
ਕਿਸਾਨ ਅੰਦੋਲਨ ਦੀ ਝੂਠੀ ਤਸਵੀਰ ਸ਼ੇਅਰ ਕਰ ਧੋਖੇ ਦੀ ਰਾਜਨੀਤੀ ਕਰ ਰਹੇ ਨੇ ਰਾਹੁਲ ਗਾਂਧੀ
ਨਵੀਂ ਦਿੱਲੀ - ਕਿਸਾਨ ਅੰਦੋਲਨ 'ਤੇ ਰਾਹੁਲ ਗਾਂਧੀ ਦੇ ਟਵੀਟ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਬਾਰੇ ਸੋਸ਼ਲ ਮੀਡੀਆ 'ਤੇ ਫਰਜ਼ੀ ਤਸਵੀਰ ਸ਼ੇਅਰ ਕੀਤੀ ਹੈ। ਰਾਹੁਲ ਨੇ ਦੂਜੇ ਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ - ਹਿਮਾਚਲ ਪ੍ਰਦੇਸ਼ ਵਿੱਚ 100 ਪ੍ਰਤੀਸ਼ਤ ਲੋਕਾਂ ਨੂੰ ਲੱਗੀ ਟੀਕੇ ਦੀ ਪਹਿਲੀ ਖੁਰਾਕ
ਰਾਹੁਲ ਗਾਂਧੀ ਨੇ ਹੁਣ ਤੱਕ ਵੈਕਸੀਨ ਨੂੰ ਲੈ ਕੇ ਟਵੀਟ ਨਹੀਂ ਕੀਤਾ। ਵੈਕਸੀਨੇਸ਼ਨ ਦੀ ਸਾਰੀ ਦੁਨੀਆ ਤਾਰੀਫ਼ ਕਰ ਰਹੀ ਹੈ। 68.75 ਕਰੋੜ ਜਨਤਾ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਧੋਖੇ ਦੀ ਰਾਜਨੀਤੀ ਕੀਤੀ ਹੈ। ਰਾਹੁਲ ਗਾਂਧੀ ਜ਼ਮੀਨ 'ਤੇ ਨਹੀਂ ਉਤਾਰਦੇ ਪਰ ਟਵਿੱਟਰ 'ਤੇ ਧੋਖੇ ਦੀ ਰਾਜਨੀਤੀ ਕਰਦੇ ਹਨ। ਉਹਨਾਂ ਨੇ ਕਿਸਾਨ ਅੰਦਲੋਨ ਦੀ ਪੁਰਾਣੀ ਤਸਵੀਰ ਨੂੰ ਅੱਜ ਦੀ ਤਸਵੀਰ ਦੱਸਿਆ ਹੈ ਕੋਇਲ ਕਰਦੇ ਵੀ ਅਪਣਾ ਆਲ੍ਹਣਾ ਖ਼ੁਦ ਨਹੀਂ ਬਣਾਉਂਦੀ।
ਦੱਸ ਦਈਏ ਕਿ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ। ਜਿਸ ਵਿਚ ਉਹਨਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ ਕਿ 'ਡਟਾ ਹੈ, ਨਿਡਰ ਹੈ, ਭਾਰਤ ਭਾਗਿਆ ਵਿਧਾਤਾ' ਇਸ ਦੇ ਨਾਲ ਹੀ ਭਾਜਪਾ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਜਸਥਾਨ ਦੇ ਜਲੌਰ ਵਿਚ ਇਕ ਨਾਬਾਲਗ ਦੇ ਨਾਲ ਰੇਪ ਹੋਇਆ ਪਰ ਉਸ 'ਤੇ ਰਾਹੁਲ ਗਾਂਧੀ ਚੁੱਪ ਹਨ। ਛਤੀਸ਼ਗੜ੍ਹ 'ਤੇ ਵੀ ਰਾਹੁਲ ਗਾਂਧੀ ਚੁੱਪ ਹਨ? ਕੀ ਉਹਨਾਂ ਨੇ ਬਘੇਲ ਦੇ ਪਿਤਾ ਨੂੰ ਫੋਨ ਕੀਤਾ ਜਿਸ ਤਰ੍ਹਾਂ ਜ਼ਹਿਰ ਉਗਲ ਰਹੇ ਹਨ।
ਇਹ ਵੀ ਪੜ੍ਹੋ - ਸਿਧਾਰਥ ਸ਼ੁਕਲਾ ਦੀ ਤਰ੍ਹਾਂ ਹੀ ਇਹ ਸਿਤਾਰੇ ਵਿਆਹ ਕਰਵਾਉਣ ਤੋਂ ਪਹਿਲਾਂ ਦੁਨੀਆਂ ਨੂੰ ਆਖ ਗਏ ਅਲਵਿਦਾ
ਭਾਜਪਾ ਬੁਲਾਰੇ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੀਐੱਮ ਮੋਦੀ ਨੇ ਵਿਸ਼ਵ ਵਿਚ ਸਥਾਨ ਬਣਾਇਆ ਹੈ। 70 ਫੀਸਦੀ ਦੀ ਗਲੋਬਲ ਰੇਟਿੰਗ ਆਈ ਹੈ। 13 ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਤੁਲਨਾ ਉਨ੍ਹਾਂ ਦੇ ਰਾਜ ਮੁਖੀਆਂ ਨਾਲ ਕੀਤੀ ਗਈ ਹੈ ਅਤੇ ਮੋਦੀ ਜੀ ਸਭ ਤੋਂ ਅੱਗੇ ਹਨ। ਇਹ ਭਾਰਤ ਸਰਕਾਰ ਦੀ ਇੱਕ ਪ੍ਰਾਪਤੀ ਰਹੀ ਹੈ। ਗਰੀਬਾਂ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਗਰੀਬਾਂ ਤੱਕ ਭੋਜਨ ਪਹੁੰਚਾਉਣਾ, ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਅਤੇ ਕਿਸਾਨ ਦੇ ਬੈਂਕ ਖਾਤੇ ਵਿਚ ਸਿੱਧਾ ਪੈਸਾ ਪਹੁੰਚਾਉਣਾ ਬਹੁਤ ਵੱਡੀ ਗੱਲ ਹੈ।