Shocking : ਕਾਮੇਡੀ ਸਟਾਰ ਨੂੰ ਮਾਤਾ ਪਿਤਾ ਹੀ ਦਿੰਦੇ ਸਨ ਡਰੱਗਜ਼ 
Published : Apr 3, 2018, 3:04 pm IST
Updated : Apr 3, 2018, 3:04 pm IST
SHARE ARTICLE
Comedian Siddharth Sagar
Comedian Siddharth Sagar

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਡਰੱਗਸ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਪਾਗਲਖਾਨੇ 'ਚ ਵੀ ਦਾਖਲ ਕਰਾ ਦਿੱਤਾ ਸੀ।

ਟੀਵੀ ਇੰਡਸਟਰੀ ਦੇ ਨਾਮੀ ਕਾਮੇਡੀ ਸਟਾਰ ਸਿਧਾਰਥ ਸਾਗਰ ਨੂੰ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਿਧਾਰਥ ਦੇ ਲਾਪਤਾ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ ਸੋਮੀ ਸਕਸੇਨਾ ਨਾਂਮ ਦੀ ਇਕ ਕੁੜੀ ਨੇ ਆਪਣੇ ਫੇਸਬੁੱਕ 'ਤੇ ਸਿਧਾਰਥ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ''ਕੀ ਤੁਹਾਨੂੰ ਸਿਧਾਰਥ ਸਾਗਰ ਯਾਦ ਹੈ । ਇਹ 4 ਮਹੀਨਿਆਂ ਤੋਂ ਲਾਪਤਾ ਹੈ। ਸਿਧਾਰਥ ਨੂੰ ਆਖਿਰੀ ਵਾਰ 18 ਨਵੰਬਰ 2017 ਨੂੰ ਦੇਖਿਆ ਸੀ। ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ। ਉਹ ਮੇਰਾ ਬਹੁਤ ਚੰਗਾ ਦੋਸਤ ਹੈ। ਪਲੀਜ਼ ਉਸ ਨੂੰ ਲੱਭਣ 'ਚ ਮੇਰੀ ਮਦਦ ਕਰੋ।'' ਹਾਲਾਂਕਿ ਕੁਝ ਦੇਰ ਬਾਅਦ ਸੋਮੀ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਸੀ। Comedian Siddharth SagarComedian Siddharth Sagarਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਗੁੱਥੀ ਹੋਰ ਉਲਝਦੀ,ਸਿਧਾਰਥ ਖੁਦ ਹੀ ਸਾਹਮਣੇ ਆ ਗਏ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰ ਕੇ ਦਸਿਆ ਕਿ ਉਹ ਬਿਲਕੁੱਲ ਠੀਕ ਹਨ ਅਤੇ ਉਨ੍ਹਾਂ ਦੇ ਲਾਪਤਾ ਹੋਣ ਦੇ ਜ਼ਿੰਮੇਦਾਰ ਉਨ੍ਹਾਂ ਦੇ ਆਪਣੇ ਮਾਤਾ-ਪਿਤਾ ਸਨ । ਇਸ ਤੋਂ ਬਾਅਦ ਸਿਧਾਰਥ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਨਾਲ ਕੀ-ਕੀ ਹੋਇਆ। 

https://www.instagram.com/p/BhBnxydnj0S/?taken-by=sidharthsagar.official

https://www.instagram.com/p/Bg7GDT1HLFX/?taken-by=sidharthsagar.official

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਡਰੱਗਸ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਪਾਗਲਖਾਨੇ 'ਚ ਵੀ ਦਾਖਲ ਕਰਾ ਦਿੱਤਾ ਸੀ। ਇਸ ਦੇ ਨਾਲ ਹੀ ਸਿਧਾਰਥ ਨੇ ਕਿਹਾ ਕਿ  ''ਮੇਰੀ ਜ਼ਿੰਦਗੀ ਉਸ ਸਮੇਂ ਬਦਲ ਗਈ, ਜਦੋਂ ਮੇਰੀ ਮਾਂ ਦੀ ਜ਼ਿੰਦਗੀ 'ਚ ਸੁਯਸ਼ ਗਾਡਗਿਲ ਨਾਂ ਦੇ ਵਿਅਕਤੀ ਦੀ ਐਂਟਰੀ ਹੋਈ, ਉਸ ਸਮੇਂ ਸਾਰਾ ਕੁਝ ਵਿਗੜ ਗਿਆ। ਸਿਧਾਰਥ ਨੇ ਕਿਹਾ, ''ਮੈਨੂੰ ਸਿਰਫ ਸਰੀਰਕ ਅਤੇ ਮਾਨਸਿਕ ਰੂਪ ਨਾਲ ਹੀ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ ਬਲਕਿ ਉਹ ਮੈਨੂੰ ਡਰੱਗਜ਼ ਵੀ ਦਿਤੇ ਗਏ । Comedian Siddharth SagarComedian Siddharth Sagarਉਨ੍ਹਾਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਆ ਗਿਆ ਸੀ ਜਦੋਂ ਮੈਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਮਹਿਸੂਸ ਕਰਨ ਲੱਗਾ। ਇਸ ਬਾਰੇ ਉਨ੍ਹਾਂ ਨੇ ਆਪਣੇ ਪਰਵਾਰ ਵਾਲਿਆਂ ਦੱਸਿਆ ਤਾਂ ਪਤਾ ਲੱਗਾ ਕਿ ਮੇਰਾ ਪਰਵਾਰ ਹੀ ਮੈਨੂੰ ਖਾਣੇ 'ਚ ਡਰੱਗਜ਼ ਮਿਲਾ ਕੇ ਦੇ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਘਰਵਾਲਿਆਂ ਨੇ ਦੱਸਿਆ ਸੀ ਕਿ ਮੈਨੂੰ ਬਾਈਪੋਲਰ ਡਿਸਾਡਰ ਹੈ ਅਤੇ ਮੈਨੂੰ ਇਸ ਲਈ ਦਵਾਈ ਦਿੱਤੀ ਜਾ ਰਹੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement