ਸਾਕਸ਼ੀ ਮਹਾਰਾਜ ਨੇ ਰਾਮ ਮੰਦਿਰ ਮੁੱਦੇ 'ਤੇ ਦਿਖਾਏ ਬਗਾਵਤੀ ਤੇਵਰ
Published : Oct 6, 2018, 6:34 pm IST
Updated : Oct 6, 2018, 6:34 pm IST
SHARE ARTICLE
Sakshi Maharaj
Sakshi Maharaj

ਲੋਕਸਭਾ ਚੋਣ ਦੇ ਨਜ਼ਦੀਕ ਆਉਣ ਦੇ ਨਾਲ ਹੀ ਰਾਮ ਮੰਦਿਰ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ।  ਭਾਰਤੀ ਜਨਤਾ ਪਾਰਟੀ ਦੇ ਫਾਇਰਬਰਾਂਡ ਨੇਤਾ ਸਾਕਸ਼ੀ ਮਹਾਰਾਜ ਅਯੁੱਧਿਆ...

ਉਂਨਾਵ : ਲੋਕਸਭਾ ਚੋਣ ਦੇ ਨਜ਼ਦੀਕ ਆਉਣ ਦੇ ਨਾਲ ਹੀ ਰਾਮ ਮੰਦਿਰ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਭਾਰਤੀ ਜਨਤਾ ਪਾਰਟੀ ਦੇ ਫਾਇਰਬਰਾਂਡ ਨੇਤਾ ਸਾਕਸ਼ੀ ਮਹਾਰਾਜ ਅਯੁੱਧਿਆ ਵਿਚ ਰਾਮ ਜਨਮ ਸਥਾਨ 'ਤੇ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਸੰਤਾਂ ਦੇ ਅਣਸ਼ਨ ਦੇ ਵਿਚ ਹੁਣ ਬਗਾਵਤੀ ਤੇਵਰ ਵਿਚ ਨਜ਼ਰ ਆ ਰਹੇ ਹਨ। ਯੂਪੀ ਦੇ ਉਂਨਾਵ ਜਿਲ੍ਹੇ ਤੋਂ ਬੀਜੇਪੀ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਰਾਮ ਮੰਦਿਰ ਬਣਾਉਣ ਦੇ ਮੁੱਦੇ 'ਤੇ ਵੱਡਾ ਬਿਆਨ ਦਿਤਾ ਹੈ।

Sakshi MaharajSakshi Maharaj

ਸਾਕਸ਼ੀ ਮਹਾਰਾਜ ਨੇ ਕਿਹਾ ਕਿ ਜੇਕਰ 2019 ਤੋਂ ਪਹਿਲਾਂ ਅਯੁਧਿਆ ਵਿਚ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਨਹੀਂ ਬਣਿਆ ਤਾਂ ਉਹ ਭਾਜਪਾ ਨਾਲ ਬਗਾਵਤ ਕਰਨ 'ਤੇ ਮਜਬੂਰ ਹੋ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸੰਤਾਂ ਦੇ ਪੱਖ ਵਿਚ ਹਨ। ਨਾਲ ਹੀ ਰਾਮ ਜਨਮ ਸਥਾਨ 'ਤੇ ਸ਼੍ਰੀਰਾਮ ਦੇ ਸ਼ਾਨਦਾਰ ਮੰਦਿਰ ਦੀ ਉਸਾਰੀ ਦੇ ਪੱਖ ਵਿਚ ਹੈ।

Sakshi MaharajSakshi Maharaj

ਸਾਕਸ਼ੀ ਮਹਾਰਾਜ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਪਵਿੱਤਰ ਕਾਰਜ ਵਿਚ ਕਦਮ ਅੱਗੇ ਨਹੀਂ ਵਧਾਉਂਦੀ ਹੈ ਤਾਂ ਉਹ ਸੰਤਾਂ ਦੇ ਨਾਲ ਖੜੇ ਹੋਣਗੇ। ਬੋਲੇ ਅੱਜ ਮੈਂ ਜੋ ਕੁੱਝ ਵੀ ਹਾਂ, ਭਗਵਾਨ ਸ਼੍ਰੀਰਾਮ ਦੀ ਕ੍ਰਿਪਾ ਤੋਂ ਹਾਂ।  ਭਾਜਪਾ 'ਤੇ ਵੀ ਭਗਵਾਨ ਸ਼੍ਰੀਰਾਮ ਦੀ ਵੱਡੀ ਕ੍ਰਿਪਾ ਹੈ। ਭਾਜਪਾ ਅੱਜ ਜਿਸ ਮੁਕਾਮ 'ਤੇ ਪਹੁੰਚੀ ਹੈ, ਉਸ ਦੇ ਪਿੱਛੇ ਰਾਮਜੀ ਦੀ ਕ੍ਰਿਪਾ ਅਤੇ ਸੰੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement