇ ਪ੍ਰਸ਼ਾਂਤ ਅਗਰਵਾਲ ਨੇ 3.76 ਏਕੜ ਖੇਤੀ ਜ਼ਮੀਨ ਦੀ ਖ਼ਰੀਦ ਕੀਤੀ ਸੀ। ਸਾਲ 2011 ਵਿਚ ਓਪੀ ਚੌਧਰੀ ਦੰਤੇਵਾੜਾ ਜ਼ਿਲ੍ਹੇ ਦੇ ਕਲੈਕਟਰ ਬਣ ਕੇ ਆਏ ਉਦੋਂ ਇਨ੍ਹਾਂ ਚਾਰ ਲੋਕਾਂ ਨੇ ਕਲੈਕਟਰ ਚੌਧਰੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਨਿੱਜੀ ਜ਼ਮੀਨ ਨੂੰ ਸਰਕਾਰ ਜ਼ਿਲ੍ਹਾ ਪੰਚਾਇਤ ਕੰਪਲੈਕਸ ਵਿਚ ਵਿਕਾਸ ਭਵਨ ਬਣਾਉਣ ਦੇ ਨਾਮ 'ਤੇ ਲੈ ਲਵੇ। 

OP ChaudhryOP Chaudhry

ਉਨ੍ਹਾਂ ਕਿਹਾ ਕਿ ਮਾਰਚ 2013 ਵਿਚ ਮਾਲ ਅਧਿਕਾਰੀ, ਤਹਿਸੀਲਦਾਰ, ਪਟਵਾਰੀ ਅਤੇ ਐਸਡੀਐਮ ਨੇ ਮਿਲ ਕੇ ਸਿਰਫ਼ 15 ਦਿਨਾਂ ਦੇ ਅੰਦਰ ਹੀ ਇਨ੍ਹਾਂ ਚਾਰਾਂ ਦੀ ਨਿੱਜੀ ਜ਼ਮੀਨ ਦੇ ਬਦਲੇ ਵਿਚ ਸਰਕਾਰੀ ਜ਼ਮੀਨ ਦੇਣ ਦੀ ਪ੍ਰਕਿਰਿਆ ਪੂਰੀ ਕਰ ਦਿਤੀ। ਜਿਸ ਜ਼ਮੀਨ ਨੂੰ ਬੈਜ਼ਨਾਥ ਤੋਂ ਇਨ੍ਹਾਂ ਲੋਕਾਂ ਨੇ ਮਹਿਜ਼ 10 ਲੱਖ ਰੁਪਏ ਵਿਚ ਖ਼ਰੀਦਿਆ ਸੀ, ਉਸ ਨੂੰ ਇਹ ਲੋਕ 25 ਲੱਖ ਰੁਪਏ ਵਿਚ ਵੇਚਣ ਵਿਚ ਸਫ਼ਲ ਹੋ ਗਏ ਅਤੇ ਉਸ ਦੇ ਬਦਲੇ ਵਿਚ ਦੰਤੇਵਾੜਾ ਦੇ ਬੱਸ ਸਟੈਂਡ ਦੇ ਕੋਲ ਕਮਰਸ਼ੀਅਲ ਜ਼ਮੀਨ ਦੇ ਨਾਲ ਦੋ ਹੋਰ ਸਥਾਨਾਂ 'ਤੇ ਜ਼ਮੀਨ 'ਤੇ ਮਾਲਿਕਾਨਾ ਹੱਕ ਪਾਉਣ ਵਿਚ ਸਫ਼ਲ ਰਹੇ।

Gopal Rai Gopal Rai

ਰਾਏ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਨਿੱਜੀ ਜ਼ਮੀਨ ਨੂੰ ਮਹਿੰਗੇ ਭਾਅ 'ਤੇ ਅਤੇ ਸਰਕਾਰੀ ਮਹਿੰਗੀ ਜ਼ਮੀਨ ਨੂੰ ਸਸਤੀ ਦਸ ਕੇ ਕੂਟਨੀਤੀ ਖੇਡੀ ਗਈ, ਜਿਸ ਦੇ ਸਿੱਟੇ ਵਜੋਂ 5.67 ਏਕੜ ਸਰਕਾਰੀ ਕੀਮਤੀ ਜ਼ਮੀਨ ਹਾਸਲ ਕਰ ਲਈ ਗਈ। ਉਨ੍ਹਾਂ ਦਸਿਆ ਕਿ ਬਾਅਦ ਵਿਚ ਇਸ ਮਾਮਲੇ ਨੂੰ ਜਨਹਿਤ ਅਰਜ਼ੀ ਦੇ ਜ਼ਰੀਏ ਚੁਣੌਤੀ ਦਿਤੀ ਗਈ। ਮਾਮਲਾ ਜਦੋਂ ਹਾਈਕੋਰਟ ਪਹੁੰਚਿਆ ਤਾਂ ਅਦਾਲਤ ਨੇ ਸਤੰਬਰ 2016 ਵਿਚ ਰਾਜ ਸਰਕਾਰ ਨੂੰ ਆਦੇਸ਼ ਦਿਤਾ ਕਿ ਇਸ ਪੂਰੇ ਮਮਾਲੇ ਦੀ ਜਾਂਚ ਕੀਤੀ ਜਾਵੇ।

ਰਾਏ ਨੇ ਦੋਸ਼ ਲਗਾਇਆ ਕਿ ਅਦਾਲਤ ਦੇ ਆਦੇਸ਼ 'ਤੇ ਸਰਕਾਰ ਨੂੰ ਜਾਂਚ ਕਰਵਾ ਕੇ ਦੋਸ਼ੀਆਂ ਦੇ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ, ਪਰ ਸਰਕਾਰ ਨੇ ਕੁੱਝ ਨਹੀਂ ਕੀਤਾ। ਅਜਿਹੇ ਵਿਚ ਸਾਫ਼ ਹੈ ਕਿ ਕਲੈਕਟਰ ਨੇ ਕਾਰਵਾਈ ਅਤੇ ਦਾਗ਼ ਤੋਂ ਬਚਣ ਲਈ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾਗ਼ੀ ਅਫ਼ਸਰ ਨੂੰ ਬਚਾ ਰਹੀ ਹੈ। ਅਪਣੇ ਸਿਆਸੀ ਫਾਇਦੇ ਲਈ ਉਸ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ। ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਲੋਕ ਕਮਿਸ਼ਨ ਦੇ ਕੋਲ ਜਾਵੇਗੀ ਅਤੇ ਚੌਧਰੀ ਦੇ ਵਿਰੁਧ ਮਾਮਲਾ ਦਰਜ ਕਰਵਾਏਗੀ।

Location: India, Chhatisgarh, Raipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement