ਪੁਲਿਸ ਨੇ ਜ਼ਬਤ ਕੀਤਾ ਲੱਖਾਂ ਦੀ ਕੀਮਤ ਵਾਲਾ ਅਨੋਖਾ ਸੱਪ, ਅੰਤਰਰਾਸ਼ਟਰੀ ਬਾਜ਼ਾਰ 'ਚ ਹੈ ਭਾਰੀ ਮੰਗ
Published : Nov 6, 2019, 11:04 am IST
Updated : Nov 6, 2019, 11:04 am IST
SHARE ARTICLE
Snake
Snake

ਮਹਾਰਾਸ਼ਟਰ ਦੇ ਨਵੀਂ ਮੁੰਬਈ ਤੋਂ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਅਨੋਖਾ ਸੱਪ ਜ਼ਬਤ ਕੀਤਾ ਹੈ, ਜਿਸਦੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ।

ਨਵੀਂ ਦਿੱਲੀ  : ਮਹਾਰਾਸ਼ਟਰ ਦੇ ਨਵੀਂ ਮੁੰਬਈ ਤੋਂ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਅਨੋਖਾ ਸੱਪ ਜ਼ਬਤ ਕੀਤਾ ਹੈ, ਜਿਸਦੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਰੇਡ ਸੈਂਡ ਬੋਆ ਨਾਂ ਦੇ ਇਸ ਸੱਪ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਭਾਰੀ ਮੰਗ ਹੈ। ਦਰਅਸਲ ਰੈੱਡ ਸੈਂਡ ਬੋਆ ਸੱਪ ਇੱਕ ਸੁਰੱਖਿਅਤ ਪ੍ਰਜਾਤੀ ਹੈ, ਜਿਸ ਨੂੰ ਖਰੀਦਣ ਤੇ ਵੇਚਣ ਦੀ ਮਨਾਹੀ ਹੈ ਪਰ ਇਸ ਦੇ ਬਾਵਜੂਦ ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਦਾ ਧੜੱਲੇ ਨਾਲ ਵਪਾਰ ਕੀਤਾ ਜਾਂਦਾ ਹੈ।

SnakeSnake

ਪੁਲਿਸ ਸਹਾਇਕ ਇੰਸਪੈਕਟਰ ਨੀਲੇਸ਼ ਰਾਣੇ ਅਨੁਸਾਰ ਸੱਪ ਨੂੰ ਨਵੀਂ ਮੁੰਬਈ ਦੇ ਪਨਵੇਲ ਇਲਾਕੇ ਦੇ ਨਜ਼ਦੀਕ ਜੰਗਲੀ ਜੀਵਣ ਬਾਜ਼ਾਰ ਤੋਂ ਉਦੋਂ ਬਰਾਮਦ ਕੀਤਾ ਗਿਆ ਜਦੋਂ ਜਾਧਵ ਨਾਂ ਦਾ ਇੱਕ 20 ਸਾਲਾ ਵਿਅਕਤੀ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਧਵ ਖਿਲਾਫ ਭਾਰਤੀ ਦੰਡਾਵਲੀ ਤੇ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਾਇਰ ਕੀਤਾ ਗਿਆ ਹੈ। ਰੈਡ ਸੈਂਡ ਬੋਆ ਸੱਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਜ਼ਹਿਰ ਨਹੀਂ ਹੁੰਦਾ ਤੇ ਇਸ ਦਾ ਆਕਾਰ ਵੀ ਹੋਰ ਸੱਪਾਂ ਤੋਂ ਵੱਖਰਾ ਹੁੰਦਾ ਹੈ।

SnakeSnake

ਭਾਵ ਇਸ ਦਾ ਸਿਰ ਤੇ ਪੂਛ ਦੋਵੇਂ ਗੋਲ ਹੁੰਦੇ ਹਨ, ਜਿਸ ਨੂੰ ਵੇਖਣ 'ਤੇ ਇੰਝ ਲੱਦਗਾ ਹੈ ਜਿਵੇਂ ਇਸ ਦਾ ਦੋਵੇਂ ਪਾਸੇ ਮੂੰਹ ਹੈ। ਇਹ ਸੱਪ ਕਾਫ਼ੀ ਮੋਟੇ ਹੁੰਦੇ ਹਨ ਇਸ ਲਈ ਉਹ ਹੌਲੀ-ਹੌਲੀ ਚੱਲਦੇ ਹਨ ਤੇ ਅਕਸਰ ਰਾਤ ਨੂੰ ਬਾਹਰ ਆਉਂਦੇ ਹਨ। ਇਸ ਸੱਪ ਦੀ ਇਕ ਹੋਰ ਵਿਸ਼ੇਸ਼ ਵਿਸ਼ੇਸ਼ਤਾ ਇਹ ਹੈ ਕਿ ਇਹ ਜ਼ਮੀਨ ਦੇ ਅੰਦਰ ਖੁੱਡ ਬਣਾ ਕੇ ਨਹੀਂ ਰਹਿੰਦਾ ਬਲਕਿ ਚੂਹੇ ਦੀ ਖੁੱਡ ਵਿੱਚ ਦਾਖਲ ਹੁੰਦਾ ਹੈ ਤੇ ਇਸ ਨੂੰ ਆਪਣਾ ਘਰ ਬਣਾਉਂਦਾ ਹੈ।

SnakeSnake

ਇਹ ਛੋਟੇ ਜੀਵਾਂ ਨੂੰ ਖਾਂਦਾ ਹੈ ਤੇ ਨਾਲ ਹੀ ਇਹ ਹੋਰ ਸੱਪਾਂ ਨੂੰ ਵੀ ਆਪਣਾ ਭੋਜਨ ਬਣਾ ਲੈਂਦਾ ਹੈ।ਦੱਸ ਦੇਈਏ ਕਿ ਮਾਦਾ ਰੈਡ ਸੈਂਡ ਬੋਆ ਇਕੋ ਸਮੇਂ ਘੱਟੋ ਘੱਟ ਛੇ ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਸਪੀਸੀਜ਼ ਦੇ ਸੱਪਾਂ ਦੀ ਵਰਤੋਂ ਦਵਾਈਆਂ ਤੇ ਸੁੰਦਰਤਾ ਦੇ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਇਸੇ ਲਈ ਅੰਤਰਰਾਸ਼ਟਰੀ ਮਾਰਕੀਟ ਵਿੱਚ ਇਸ ਦੀ ਵੱਡੀ ਮੰਗ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement