
ਕੂੜਾ ਚੁੱਕਣ ਵਾਲੀ ਔਰਤ ਨੂੰ ਲੋਕ ਬਚਾਉਣ ਦੀ ਬਜਾਏ ਵੀਡੀਉ ਬਣਾਉਂਦੇ ਰਹੇ
Ujjain Rape Case : ਮੱਧ ਪ੍ਰਦੈਸ਼ ’ਚ ਉਜੈਨ ਦੇ ਅਗਰ ਨਾਕਾ ਇਲਾਕੇ ’ਚ ਇਕ ਔਰਤ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਉਸ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ।
ਕੋਤਵਾਲੀ ਖੇਤਰ ਦੇ ਸਿਟੀ ਪੁਲਿਸ ਸੁਪਰਡੈਂਟ (ਸੀ.ਐਸ.ਪੀ.) ਓਮ ਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਅਣਪਛਾਤੇ ਵਿਅਕਤੀਆਂ ਵਲੋਂ ਬਣਾਇਆ ਜਬਰ ਜਨਾਹ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਉਨ੍ਹਾਂ ਦਸਿਆ ਕਿ ਇਹ ਘਟਨਾ ਬੁਧਵਾਰ ਨੂੰ ਵਾਪਰੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਿਸ਼ਰਾ ਨੇ ਕਿਹਾ, ‘‘ਮੁਲਜ਼ਮ ਲੋਕੇਸ਼ ਨੇ ਪੀੜਤਾ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ, ਉਸ ਨੂੰ ਸ਼ਰਾਬ ਪਿਲਾਈ ਅਤੇ ਫਿਰ ਉਸ ਨਾਲ ਜਬਰ ਜਨਾਹ ਕੀਤਾ। ਉੱਥੋਂ ਲੰਘ ਰਹੇ ਕੁੱਝ ਲੋਕਾਂ ਨੇ ਅਪਰਾਧ ਨੂੰ ਰੋਕਣ ਦੀ ਬਜਾਏ ਘਟਨਾ ਦੀ ਵੀਡੀਉ ਬਣਾ ਲਈ। ਬਾਅਦ ’ਚ ਲੋਕੇਸ਼ ਮੌਕੇ ਤੋਂ ਫਰਾਰ ਹੋ ਗਿਆ।’’ ਔਰਤ ਨੇ ਨਸ਼ਾ ਉਤਰਨ ’ਤੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਲੋਕੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਔਰਤ ਕੂੜਾ ਚੁੱਕਣ ਦਾ ਕੰਮ ਕਰਦੀ ਸੀ। ਸ਼ੁਕਰਵਾਰ ਨੂੰ ਪੁਲਿਸ ਨੇ ਜਬਰ ਜਨਾਹ ਦੀ ਵੀਡੀਉ ਬਣਾਉਣ ਵਾਲੇ ਤਿੰਨ ਤੋਂ ਚਾਰ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਪੁਲਿਸ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਕੋਤਵਾਲੀ ਖੇਤਰ ਦੇ ਸੀ.ਐਸ.ਪੀ. ਓਮ ਪ੍ਰਕਾਸ਼ ਮਿਸ਼ਰਾ ਨੇ ਕਿਹਾ, ‘‘ਅਸੀਂ ਤਿੰਨ ਤੋਂ ਚਾਰ ਸ਼ੱਕੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਘਟਨਾ ਦਾ ਵੀਡੀਉ ਬਣਾਇਆ ਅਤੇ ਇਸ ਨੂੰ ਵਾਇਰਲ ਕਰ ਦਿਤਾ। ਸਾਡੀ ਜਾਣਕਾਰੀ ਅਨੁਸਾਰ, ਉਹ ਸਾਰੇ ਵੱਖ-ਵੱਖ ਥਾਵਾਂ ’ਤੇ ਹਨ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।’’
ਉਨ੍ਹਾਂ ਦਸਿਆ ਕਿ ਪੀੜਤਾ ਦੀ ਹਾਲਤ ਸਥਿਰ ਹੈ ਅਤੇ ਉਹ ਅਪਣੇ ਘਰ ’ਚ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਲੋਕੇਸ਼ ਨੇ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਬੁਧਵਾਰ ਨੂੰ ਉਸ ਨੇ ਔਰਤ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਅਤੇ ਉਸ ਨਾਲ ਜਬਰ ਜਨਾਹ ਕੀਤਾ। ਉਨ੍ਹਾਂ ਦਸਿਆ ਕਿ ਔਰਤ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।