ਗੋਲੀ ਮਾਰ ਕੇ ਸਿੱਖ ਵਪਾਰੀ ਦਾ ਕਤਲ, ਸਿੱਖ ਭਾਈਚਾਰੇ ਵੱਲੋਂ ਰੋਸ 
Published : Oct 6, 2018, 12:25 pm IST
Updated : Oct 6, 2018, 12:25 pm IST
SHARE ARTICLE
Protest By Sikh Community
Protest By Sikh Community

ਨਰਿੰਦਰ ਰਾਤ ਨੂੰ ਦੁਕਾਨ ਬੰਦ ਕਰਕੇ ਵਾਪਸ ਆ ਰਿਹਾ ਸੀ। ਉਸੇ ਵੇਲੇ ਅਪਰਾਧੀਆਂ ਨੇ ਉਸ ਤੇ ਗੋਲੀ ਚਲਾਈ।

ਰਾਂਚੀ : ਝਾਰਖੰਡ ਦੇ ਰਾਂਚੀ ਵਿਖੇ ਮਹਾਤਮਾ ਗਾਂਧੀ ਮਾਰਗ ਤੇ ਰੋਸਪਾ ਟਾਵਰ ਦੇ ਨੇੜੇ ਅਪਰਾਧੀਆਂ ਨੇ ਗੋਲੀ ਮਾਰ  ਕੇ ਵਪਾਰੀ ਦਾ ਕਤਲ ਕਰ ਦਿਤਾ। ਵਪਾਰੀ ਨਰਿੰਦਰ ਸਿੰਘ ਦੁਕਾਨ ਬੰਦ ਕਰ ਕੇ ਸ਼ੁਕਰਵਾਰ ਰਾਤ ਘਰ ਵਾਪਸ ਆ ਰਿਹਾ ਸੀ ਤਾਂ ਇਹ ਘਟਨਾ ਵਾਪਰੀ। ਘਟਨਾ ਵਾਲੀ ਥਾਂ ਤੋ ਤੁਰਤ ਨਰਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਸਤੇ ਵਿਚ ਹੀ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ। ਮੌਕੇ ਤੇ ਕਈ ਸੀਨੀਅਰ ਅਧਿਕਾਰੀ ਵੀ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।

MurderMurder

ਮਿਲੀ ਜਾਣਕਾਰੀ ਮੁਤਾਬਕ ਬਾਈਕ ਤੇ ਸਵਾਰ ਦੋ ਅਪਰਾਧੀ ਘਟਨਾ ਤੋਂ ਬਾਅਦ ਫਰਾਰ ਹੋ ਗਏ। ਨਰਿੰਦਰ ਸਿੰਘ, ਪੰਡਰਾ ਦੇ ਕਿਸਾਨ ਬਜਾਰ ਵਿਚ ਥੋਕ ਦੀ ਦੁਕਾਨ ਚਲਾਉਦੇਂ ਸਨ। ਨਰਿੰਦਰ ਸਿੰਘ ਮਹਿਰਾ ਪੀਪੀ ਕਪਾਉਂਡ ਦੇ ਰਹਿਣ ਵਾਲੇ ਸਨ। ਨਰਿੰਦਰ ਰਾਤ ਨੂੰ ਦੁਕਾਨ ਬੰਦ ਕਰਕੇ ਵਾਪਸ ਆ ਰਿਹਾ ਸੀ। ਉਸੇ ਵੇਲੇ ਅਪਰਾਧੀਆਂ ਨੇ ਉਸ ਤੇ ਗੋਲੀ ਚਲਾਈ। ਕਤਲ ਦਾ ਕਾਰਣ ਕੀ ਹੈ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਚਲ ਸਕਿਆ। ਭੀੜਭਾੜ ਵਾਲੀ ਥਾਂ ਤੇ ਗੋਲੀ ਚਲਦਿਆਂ ਹੀ ਰੋਸਪਾ ਟਾਵਰ ਦੇ ਕੋਲ ਦੌੜ-ਭੱਜ ਮਚ ਗਈ ਤੇ ਲੋਕ ਇਧਰ-ਉਧਰ ਭੱਜਣ ਲਗੇ।

ਮੰਨਿਆ ਜਾ ਰਿਹਾ ਹੈ ਕਿ ਇਸੇ ਦਾ ਫਾਇਦਾ ਲੈ ਕੇ ਅਪਰਾਧੀ ਰੋਸਪਾ ਟਾਵਰ ਦੇ ਪਿਛੇ ਗੋਸ਼ਨਰ ਕਪਾਉਂਡ ਵਲ ਨੂੰ ਭੱਜ ਗਏ। ਇਸ ਘਟਨਾ ਦੇ ਵਿਰੋਧ ਵਿਚ ਸਿੱਖ ਭਾਈਚਾਰੇ ਦੇ ਲੋਕ ਸੁਜਾਤਾ ਚੌਕ ਵਿਚ ਅਜ ਸਵੇਰੇ 9 ਵਜੇ ਤੋਂ ਵਿਰੋਧ ਕਰ ਰਹੇ ਹਨ। ਸਿੱਖ ਭਾਈਚਾਰੇ ਨੇ ਅਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ ਹਨ। ਉਨਾਂ ਪ੍ਰਸ਼ਾਸਨ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਉਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਦ ਤੱਕ ਕੋਈ ਕਾਰਵਾਈ ਨਹੀਂ ਕਰਦਾ, ਤਦ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਹੋਣ ਦੇਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement