
ਕੇਰਲ ਵਿਚ ਨਿਪਾਹ ਵਾਇਰਸ ਕਾਰਨ ਇੱਕ ਬੱਚੇ ਦੀ ਮੌਤ ਨੇ ਚਿੰਤਾ ਵਧਾ ਦਿੱਤੀ ਹੈ
ਨਵੀਂ ਦਿੱਲੀ - ਐਤਵਾਰ ਦਾ ਦਿਨ ਕੋਰੋਨਾ ਮਾਮਲਿਆਂ ਨੂੰ ਲੈ ਕੇ ਰਾਹਤ ਦਾ ਦਿਨ ਸੀ। ਪਿਛਲੇ 24 ਘੰਟਿਆਂ ਵਿਚ, ਕੋਰੋਨਾ ਦੇ 38,948 ਮਾਮਲੇ ਦਰਜ ਕੀਤੇ ਗਏ, 43,903 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਜਦੋਂ ਕਿ ਪਿਛਲੇ 24 ਘੰਟਿਆਂ ਵਿਚ 219 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਨਵੇਂ ਮਾਮਲਿਆਂ ਦਾ ਅੰਕੜਾ 9 ਦਿਨਾਂ ਬਾਅਦ ਸਭ ਤੋਂ ਘੱਟ ਰਿਹਾ।
Corona Virus
ਇਸ ਦੇ ਨਾਲ ਹੀ, ਲੰਬੇ ਸਮੇਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੀ 300 ਤੋਂ ਹੇਠਾਂ ਪਹੁੰਚ ਗਈ ਹੈ। ਹਾਲਾਂਕਿ, ਕੇਰਲ ਵਿਚ ਕੋਰੋਨਾ ਦੇ ਨਵੇਂ ਮਾਮਲੇ ਘੱਟ ਨਹੀਂ ਹੋ ਰਹੇ ਹਨ। ਸੂਬੇ ਵਿਚ ਰੋਜ਼ਾਨਾ 29 ਹਜ਼ਾਰ ਸਕਾਰਾਤਮਕ ਮਰੀਜ਼ ਪਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕੇਰਲ ਵਿਚ ਨਿਪਾਹ ਵਾਇਰਸ ਕਾਰਨ ਇੱਕ ਬੱਚੇ ਦੀ ਮੌਤ ਨੇ ਹੋਰ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ - ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ
Corona Virus
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿਚ ਕੁੱਲ ਨਵੇਂ ਕੇਸ - 38,948
ਪਿਛਲੇ 24 ਘੰਟਿਆਂ ਵਿਚ ਕੁੱਲ ਠੀਕ ਹੋਏ ਮਰੀਜ਼-43,903
ਪਿਛਲੇ 24 ਘੰਟਿਆਂ ਵਿਚ ਕੁੱਲ ਮੌਤਾਂ- 219
vaccine
ਪਿਛਲੇ 24 ਘੰਟਿਆਂ ਵਿਚ ਕੋਰੋਨਾ ਵੈਕਸੀਨ - 58.85
ਸਰਗਰਮ ਮਰੀਜ਼ਾਂ ਦੀ ਗਿਣਤੀ- 4, 04,874
ਹੁਣ ਤੱਕ ਕੁੱਲ ਸੰਕਰਮਿਤ ਲੋਕ - 3,30,27,621
ਹੁਣ ਤੱਕ ਠੀਕ ਹੋਏ ਮਰੀਜ਼ - 3,21,81,995
ਹੁਣ ਤੱਕ ਕੁੱਲ ਮੌਤਾਂ - 4,40,752
ਹੁਣ ਤੱਕ ਕੁੱਲ ਕੋਰੋਨਾ ਵੈਕਸੀਨ - 68,75,41,762
Corona Virus
ਇਹ ਵੀ ਪੜ੍ਹੋ - ਅਮਰੀਕਾ ਦੇ ਫਲੋਰੀਡਾ 'ਚ ਹੋਈ ਗੋਲੀਬਾਰੀ, ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ
ਦੱਸ ਦਈਏ ਕਿ ਹੁਣ ਤੱਕ ਦੇਸ਼ ਵਿਚ 3 ਕਰੋੜ 21 ਲੱਖ 81 ਹਜ਼ਾਰ ਲੋਕ ਕੋਰੋਨਾ ਨੂੰ ਹਰਾ ਕੇ ਇੱਕ ਆਮ ਜੀਵਨ ਜੀਅ ਰਹੇ ਹਨ। ਹਾਲਾਂਕਿ, ਤਿੰਨ ਕਰੋੜ 30 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ, ਜਦੋਂ ਕਿ 4 ਲੱਖ 40 ਹਜ਼ਾਰ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ, ਦੇਸ਼ ਭਰ ਵਿਚ 68.75 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।
Coronavirus
54% ਬਾਲਗ ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। 16% ਬਾਲਗ ਆਬਾਦੀ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਸਿੱਕਮ, ਦਾਦਰਾ ਅਤੇ ਨਗਰ ਹਵੇਲੀ ਅਤੇ ਹਿਮਾਚਲ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੀ 100% ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ। ਸਿੱਕਮ ਵਿੱਚ 36%, ਦਾਦਰਾ ਅਤੇ ਨਗਰ ਹਵੇਲੀ ਵਿਚ 18% ਅਤੇ ਹਿਮਾਚਲ ਪ੍ਰਦੇਸ਼ ਵਿਚ 32% ਨੂੰ ਟੀਕੇ ਦੀ ਦੂਜੀ ਖੁਰਾਕ ਮਿਲੀ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਮਹਾਰਾਸ਼ਟਰ, ਕੇਰਲਾ, ਕਰਨਾਟਕ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤੋਂ ਇੱਕ ਲੱਖ ਦੇ ਵਿਚਕਾਰ ਹੈ। ਦੂਜੇ ਰਾਜਾਂ ਵਿਚ ਇਹ ਗਿਣਤੀ 10 ਹਜ਼ਾਰ ਤੋਂ ਹੇਠਾਂ ਹੈ। ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ ਡੈਲਟਾ ਰੂਪ ਦੇ ਲਗਭਗ 300 ਮਾਮਲੇ ਸਾਹਮਣੇ ਆ ਚੁੱਕੇ ਹਨ।