
ਸੀਐਨਐਨ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਇਸ ਨੂੰ ਪੈਰਿਸ ਦੀ...
ਨਵੀਂ ਦਿੱਲੀ: ਡਕਟ ਟੇਪ ਦੁਆਰਾ ਕੰਧ ਨਾਲ ਚਿਪਕੇ ਇਕ ਕੇਲੇ ਦੀ ਕਲਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਕਲਾ ਨੂੰ ਮਿਆਮੀ ਬੀਚ ਦੇ ਆਰਟ ਬੈਸਲ ਵਿਚ ਵੇਚਿਆ ਗਿਆ ਹੈ। ਇਟਲੀ ਦੇ ਮੰਨੇ ਪ੍ਰਮੰਨੇ ਕਲਾਕਾਰ ਮੋਰੀਜ਼ਿਓ ਕੈਟੇਲਨ ਨੇ ਇਸ ਨੂੰ ਕਾਮੇਡਿਅਨ ਨਾਮ ਦਿੱਤਾ ਹੈ। ਇਸ ਦੀ ਕੀਮਤ 120000 ਡਾਲਰ ਯਾਨੀ 85 ਲੱਖ ਲਗਾਈ ਗਈ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਇਸ ਨੂੰ ਪੈਰਿਸ ਦੀ ਆਰਟ ਗੈਲਰੀ ਪੈਰੋਟਿਨ ਵਿਚ ਪ੍ਰਦਰਸ਼ਨੀ ਲਈ ਰੱਖਿਆ ਗਿਆ ਸੀ।
Bananaਆਨਲਾਈਨ ਪਲੇਟਫਾਰਮ ਆਰਟਸੀ ਮੁਤਾਬਕ ਕੈਟੇਲਨ ਦੀਆਂ ਹੋਰ ਕਲਾਵਾਂ ਦੀ ਤਰ੍ਹਾਂ ਇਹ ਕਲਾ ਕਈ ਸੰਸਕਰਣਾਂ ਵਿਚ ਛਪੀਆਂ ਹਨ। ਇਸ ਕਲਾ ਦੇ ਤਿੰਨ ਸੰਸਕਰਣਾਂ ਵਿਚੋਂ ਦੋ ਰਚਨਾਵਾਂ ਵੇਚੀਆਂ ਜਾ ਚੁਕੀਆਂ ਹਨ। ਇਸ ਕਲਾ ਵਿਚ ਇਸਤੇਮਾਲ ਕੀਤੇ ਗਏ ਕੇਲੇ ਨੂੰ ਮਿਆਮੀ ਦੇ ਇਕ ਗ੍ਰੋਸਰੀ ਸਟੋਰ ਤੋਂ ਖਰੀਦਿਆ ਗਿਆ ਹੈ। ਨਾਲ ਹੀ ਇਸ ਵਿਚ ਡਕਟ ਟੇਪ ਦੇ ਇਕ ਟੁਕੜੇ ਨੂੰ ਵੀ ਲਗਾਇਆ ਗਿਆ ਹੈ। ਇਸ ਕਲਾ ਦੇ ਨਾਲ ਇਸ ਦੀ ਵਿਸ਼ਵਾਸਨੀਅਤਾ ਦਾ ਇਕ ਸਾਰਟੀਫਿਕੇਟ ਵੀ ਹੈ।
Bananaਪੈਰੋਟਿਨ ਗੈਲਰੀ ਦੇ ਮਾਲਕ ਇਮੈਨੁਐਲ ਪੈਰੋਟਿਨ ਨੇ ਸੀਐਨਐਨ ਨੂੰ ਦਸਿਆ ਕਿ ਕੇਲਾ ਵਿਸ਼ਵਵਿਆਪੀ ਵਪਾਰ ਅਤੇ ਹਾਸੇ ਦਾ ਪ੍ਰਤੀਕ ਹੈ। ਗੈਲਰੀ ਦੁਆਰਾ ਇੰਸਟਾਗ੍ਰਾਮ ਤੇ ਸ਼ੇਅਰ ਕੀਤੇ ਗਏ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਇਹ ਕਲਾ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਅਸੀਂ ਕਿਸੇ ਚੀਜ਼ ਦਾ ਮੁੱਲ ਕਿਸ ਤਰ੍ਹਾਂ ਲਗਾਉਂਦੇ ਹਾਂ ਅਤੇ ਕਿਹੜੀਆਂ ਚੀਜ਼ਾਂ ਨੂੰ ਕੀਮਤੀ ਸਮਝਦੇ ਹਾਂ।
ਇਸ ਪੋਸਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਲਾਕਾਰ ਕੈਟੇਲਨ ਇਕ ਕੇਲੇ ਦੇ ਆਕਾਰ ਦਾ ਸਕਲਪਚਰ ਬਣਾਉਣਾ ਚਾਹੁੰਦੇ ਸਨ ਅਤੇ ਪ੍ਰੇਰਣਾ ਲੈਣ ਲਈ ਹਮੇਸ਼ਾ ਅਪਣੇ ਹੋਟਲ ਦੇ ਕਮਰੇ ਵਿਚ ਇਕ ਕੇਲਾ ਲੈ ਕੇ ਜਾਂਦੇ ਸਨ। ਕੈਟੇਲਨ ਕੇਲੇ ਨਾਲ ਸਬੰਧਿਤ ਬਹੁਤ ਕੁੱਝ ਬਣਾ ਚੁੱਕੇ ਹਨ।
ਇਹ ਪਹਿਲਾ ਮੌਕਾ ਹੈ ਜਦੋਂ ਕੈਟੇਲਨ ਨੇ ਬੀਤੇ 15 ਸਾਲਾਂ ਵਿਚ ਕਿਸੇ ਆਰਟ ਫੇਅਰ ਲਈ ਇਸ ਤਰ੍ਹਾਂ ਦੀ ਕਲਾ ਬਣਾਈ ਹੋਵੇ। ਇਸ ਤੋਂ ਪਹਿਲਾਂ ਕੈਟੇਲਨ ਚਰਚਾ ਵਿਚ ਉਦੋਂ ਆਏ ਸਨ ਜਦੋਂ ਇਕ ਕਲਾ ਤੋਂ ਬਣਿਆ ਸੋਨੇ ਦਾ ਟਾਇਲੇਟ ਬ੍ਰਟੇਨ ਵਿਚ ਆਯੋਜਿਤ ਇਕ ਪ੍ਰਦਰਸ਼ਨੀ ਤੋਂ ਚੋਰੀ ਹੋ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।