ਟਰੱਕ ਡਰਾਈਵਰ ਦੇ ਮੁੰਡੇ ਨੇ ਕੁਸ਼ਤੀ ਮੁਕਾਬਲਿਆਂ 'ਚ ਮਚਾ ਦਿੱਤੀ ਧਮਾਲ
Published : Oct 6, 2019, 4:14 pm IST
Updated : Oct 6, 2019, 4:14 pm IST
SHARE ARTICLE
The truck driver wined the wrestling competition
The truck driver wined the wrestling competition

ਅੱਤ ਦੀ ਗਰੀਬੀ ਵੇਖੀ ਰਿੰਕੂ ਸਿੰਘ ਦੇ ਪਰਿਵਾਰ ਨੇ 

ਉੱਤਰ ਪ੍ਰਦੇਸ਼: ਅਕਸਰ ਹੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਵੀ ਓਹਨਾ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖੁਦ ਕਰਦੇ ਨੇ ਕਿਓਂਕਿ ਗੈਰਾਂ ਦੇ ਸਿਰਾਂ ਤੇ ਤਾਂ ਸਿਰਫ ਜਨਾਜੇ ਉਠੱਦੇ ਨੇ ਤੇ ਜੇ ਕੁੱਝ ਕਰ ਗੁਜ਼ਰਨ ਦੀ ਚਾਅ ਹੋਵੇ ਤਾਂ ਮੁਸ਼ਕਿਲਾਂ ਦਾ ਪਹਾੜ ਵੀ ਫਿੱਕਾ ਪੈ ਜਾਂਦਾ ਹੈ ਇਸ ਨੂੰ ਸੱਚ ਸਾਬਿਤ ਕਰ  ਵਿਖਾਇਆ ਹੈ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਿੰਕੂ ਸਿੰਘ ਨੇ। ਰਿੰਕੂ ਇਕ ਟਰੱਕ ਡਰਾਈਵਰ ਦਾ ਮੁੰਡਾ ਹੈ ਤੇ 9 ਭੈਣ ਭਰਾ ਹਨ।

PhotoPhoto

ਅੱਜ ਰਿੰਕੂ ਨੇ (WWE) ਦੇ Developmental Territory NXT ਖੇਤਰ ਵਿਚ ਧਮਾਲ ਮਚਾ ਰੱਖੀ ਹੈ। ਰਿੰਕੂ ਦੀ ਕਹਾਣੀ ਫਰਸ਼ ਤੋਂ ਅਰਸ਼ ਤੱਕ ਦੀ ਹੈ। ਉਹ ਜ਼ਿੰਦਗੀ ਵਿਚ ਮਜ਼ਬੂਰੀ ਤੇ ਸੰਘਰਸ਼ ਉੱਤੇ ਜਿੱਤ ਹਾਸਲ ਕਰ ਕੇ ਆਪਣੀ ਮੰਜਿਲ ਹਾਸਲ ਕਰ ਰਿਹਾ। ਰਿੰਕੂ ਦੇ ਪਰਿਵਾਰ ਨੇ ਬਹੁਤ ਮਾੜਾ ਸਮਾਂ ਦੇਖਿਆ ਹੈ। ਉਨ੍ਹਾਂ ਦੇ ਪਰਿਵਾਰ ਵਿਚ ਮਾਤਾ-ਪਿਤਾ ਅਤੇ ਨੌਂ ਭੈਣ-ਭਰਾ ਹਨ। ਇੰਨਾ ਵੱਡਾ ਪਰਿਵਾਰ ਸਿਰਫ ਇਕ ਕਮਰੇ ਵਿਚ ਰਹਿੰਦਾ ਸੀ, ਜਿੱਥੇ ਬਿਜਲੀ ਆਉਂਦੀ ਸੀ, ਪਰ ਪਾਣੀ ਲਈ ਖੂਹ ਤੇ ਨਿਰਭਰ ਕਰਦਾ ਸੀ।

PhotoPhoto

ਰਿੰਕੂ ਨੇ ਦਸਿਆ ਕਿ "ਮੈਂ ਹਮੇਸ਼ਾ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਅਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਨੂੰ ਪੁਰਾਣੇ ਦਿਨ ਯਾਦ ਆਉਂਦੇ ਹਨ ਤਾਂ ਮੈਂ ਆਪਣੇ ਪਿਤਾ ਨੂੰ ਵੇਖਦਾ ਹਾਂ। ਟਰੱਕ ਡਰਾਈਵਰ ਅਸੀਂ ਭੈਣ-ਭਰਾ ਸਾਡੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਨ ਵਿਚ 24/7 ਕੰਮ ਕਰ ਰਿਹਾ ਸੀ ਤੇ ਗੱਲਬਾਤ ਦੌਰਾਨ ਰਿੰਕੂ ਦੀਆਂ ਅੱਖਾਂ ਵੀ ਨਮ ਹੋ ਗਈਆਂ ਆਪਣੀ ਮੈਨੂੰ ਯਾਦ ਕਰ ਕੇ ਜੋ ਕਿ ਇਸ ਦੁਨੀਆ ਵਿਚ ਹੁਣ ਨਹੀਂ ਰਹੇ।

PhotoPhoto

ਰਿੰਕੂ ਦੀ ਪਹਿਲੀ ਦਿਲਚਸਪੀ ਬਰਛਾ ਸੁੱਟਣਾ ਅਤੇ ਟਰੈਕ ਅਤੇ ਫੀਲਡ ਸੀ ਤੇ ਰਿੰਕੂ ਨੇ ਹਮੇਸ਼ਾ ਹੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਵੇਖਿਆ ਸੀ ਪਹਿਲਾ ਤਾਂ ਰਿੰਕੂ ਨੇ Javelin Throw ਵਿਚ ਰੁਚੀ ਰੱਖਦਾ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਲਗਭਗ ਇਕ ਦਹਾਕੇ ਦੇ ਬੇਸਬਾਲ ਕੈਰੀਅਰ ਵਿਚ ਰਿੰਕੂ ਸਿੰਘ  ਚੋਟੀ ਤੱਕ ਨਹੀਂ ਪਹੁੰਚ ਸਕਿਆ। ਆਪਣੀ ਖੇਡ ਤੋਂ ਨਾਖੁਸ਼, ਰਿੰਕੂ ਨੇ ਸਾਲ 2018 ਵਿਚ ਇੱਕ ਨਵੀਂ ਖੇਡ ਵਿਚ ਦਾਖਲ ਹੋਣ ਦਾ ਫੈਸਲਾ ਕੀਤਾ।

PhotoPhoto

ਹਾਲ ਹੀ ਵਿਚ WWE ਦੇ NXT ਵਿਚ ਆਪਣੀ ਜਗ੍ਹਾ ਬਣਾਉਣ ਤੋਂ ਬਾਅਦ ਆਪਣਾ ਪਹਿਲਾਂ ਮੈਚ ਜਿੱਤ ਲਿਆ ਹੈ। ਇਸ ਜਿੱਤ ਤੋਂ ਬਾਅਦ, ਉਹ WWE ਦੇ Wrestlemania ਵਿਚ ਲੜਨ ਦਾ ਸੁਪਨਾ ਲੈਂਦਾ ਹੈ। ਦੱਸ ਦਈਏ ਕਿ ਰਿੰਕੂ ਸਿੰਘ ਆਪਣੇ ਸੁਪਨੇ ਨੂੰ ਉਭਾਰਨ ਲਈ ਸੰਘਰਸ਼ ਤੋਂ ਘਬਰਾ ਕੇ ਪਿੱਛੇ ਨਾ ਹੱਟਣ ਦੀ ਸਿੱਖਿਆ ਦਿੰਦੇ ਹਨ। 

ਸਾਡੇ ਮਨ ਵਿਚ ਵੀ ਜੇ ਕੁੱਝ ਕਰ ਗੁਰਜ਼ਨ ਦੀ ਚਾਹਤ ਹੈ ਤਾਂ ਸਾਨੂੰ ਕਦੇ ਆਪਣੇ ਪੈਰ ਪਿੱਛੇ ਨੂੰ ਨਹੀਂ ਮੋੜਨੇ ਚਾਹੀਦੇ ਤੇ ਆਪਣੀ ਮੰਜਿਲ ਵੱਲ ਵੱਧਦੇ ਜਾਣਾ ਚਾਹੀਦਾ ਹੈ। ਕੁਦਰਤ ਦਾ ਅਸੂਲ ਹੈ ਕਿ ਜ਼ਿੰਦਗੀ ਵਿਚ ਇਕ ਦਿਨ ਮੁਕਾਮ ਜ਼ਰੂਰ ਮਿਲੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement