Arvind kejriwal News: ਜੇਕਰ ਮੋਦੀ 22 ਐਨਡੀਏ ਸ਼ਾਸਿਤ ਸੂਬਿਆਂ 'ਚ ਮੁਫਤ ਬਿਜਲੀ ਦਿੰਦੇ ਹਨ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ-ਕੇਜਰੀਵਾਲ
Published : Oct 6, 2024, 3:26 pm IST
Updated : Oct 6, 2024, 3:26 pm IST
SHARE ARTICLE
Arvind kejriwal holds janta ki adalat delhi News
Arvind kejriwal holds janta ki adalat delhi News

Arvind kejriwal News: ਮੋਦੀ 'ਚ ਹਿੰਮਤ ਹੈ ਤਾਂ ਨਵੰਬਰ 'ਚ ਦਿੱਲੀ ਚੋਣਾਂ ਕਰਵਾਉਣ- ਕੇਜਰੀਵਾਲ

Arvind kejriwal holds janta ki adalat delhi News: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਨਵੰਬਰ 'ਚ ਮਹਾਰਾਸ਼ਟਰ ਅਤੇ ਝਾਰਖੰਡ ਦੇ ਨਾਲ ਦਿੱਲੀ 'ਚ ਵਿਧਾਨ ਸਭਾ ਚੋਣਾਂ ਕਰਵਾ ਕੇ ਦਿਖਾਓ। ਅਸੀਂ ਚੋਣ ਲੜਨ ਲਈ ਤਿਆਰ ਹਾਂ। ਨਹੀਂ ਤਾਂ ਅਸੀਂ ਇਹ ਮੰਨ ਲਈਏ ਕਿ ਉਹ ਹਾਰ ਗਏ ਅਤੇ ਡਰੇ ਹੋਏ ਹਨ।

ਕੇਜਰੀਵਾਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦਿੱਲੀ ਚੋਣਾਂ ਤੋਂ ਪਹਿਲਾਂ ਐਨਡੀਏ ਸ਼ਾਸਿਤ 22 ਰਾਜਾਂ ਵਿੱਚ ਮੁਫ਼ਤ ਬਿਜਲੀ ਦਾ ਐਲਾਨ ਕਰਦੇ ਹਨ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ। ਕੇਜਰੀਵਾਲ ਨੇ ਇਹ ਗੱਲਾਂ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ 'ਜਨਤਾ ਕੀ ਅਦਾਲਤ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀਆਂ।

ਕੇਜਰੀਵਾਲ ਨੇ ਕਿਹਾ, 'ਮੈਂ ਕੱਲ੍ਹ ਟੀਵੀ 'ਤੇ ਐਗਜ਼ਿਟ ਪੋਲ ਦੇਖਿਆ। ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀਆਂ ਡਬਲ ਇੰਜਣ ਵਾਲੀਆਂ ਸਰਕਾਰਾਂ ਦਾ ਅੰਤ ਹੋ ਰਿਹਾ ਹੈ। ਪਹਿਲਾ ਇੰਜਣ ਜੂਨ ਵਿੱਚ ਫੇਲ੍ਹ ਹੋ ਗਿਆ ਸੀ, ਜਦੋਂ ਉਨ੍ਹਾਂ ਨੂੰ 240 ਸੀਟਾਂ ਮਿਲੀਆਂ ਸਨ। ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਵੀ ਅਜਿਹਾ ਹੀ ਹੋਵੇਗਾ। ਫਿਰ ਦੂਜਾ ਇੰਜਣ ਵੀ ਫੇਲ ਹੋ ਜਾਵੇਗਾ।

ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਹੈ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ। ਦਿੱਲੀ ਵਿੱਚ ਚੋਣਾਂ ਆ ਰਹੀਆਂ ਹਨ। ਦਿੱਲੀ ਆਉਣ ਤੋਂ ਬਾਅਦ ਉਹ (ਭਾਜਪਾ) ਕਹਿਣਗੇ ਕਿ ਡਬਲ ਇੰਜਣ ਵਾਲੀ ਸਰਕਾਰ ਬਣਾਓ। ਹੁਣ ਤੁਸੀਂ ਪੁੱਛਣਾ ਕਿ ਹਰਿਆਣਾ ਵਿੱਚ 10 ਸਾਲ ਡਬਲ ਇੰਜਣ ਵਾਲੀ ਸਰਕਾਰ ਰਹੀ? ਉਨ੍ਹਾਂ ਨੇ ਅਜਿਹਾ ਕੀ ਕੀਤਾ ਹੈ ਕਿ ਲੋਕ ਉਨ੍ਹਾਂ ਲੀਡਰਾਂ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਜਾਣ ਦੇ ਰਹੇ?

ਕੇਜਰੀਵਾਲ ਨੇ ਕਿਹਾ, 'ਯੂਪੀ 'ਚ ਪਿਛਲੇ 7 ਸਾਲਾਂ ਤੋਂ ਡਬਲ ਇੰਜਣ ਦੀ ਸਰਕਾਰ ਹੈ। ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀਆਂ ਸੀਟਾਂ ਅੱਧੀਆਂ ਰਹਿ ਗਈਆਂ ਸਨ। ਮਨੀਪੁਰ ਵਿੱਚ ਵੀ 7 ਸਾਲਾਂ ਤੋਂ ਡਬਲ ਇੰਜਣ ਦੀ ਸਰਕਾਰ ਹੈ। ਮਣੀਪੁਰ ਦੋ ਸਾਲਾਂ ਤੋਂ ਸੜ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਗਰੀਬ ਵਿਰੋਧੀ ਹੈ। ਉਨ੍ਹਾਂ ਨੇ ਦਿੱਲੀ ਵਿੱਚ ਬੱਸ ਮਾਰਸ਼ਲਾਂ, ਡੇਟਾ ਐਂਟਰੀ ਆਪਰੇਟਰਾਂ ਨੂੰ ਹਟਾ ਦਿੱਤਾ। ਹੋਮ ਗਾਰਡਾਂ ਦੀਆਂ ਤਨਖਾਹਾਂ ਰੁਕ ਗਈਆਂ। ਦਿੱਲੀ ਵਿੱਚ ਲੋਕਤੰਤਰ ਨਹੀਂ ਹੈ, ਐਲਜੀ ਰਾਜ ਹੈ। ਅਸੀਂ ਦਿੱਲੀ ਨੂੰ LG ਸ਼ਾਸਨ ਤੋਂ ਮੁਕਤ ਕਰਵਾਵਾਂਗੇ ਅਤੇ ਇਸਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨੂੰ 6 ਵਾਅਦੇ ਦਿੱਤੇ-ਬਿਜਲੀ, ਪਾਣੀ, ਔਰਤਾਂ ਲਈ ਬੱਸ ਯਾਤਰਾ, ਬਜ਼ੁਰਗਾਂ ਲਈ ਤੀਰਥ ਯਾਤਰਾ, ਸਿਹਤ ਅਤੇ ਸਿੱਖਿਆ। ਜੇਕਰ ਭਾਜਪਾ ਸੱਤਾ 'ਚ ਆਈ ਤਾਂ ਸਭ ਕੁਝ ਖੋਹ ਲਵੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement