
ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਰੀਕ ਦੇ ਐਲਾਨ ‘ਚ ਕੁਝ ਘੰਟੇ ਦੀ ਦੇਰੀ ਕੀਤੇ ਜਾਣ ‘ਤੇ ਕਾਂਗਰਸ ਵਲੋਂ ਟਵੀਟ ‘ਤੇ ਕੀਤਾ ਗਿਆ ਚੋਣ ਕਮਿਸ਼ਨ...
ਨਵੀਂ ਦਿੱਲੀ : ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਰੀਕ ਦੇ ਐਲਾਨ ‘ਚ ਕੁਝ ਘੰਟੇ ਦੀ ਦੇਰੀ ਕੀਤੇ ਜਾਣ ‘ਤੇ ਕਾਂਗਰਸ ਵਲੋਂ ਟਵੀਟ ‘ਤੇ ਕੀਤਾ ਗਿਆ ਚੋਣ ਕਮਿਸ਼ਨ ‘ਤੇ ਹਮਲਾ। ਕਾਂਗਰਸ ਦੇ ਇਸ ਹਮਲੇ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਵਿਰੋਧੀ ਪਾਰਟੀ ‘ਤੇ ਸਿੱਧਾ ਹਮਲਾ ਕੀਤਾ। ਸ਼ਨੀਵਾਰ ਨੂੰ ਪੰਜ ਸੂਬਿਆਂ ‘ਚ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਓ.ਪੀ. ਰਾਵਤ ਨੇ ਕਿਹਾ, “ਰਾਜਨੇਤਾ ਅਤੇ ਰਾਜਨੀਤਿਕ ਪਾਰਟੀਆਂ ਨੂੰ ਹਰ ਚੀਜ਼ ਵਿਚ ਰਾਜਨੀਤੀ ਵਿਖਾਈ ਦਿੰਦੀ ਹੈ। ਇਹ ਸਭ ਉਨ੍ਹਾਂ ਦੇ ਜਨਮਜਾਤ ਨੇਚਰ ਦੀ ਵਜ੍ਹਾ ਕਰਕੇ ਹੈ।
Om Parkash Rawatਗੌਰਤਲਬ ਹੈ ਕਿ ਚੋਣ ਕਮਿਸ਼ਨ ਨੇ ਪਹਿਲਾਂ ਪ੍ਰੈੱਸ ਕਾਨਫਰੰਸ ਦੁਪਹਿਰ ਸਾਢੇ ਬਾਰ੍ਹਾਂ ਵਜੇ ਬੁਲਾਈ ਸੀ ਪਰ ਬਾਅਦ ਵਿਚ ਬਦਲ ਕੇ ਦੁਪਹਿਰ ਤਿੰਨ ਵਜੇ ਰੱਖ ਦਿਤੀ। ਜਿਸ ਤੋਂ ਬਾਅਦ ਕਾਂਗਰਸ ਨੇ ਇਹ ਇਸ਼ਾਰਾ ਕੀਤਾ ਕਿ ਇਹ ਦੇਰੀ ਇਸ ਲਈ ਕੀਤੀ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਅਜਮੇਰ ‘ਚ ਇਕ ਚੁਣਾਵੀ ਸਭਾ ਕਰਨ ਜਾ ਰਹੇ ਹਨ। ਚੋਣ ਕਮਿਸ਼ਨ ਵਲੋਂ ਚੋਣ ਦੀ ਤਰੀਕ ਦਾ ਐਲਾਨ ਕਰਦੇ ਹੀ ਅਚਾਰ ਸੰਹਿਤਾ ਲਾਗੂ ਹੋ ਜਾਂਦਾ ਹੈ। ਜੋ ਸਰਕਾਰ ਤੰਤਰ ਨੂੰ ਮਤਦਾਤਾਵਾਂ ਨੂੰ ਲੁਭਾਉਣ ਲਈ ਕਿਸੇ ਤਰ੍ਹਾਂ ਦੇ ਐਲਾਨ ਤੋਂ ਰੋਕਦਾ ਹੈ।
CEC of Indiaਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਨੇ ਚੋਣ ਕਮਿਸ਼ਨ ਵਲੋਂ ਸਮੇਂ ‘ਚ ਕੀਤੇ ਗਏ ਬਦਲਾਵ ‘ਤੇ ਟਵੀਟ ਕਰਦੇ ਹੋਏ ਪੁੱਛਿਆ, ‘ਕੀ ਈਸੀਆਈ ਸੁਤੰਤਰ ਹੈ?’ ਟੈਲੀਵਿਜ਼ਨ ਡਿਬੇਟ ਦੇ ਦੌਰਾਨ ਵੀ ਕਾਂਗਰਸ ਨੇਤਾ ਇਸ ਤਰ੍ਹਾਂ ਦੀ ਗੱਲਾਂ ਰੱਖਦੇ ਹੋਏ ਵੇਖੇ ਗਏ। ਹਾਲਾਂਕਿ, ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਾਂਗਰਸ ਨੇ ਚੋਣਾਂ ਦੀ ਤਰੀਕ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਅਪਣੇ ਨਿਸ਼ਾਨੇ ਤੇ ਨਾ ਲਿਆਂਦਾ ਹੋਵੇ। ਇਸ ਤੋਂ ਪਹਿਲਾਂ, ਪਿਛਲੇ ਸਾਲ ਅਕਤੂਬਰ ‘ਚ ਗੁਜਰਾਤ ਵਿਚ ਚੋਣਾਂ ਦੀ ਤਰੀਕ ਵਿਚ ਹੋਈ ਦੇਰੀ ਨੂੰ ਲੈ ਕੇ ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਦੀ ਅਲੋਚਨਾ ਕੀਤੀ ਸੀ।
Tweetਕਾਂਗਰਸ ਨੇ ਇਹ ਦਾਵਾ ਕੀਤਾ ਸੀ ਕਿ ਇਹ ਦੇਰੀ ਪ੍ਰਧਾਨ ਮੰਤਰੀ ਮੋਦੀ ਦੀ ਵਜ੍ਹਾ ਨਾਲ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਗ੍ਰਹਿ ਰਾਜ ਵਿਚ ਨਿਰਧਾਰਿਤ ਦੌਰੇ ‘ਚ ਵੱਧ ਤੋਂ ਵੱਧ ਵਾਧੇ ਕਰ ਸਕਣ।