
ਕਿਹਾ, ਪਿਛਲੀ ਸਰਕਾਰ, ਮਨਜ਼ੂਰੀ ਮਿਲਣ ਤੋਂ ਬਾਅਦ ਵੀ 18 ਹਜ਼ਾਰ ਘਰ ਨਹੀਂ ਬਣਾ ਸਕੀ।
ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ’ਚ ‘ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ’ ਪ੍ਰੋਗਰਾਮ ਵਿਚ 75 ਜ਼ਿਲ੍ਹਿਆਂ ਦੇ 75,000 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PM Awas Yojana) ਅਧੀਨ ਬਣਾਏ ਗਏ ਘਰਾਂ ਦੀਆਂ ਡਿਜੀਟਲ ਚਾਬੀਆਂ ਸੌਂਪੀਆਂ। ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦੇ ਹੋਏ, PM ਮੋਦੀ ਨੇ ਕਿਹਾ ਕਿ, “ਭਗਵਾਨ ਰਾਮ ਨੇ ਉਨ੍ਹਾਂ ਨੂੰ "ਲੱਖਪਤੀ" ਬਣਾਇਆ ਹੈ, ਇਸ ਲਈ ਉਨ੍ਹਾਂ ਦੇ ਨਾਮ ’ਤੇ ਇਸ ਦੀਵਾਲੀ ਮੌਕੇ ਆਪਣੇ ਘਰਾਂ ਦੇ ਬਾਹਰ 2-2 ਦੀਵੇ ਬਾਲੋ।”
ਹੋਰ ਪੜ੍ਹੋ: UP 'ਚ BJP ਸਰਕਾਰ ਖ਼ਿਲਾਫ਼ ਬਰਸੇ Tikait, 'ਸਰਕਾਰ ਤਾਂ ਬੇਰੁਜ਼ਾਗਾਰ ਤੇ ਵੋਟ ਚਾਹੁੰਦੀ ਹੈ'
PHOTO
ਕਿਹਾ ਜਾ ਰਿਹਾ ਹੈ ਕਿ ਇਸ ਵਾਰ ਦੀਵਾਲੀ ਦੇ ਮੌਕੇ ’ਤੇ ਅਯੁੱਧਿਆ (Ayodhya) ਵਿਚ ਸਾਢੇ ਸੱਤ ਲੱਖ ਦੀਵੇ ਬਾਲੇ ਜਾਣਗੇ। PM ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ, “ਮੈਂ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਰੌਸ਼ਨੀ ਦੇ ਇਸ ਮੁਕਾਬਲੇ ਵਿਚ ਹਿੱਸਾ ਲੈਣ। ਫਿਰ ਦੇਖਦੇ ਹਾਂ ਕਿ ਅਯੁੱਧਿਆ ਵਿਚ ਜ਼ਿਆਦਾ ਦੀਵੇ ਬਾਲੇ ਜਾਂਦੇ ਹਨ ਜਾਂ 9 ਲੱਖ ਲਾਭਪਾਤਰੀ ਮਿਲ ਕੇ 18 ਲੱਖ ਦੀਵੇ (18 Lakh Diyas) ਬਾਲਦੇ ਹਨ। ਇਸ ਤਰ੍ਹਾਂ ਕਰਨ ਨਾਲ ਭਗਵਾਨ ਰਾਮ ਖੁਸ਼ ਹੋਣਗੇ।”
ਹੋਰ ਪੜ੍ਹੋ: ਜੰਮੂ- ਕਸ਼ਮੀਰ: ਇੱਕ ਘੰਟੇ ਦੇ ਅੰਦਰ-ਅੰਦਰ 3 ਅਤਿਵਾਦੀ ਹਮਲੇ, 3 ਨਾਗਰਿਕਾਂ ਦੀ ਗਈ ਜਾਨ
PHOTO
ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ, ਇੱਥੇ ਕੁਝ ਲੋਕ ਕਹਿੰਦੇ ਹਨ ਕਿ ਮੋਦੀ ਨੇ ਕੀ ਕੀਤਾ ਹੈ? ਮੈਂ ਪਹਿਲੀ ਵਾਰ ਅਜਿਹੀ ਗੱਲ ਦੱਸਣਾ ਚਾਹੁੰਦਾ ਹਾਂ ਕਿ, ਮੇਰੇ ਸਹਿਯੋਗੀ ਜੋ ਝੁੱਗੀਆਂ ਵਿਚ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ, ਉਨ੍ਹਾਂ ਕੋਲ ਮਕਾਨ ਨਹੀਂ ਸਨ, ਇਸ ਸਕੀਮ ਰਾਹੀਂ ਉਨ੍ਹਾਂ ਨੂੰ ਪੱਕੇ ਮਕਾਨ ਮਿਲੇ ਹਨ। ਅਜਿਹੇ ਤਿੰਨ ਕਰੋੜ ਪਰਿਵਾਰਾਂ ਨੂੰ ਲੱਖਪਤੀ ਬਣਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਜਿਨ੍ਹਾਂ ਲੋਕਾਂ ਨੂੰ ਲਾਭ ਮਿਲਿਆ ਹੈ, ਉਹ ਲੋਕ ਹੁਣ ਲੱਖਪਤੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇਸ਼ ਵਿਚ ਲਗਭਗ 3 ਕਰੋੜ ਘਰ ਬਣਾਏ ਗਏ ਹਨ।
ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਸੀਤਾਪੁਰ ਜਾਣਗੇ ਰਾਬਰਟ ਵਾਡਰਾ, ਜਲਦ ਹੋਣਗੇ ਦਿੱਲੀ ਤੋਂ ਰਵਾਨਾ
PM Modi
ਇਸ ਦੇ ਨਾਲ ਹੀ PM ਮੋਦੀ ਨੇ ਕਿਹਾ ਕਿ ਯੋਗੀ ਸਰਕਾਰ ਵਿਚ ਇਸ ਯੋਜਨਾ ਦੇ ਤਹਿਤ 9 ਲੱਖ ਗਰੀਬਾਂ ਨੂੰ ਮਕਾਨ ਮਿਲੇ ਹਨ। ਪਿਛਲੀ ਸਰਕਾਰ, ਮਨਜ਼ੂਰੀ ਮਿਲਣ ਤੋਂ ਬਾਅਦ ਵੀ 18 ਹਜ਼ਾਰ ਘਰ ਨਹੀਂ ਬਣਾ ਸਕੀ। ਦੱਸ ਦੇਈਏ ਕਿ ਮੰਗਲਵਾਰ ਨੂੰ PM ਮੋਦੀ ਨੇ ਯੂਪੀ ਦੀ ਰਾਜਧਾਨੀ ਲਖਨਊ ਵਿਚ 4737 ਕਰੋੜ ਦੇ 75 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।