
ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ’ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਘਰੇਲੂ ਐਲਪੀਜੀ ਸਿਲੰਡਰ ਫਿਰ ਤੋਂ ਮਹਿੰਗਾ ਹੋ ਗਿਆ ਹੈ।
ਨਵੀਂ ਦਿੱਲੀ: ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ’ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਘਰੇਲੂ ਐਲਪੀਜੀ ਸਿਲੰਡਰ ਫਿਰ ਤੋਂ ਮਹਿੰਗਾ ਹੋ ਗਿਆ ਹੈ। ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 6 ਅਕਤੂਬਰ ਨੂੰ 15 ਰੁਪਏ ਵਧਾਈ ਗਈ, ਜਿਸ ਤੋਂ ਬਾਅਦ ਹੁਣ 14.5 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 899 ਰੁਪਏ ਹੋ ਗਈ ਹੈ।
ਹੋਰ ਪੜ੍ਹੋ: ਲਖੀਮਪੁਰ ਖੀਰੀ: ਕਿਸਾਨ ਗੁਰਵਿੰਦਰ ਸਿੰਘ ਦਾ ਹੋਇਆ ਅੰਤਿਮ ਸਸਕਾਰ, ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ
ਇਸ ਦੇ ਨਾਲ ਹੀ 5 ਕਿਲੋਗ੍ਰਾਮ ਸਿਲੰਡਰ ਦੀ ਕੀਮਤ 502 ਰੁਪਏ ਹੋਈ ਹੈ। ਇਸ ਸਾਲ ਦੇ ਸ਼ੁਰੂਆਤ ਵਿਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ ਜੋ 9 ਮਹੀਨੇ ਵਿਚ ਵਧ ਕੇ 899 ਤੱਕ ਪਹੁੰਚ ਗਈ ਹੈ। ਯਾਨੀ ਇਸ ਸਾਲ ਹੁਣ ਤੱਕ ਸਿਲੰਡਰ ਦੀ ਕੀਮਤ 205 ਰੁਪਏ ਵਧੀ ਹੈ।
ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਜਾਣਗੇ ਲਖੀਮਪੁਰ, UP ਸਰਕਾਰ ਨੇ ਨਹੀਂ ਦਿੱਤੀ ਮਨਜ਼ੂਰੀ
ਪਟਨਾ ਵਿਚ ਐਲ਼ਪੀਜੀ ਸਿਲੰਡਰ ਦੀ ਕੀਮਤ ਇਕ ਹਜ਼ਾਰ ਰੁਪਏ ਨੇੜੇ ਪਹੁੰਚੀ ਹੈ। ਹੁਣ ਇੱਥੇ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 998 ਰੁਪਏ ਹੈ। ਇਸ ਤੋਂ ਪਹਿਲਾਂ ਇਕ ਅਕਤੂਬਰ ਨੂੰ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ ਵਿਚ 43.5 ਰੁਪਏ ਦਾ ਵਾਧਾ ਹੋਇਆ ਸੀ। ਫਿਲਹਾਲ ਦਿੱਲੀ ਵਿਚ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ 1736.5 ਰੁਪਏ ਹੈ ਜੋ ਪਹਿਲਾਂ 1693 ਰੁਪਏ ਸੀ।