
ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 2020 ਟੋਕੀਓ ਉਲੰਪਿਕ ਲਈ ਕੀਤਾ ਕੁਆਲੀਫ਼ਾਈ
ਨੂਰ ਸੁਲਤਾਨ : ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫ਼ੋਗਾਟ (53 ਕਿ.ਗ੍ਰਾ) ਨੇ ਬੁਧਵਾਰ ਨੂੰ ਇਥੇ ਚੈਂਪੀਅਨਸ਼ਿਪ ਵਿਚ ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 2020 ਟੋਕੀਓ ਉਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਜਦੋਂਕਿ ਪੂਜਾ ਢਾਂਡਾ ਕੋਲ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣਨ ਦਾ ਮੌਕਾ ਹੈ।
Vinesh Phogat Qualifies for 2020 Tokyo Olympics
ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗ਼ਾ ਜੇਤੂ ਸਾਰਾ 'ਤੇ 8-2 ਦੀ ਸ਼ਾਨਦਾਰ ਜਿੱਤ ਨਾਲ 25 ਸਾਲਾ ਪਹਿਲਵਾਨ ਨੇ ਟੋਕੀਉ ਖੇਡਾਂ ਵਿਚ ਅਪਣਾ ਸਥਾਨ ਪੱਕਾ ਕੀਤਾ। ਵਿਨੇਸ਼ ਹੁਣ ਬੁਧਵਾਰ ਨੂੰ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਜਰਮਨੀ ਦੀ ਮਾਰੀਆ ਪ੍ਰੋਵੋਲਾਰਾਕੀ ਨਾਲ ਭਿੜੇਗੀ। ਇਸ ਤੋਂ ਪਹਿਲਾਂ ਉਸ ਨੇ 52 ਕਿ.ਗ੍ਰਾ ਵਰਗ ਵਿਚ ਰੇਪੇਚੇਜ਼ ਦੇ ਪਹਿਲੇ ਦੌਰ ਵਿਚ ਯੁਕ੍ਰੇਨ ਦੀ ਯੂਲੀਆ ਖਾਲਵਾਦਜ਼ੀ 'ਤੇ 5-0 ਨਾਲ ਜਿੱਤ ਹਾਸਲ ਕੀਤੀ ਸੀ ਜਿਸ ਨਾਲ ਉਹ ਓਲੰਪਿਕ ਕੋਟੇ ਅਤੇ ਕਾਂਸੀ ਤਮਗ਼ੇ ਦੀ ਦੌੜ ਵਿਚ ਬਣੀ ਹੋਈ ਸੀ।
Vinesh Phogat Qualifies for 2020 Tokyo Olympics
ਪੂਜਾ ਢਾਂਡਾ ਨੇ 59 ਕਿ.ਗ੍ਰਾ ਦੇ ਸੈਮੀਫ਼ਾਈਨਲ ਵਿਚ ਪਹੁੰਚ ਕੇ ਭਾਰਤੀ ਖੇਮੇ ਦੀ ਖ਼ੁਸੀ ਵਧਾ ਦਿਤੀ, ਹਾਲਾਂਕਿ ਉਹ ਵਰਗ ਉਲੰਪਿਕ ਵਿਚ ਸ਼ਾਮਲ ਨਹੀਂ ਹੈ। ਪੂਜਾ ਨੇ ਜਾਪਾਨ ਦੀ ਯੂਜ਼ੂਕਾ ਈਗਾਕੀ ਵਿਰੁਧ 0-5 ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਮਹਿਜ਼ 40 ਸਕਿੰਟ ਬਚੇ ਸਨ ਅਤੇ ਪੂਜਾ ਫਿਰ ਵੀ ਪਿੱਛੇ ਸੀ ਪਰ ਉਨ੍ਹਾਂ ਨੇ ਚਾਰ ਅੰਕ ਜੁਟਾ ਕੇ ਵਾਧਾ ਬਣਾ ਲਿਆ ਅਤੇ ਇਸ ਨੂੰ ਬਰਕਰਾਰ ਰਖਿਆ ਜਿਸ ਨਾਲ ਉਨ੍ਹਾਂ ਦਾ ਸੈਮੀਫ਼ਾਈਨਲ ਵਿਚ ਸਥਾਨ ਪੱਕਾ ਹੋਇਆ।