ਡਰੱਗਜ਼ ਪਾਰਟੀ ਤੋਂ ਬਾਅਦ ਮਾਡਲ ਬੇਟੇ ਨੇ ਕੀਤਾ ਫੈਸ਼ਨ ਡਿਜ਼ਾਇਨਰ ਮਾਂ ਦਾ ਕਤਲ
Published : Oct 6, 2018, 11:40 am IST
Updated : Oct 6, 2018, 11:42 am IST
SHARE ARTICLE
Fashion Designer Sunita Singh
Fashion Designer Sunita Singh

ਗਲੈਮਰ ਜਗਤ ਦੀ ਮਸ਼ਹੂਰ ਹਸਤੀ ਰਹਿ ਚੁੱਕੀ ਫੈਸ਼ਨ ਡਿਜ਼ਾਇਨਰ ਸੁਨੀਤਾ ਸਿੰਘ ਦਾ ਕਤਲ ਉਸ ਦੇ ਅਪਣੇ ਬੇਟੇ ਨੇ ਕਰ ਦਿਤਾ।

ਮੁੰਬਈ : ਕਦੇ ਗਲੈਮਰ ਜਗਤ ਦੀ ਮਸ਼ਹੂਰ ਹਸਤੀ ਰਹਿ ਚੁੱਕੀ ਫੈਸ਼ਨ ਡਿਜ਼ਾਇਨਰ ਸੁਨੀਤਾ ਸਿੰਘ ਦਾ ਕਤਲ ਉਸ ਦੇ ਅਪਣੇ ਬੇਟੇ ਨੇ ਕਰ ਦਿਤਾ। ਸੁਨੀਤਾ ਨੂੰ ਡਰੱਗਜ਼ ਦੀ ਅਜਿਹੀ ਲਤ ਸੀ ਕਿ ਉਨਾਂ ਦੀ ਇਸ ਆਦਤ ਵਿਚ ਉਸਦਾ ਬੇਟਾ ਲਕਸ਼ ਅਤੇ ਉਸਦੀ ਪ੍ਰੇਮਿਕਾ ਵੀ ਸ਼ਾਮਿਲ ਹੋ ਗਏ। ਤਿੰਨੋ ਅਕਸਰ ਦੇਰ ਰਾਤ ਤਕ ਲੋਖੰਡਵਾਲਾ ਸਥਿਤ ਸੁਨੀਤਾ ਦੇ ਕਿਰਾਏ ਦੇ ਫਲੈਟ ਵਿਚ ਡਰੱਗਜ਼ ਪਾਰਟੀ ਕਰਿਆ ਕਰਦੇ ਸਨ। ਇਸ ਦੌਰਾਨ ਕਿਸੇ ਨੂੰ ਰਿਸ਼ਤਿਆਂ ਦੀ ਪਰਵਾਹ ਨਹੀਂ ਸੀ ਰਹਿੰਦੀ, ਪਰ ਬੁੱਧਵਾਰ ਰਾਤ ਸੁਨੀਤਾ ਦੇ ਬੇਟੇ ਲਕਸ਼ ਨੇ ਉਸਦਾ ਕਤਲ ਕਰ ਦਿਤਾ।

The Building The Building 

ਦਰਅਸਲ ਸੁਨੀਤਾ ਦਾ ਬੇਟਾ ਲਕਸ਼ ਹਮੇਂਸ਼ਾ ਤੋਂ ਹੀ ਖਤਰਨਾਕ ਡਰੱਗਜ਼ ਲੈਣ ਦਾ ਆਦੀ ਸੀ। ਅਜਿਹੀ ਨਸ਼ੇ ਦੀ ਹਾਲਤ ਵਿਚ ਇਨਸਾਨ ਨੂੰ ਕੁਝ ਹੋਸ਼ ਨਹੀਂ ਰਹਿੰਦੀ। ਬੁੱਧਵਾਰ ਅੱਧੀ ਰਾਤ ਨੂੰ ਕੁਝ ਅਜਿਹਾ ਹੀ ਹੋਇਆ। ਪੁਲਿਸ ਮੁਤਾਬਕ ਬੁੱਧਵਾਰ ਦੀ ਰਾਤ ਫਲੈਟ ਵਿਚ ਕੁਲ 4 ਲੋਕ ਮੌਜੂਦ ਸਨ। ਇਸ ਵਿਚ ਖ਼ੁਦ ਸੁਨੀਤਾ, ਉਸਦਾ ਬੇਟਾ ਲਕਸ਼ ਅਤੇ ਉਸਦੀ ਪ੍ਰੇਮਿਕਾ ਤੋਂ ਇਲਾਵਾ ਲਕਸ਼ ਦਾ ਇਕ ਖਾਸ ਦੋਸਤ ਸ਼ਾਮਿਲ ਸੀ।। ਫਲੈਟ ਵਿਚ ਦੇਰ ਰਾਤ ਤਕ ਡਰੱਗਸ ਪਾਰਟੀ ਚਲਦੀ ਰਹੀ। ਪਾਰਟੀ ਦੌਰਾਨ ਲਕਸ਼ ਨੇ ਡਰੱਗਸ ਦੀ ਓਵਰਡੋਜ਼ ਲੈ ਲਈ ਤੇ ਉਸਦਾ ਅਪਣੀ ਮਾਂ ਸੁਨੀਤਾ ਨਾਲ ਝਗੜਾ ਹੋ ਗਿਆ।

Oshiwara Police StationOshiwara Police Station

ਦਸਿਆ ਜਾ ਰਿਹਾ ਹੈ ਕਿ ਦੋਨਾਂ ਵਿਚ ਲੜਾਈ ਹੱਥੋਪਾਈ ਤਕ ਵੱਧ ਗਈ। ਲਕਸ ਨੇ ਮਾਂ ਨੂੰ ਬੂਰੀ ਤਰਾਂ ਨਾਲ ਕੁੱਟਿਆ ਅਤੇ ਘਸੀਟ ਕੇ ਬਾਥਰੂਮ ਵਿਚ ਲਿਜਾ ਕੇ ਧੱਕਾ ਦੇ ਦਿਤਾ ਤੇ ਦਰਵਾਜ਼ਾ ਵੀ ਬੰਦ ਕਰ ਦਿਤਾ। ਦਸਿਆ ਜਾਂਦਾ ਹੈ ਕਿ ਲਕਸ਼ ਇਸ ਹੱਦ ਤੱਕ ਨਸ਼ੇ ਵਿਚ ਸੀ ਕਿ ਉਸਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਕੀ ਕਰ ਰਿਹਾ ਹੈ। ਲਕਸ ਨੇ ਬਾਥਰੂਮ ਵਿਚ ਸੁਨੀਤਾ ਨੂੰ ਧੱਕਾ ਦਿਤਾ ਤਾਂ ਸੁਨੀਤਾ ਦਾ ਸੰਤੁਲਨ ਵਿਗੜ ਗਿਆ। ਪਾਣੀ ਵਾਲੀ ਟੂਟੀ 'ਤੇ ਸਿਰ ਦੇ ਭਾਰ ਡਿੱਗਣ ਕਾਰਣ ਉਸਦੇ ਸਿਰ ਤੇ ਡੂੰਘੀ ਸੱਟ ਲਗੀ ਪਰ ਲਕਸ਼ ਨੇ ਬਾਥਰੂਮ ਦਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ।

Laksha With Sunita SinghLaksha With Sunita Singh

ਟੂਟੀ 'ਤੇ ਸਿਰ ਲਗਣ ਕਾਰਨ ਸੁਨੀਤਾ ਦੀ ਤੁਰਤ ਮੌਤ ਹੋ ਗਈ। ਪੁਲਿਸ ਨੇ ਲਕਸ਼ ਅਤੇ ਉਸਦੀ ਪ੍ਰੇਮਿਕਾ ਤੋਂ ਇਸ ਸਬੰਧੀ ਪੁਛ-ਗਿਛ ਕੀਤੀ। ਲਕਸ਼ ਨੇ 36 ਘੰਟੇ ਪੁਲਿਸ ਨੂੰ ਗੁੰਝਲ ਵਿਚ ਪਾਈ ਰੱਖਿਆ ਪਰ ਬਾਅਦ ਵਿਚ ਪੁਲਿਸ ਨੇ ਉਸਨੂੰ ਗਿਰਫਤਾਰ ਕਰ ਲਿਆ। ਲਕਸ਼ ਨੇ ਪੁਲਿਸ ਦੇ ਸਾਹਮਣੇ ਅਪਣਾ ਜ਼ੁਰਮ ਕਬੂਲ ਵੀ ਕਰ ਲਿਆ। ਘਟਨਾ ਤੋਂ ਬਾਅਦ ਲਕਸ਼ ਸਵੇਰੇ ਉਠਕੇ ਬਾਥਰੂਮ ਵਿਚ ਗਿਆ ਤਾਂ ਉਹ ਹੋਸ਼ ਖੋ ਬੈਠਿਆ।

ਸੁਨੀਤਾ ਬਾਥਰੂਮ ਵਿਚ ਲਹੂ ਨਾਲ ਸੰਨੀ ਹੋਈ ਪਈ ਸੀ। ਲਕਸ਼ ਨੇ ਐਬੁੰਲੈਂਸ ਬੁਲਾਈ ਪਰ ਐਂਬੂਲੈਂਸ ਵਾਲੇ ਨੇ ਸੁਨੀਤਾ ਨੂੰ ਮਰਿਆ ਦੇਖ ਕੇ ਲਿਜਾਣ ਤੋਂ ਇਨਕਾਰ ਕਰ ਦਿਤਾ। ਪੁਲਿਸ ਲਈ ਇਹ ਭੇਦਭਰੀ ਮੌਤ ਦਾ ਮਾਮਲਾ ਭਾਲੇਂ ਸੁਲਝ ਗਿਆ ਹੋਵੇ, ਪਰ ਅਜੇ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਮਿਲ ਸਕੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement