ਤੇਜਸਵੀ ਯਾਦਵ ਨੂੰ ਖਾਲੀ ਕਰਨੀ ਹੋਵੇਗੀ ਸਰਕਾਰੀ ਕੋਠੀ : ਪਟਨਾ ਹਾਈਕੋਰਟ 
Published : Oct 6, 2018, 5:43 pm IST
Updated : Oct 6, 2018, 5:43 pm IST
SHARE ARTICLE
Tejashwi Yadav asked to vacate government bungalow
Tejashwi Yadav asked to vacate government bungalow

ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ, ਤੇਜਸ਼ੀ ਯਾਦਵ ਨੂੰ ਇਕ ਪਾਸੇ ਅੱਜ ਦਿੱਲੀ ਦੇ ਪਟਿਆਲਾ ਕੋਰਟ ਨੇ ਆਈਆਰਸੀਟੀਸੀ ਮਾਮਲੇ ਵਿਚ ਰਾਹਤ ਦਿਤੀ ਤਾਂ ਉਥੇ ਹੀ ਪਟ...

ਪਟਨਾ : ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ, ਤੇਜਸ਼ੀ ਯਾਦਵ ਨੂੰ ਇਕ ਪਾਸੇ ਅੱਜ ਦਿੱਲੀ ਦੇ ਪਟਿਆਲਾ ਕੋਰਟ ਨੇ ਆਈਆਰਸੀਟੀਸੀ ਮਾਮਲੇ ਵਿਚ ਰਾਹਤ ਦਿਤੀ ਤਾਂ ਉਥੇ ਹੀ ਪਟਨਾ ਹਾਈਕੋਰਟ ਨੇ ਉਨ੍ਹਾਂ ਨੂੰ ਕਰਾਰਾ ਝੱਟਕਾ ਦਿਤਾ ਹੈ। ਤੇਜਸਵੀ ਯਾਦਵ  ਨੂੰ ਹੁਣ ਪਟਨਾ ਦੇ ਪੰਚਰਤਨ ਰਸਤੇ ਸਥਿਤ ਸਰਕਾਰੀ ਬੰਗਲੇ ਨੂੰ ਛੱਡਣਾ ਹੋਵੇਗਾ।

Tejaswi YadavTejaswi Yadav

ਦੱਸ ਦਈਏ ਕਿ ਪਹਿਲਾਂ ਰਾਜ ਸਰਕਾਰ ਨੇ ਉਨ੍ਹਾਂ ਨੂੰ ਬੰਗਲੇ ਨੂੰ ਖਾਲੀ ਕਰਨ ਦਾ ਆਦੇਸ਼ ਦਿਤਾ ਸੀ ਜਿਸ ਨੂੰ ਅੱਜ ਪਟਨਾ ਹਾਈਕੋਰਟ ਨੇ ਸਹੀ ਦੱਸਦੇ ਹੋਏ ਕਿਹਾ ਕਿ ਬੰਗਲਾ ਤੇਜਸਵੀ ਯਾਦਵ  ਨੂੰ ਉਪ ਮੁੱਖ ਮੰਤਰੀ ਹੋਣ ਕਾਰਨ ਦਿਤਾ ਗਿਆ ਸੀ। ਹੁਣ ਜਦੋਂ ਉਹ ਅਹੁਦੇ 'ਤੇ ਨਹੀਂ ਰਹੇ ਤਾਂ ਉਨ੍ਹਾਂ ਦਾ ਅਲਾਟ ਸਰਕਾਰ ਨੇ ਰੱਦ ਕਰ ਦਿਤਾ ਗਿਆ। ਦਰਅਸਲ ਤੇਜਸਵੀ ਯਾਦਵ ਨੇ ਰਾਜ ਸਰਕਾਰ ਦੇ ਆਦੇਸ਼ ਨੂੰ ਪਟਨਾ ਹਾਈਕੋਰਟ ਵਿਚ ਚੁਣੋਤੀ ਦਿਤੀ ਸੀ ਪਰ ਕੋਰਟ ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਿਜ ਕੀਤਾ ਰਾਜ ਸਰਕਾਰ ਦੇ ਆਦੇਸ਼ ਨੂੰ ਸਰੀ ਕਰਾਰ ਦਿਤਾ।

Sushil Kumar ModiSushil Kumar Modi

ਤੇਜਸਵੀ ਯਾਦਵ ਦੇ ਬੰਗਲੇ ਨੂੰ ਰਾਜ ਸਰਕਾਰ ਨੇ ਸੁਸ਼ੀਲ ਕੁਮਾਰ ਮੋਦੀ ਨੂੰ ਅਲਾਟ ਕੀਤਾ ਗਿਆ। ਤੁਹਾਨੂੰ ਨਾਲ ਹੀ ਦੱਸ ਦਈਏ ਕਿ ਫਿਲਹਾਲ ਤੇਜਸਵੀ ਯਾਦਵ ਰਾਬੜੀ ਦੇਵੀ ਦੇ ਬੰਗਲੇ ਵਿਚ ਉਨ੍ਹਾਂ ਦੇ ਨਾਲ ਰਹਿੰਦੇ ਹਨ। ਪਟਨਾ ਹਾਈਕੋਰਟ ਦੇ ਡਾਕਟਰ ਜੋਤੀ ਸ਼ਰਨ ਨੇ ਸਾਰੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਫੈਸਲੇ ਨੂੰ ਸੁਰੱਖਿਅਤ ਰੱਖਿਆ ਸੀ। ਇਸ ਫੈਸਲੇ ਨੂੰ ਅੱਜ ਸੁਣਾਇਆ ਗਿਆ ਅਤੇ ਤੇਜਸਵੀ ਯਾਦਵ ਨੂੰ ਬੰਗਲਾ ਖਾਲੀ ਕਰਨ ਦਾ ਆਦੇਸ਼ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement