
ਸੋਸ਼ਲ ਮੀਡੀਆ 'ਤੇ ਹੋ ਰਹੇ ਹਨ ਟ੍ਰੋਲ
ਨਵੀਂ ਦਿੱਲੀ : ਹੈਦਰਾਬਦ ਵਿਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਉਸਦੀ ਹੱਤਿਆ ਕਰਨ ਵਾਲੇ ਚਾਰ ਮੁਲਜ਼ਮ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਹਨ। ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਹੈਦਰਾਬਾਦ ਪੁਲਿਸ ਇਸ ਕਾਰਵਾਈ ਨੂੰ ਲੈ ਕੇ ਲੋਕਾਂ ਦੀਆਂ ਤਰੀਫ਼ਾਂ ਬਟੋਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇਸ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ।
In Prakash Kadam vs Ramprashad Vishwanath Gupta ( see online ) a SC bench presided over by me held that in cases of fake ‘encounter’ the policemen concerned must be given death sentence. The Hyderabad ‘encounter’ appears to be clearly fake
— Markandey Katju (@mkatju) December 6, 2019
ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪ੍ਰਕਾਸ਼ ਕਦਮ ਬਨਾਮ ਰਾਮਪ੍ਰਸਾਦ ਵਿਸ਼ਵਨਾਥ ਗੁਪਤਾ ਕੇਸ ਵਿਚ ਸੁਪਰੀਮ ਕੋਰਟ ਦੀ ਬੈਂਚ ਨੇ,ਜਿਸਦੀ ਅਗਵਾਈ ਮੇਰੇ ਦੁਆਰਾ ਕੀਤੀ ਗਈ, ਉਸਨੇ ਕਿਹਾ ਸੀ ਕਿ ਫ਼ਰਜ਼ੀ ਐਨਕਾਊਂਟਰ ਦੇ ਮਾਮਲਿਆਂ ਵਿਚ ਸਬੰਧਤ ਪੁਲਿਸ ਕਰਮਚਾਰੀਆਂ ਨੂੰ ਮੌਤ ਦੀ ਸਜਾ ਦੇਣੀ ਚਾਹੀਦੀ ਹੈ। ਹੈਦਰਾਬਾਦ ਐਨਕਾਊਂਟਰ ਸਪੱਸ਼ਟ ਰੂਪ ਨਾਲ ਫ਼ਰਜ਼ੀ ਪ੍ਰਤੀਤ ਹੁੰਦਾ ਹੈ। ਮਾਰਕੰਡੇ ਕਾਟਜੂ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਸ ਟਵੀਟ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਹੋ ਰਹੇ ਹਨ। ਇਕ ਯੂਜ਼ਰ ਨੇ ਕਾਟਜੂ ਦੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਵਿਚ ਲਿਖਿਆ ਕਿ ਤੁਸੀ ਕਿਉਂ ਇਸ ਉਮਰ ਵਿਚ ਗਾਲਾਂ ਖਾਣ ਵਾਲੀ ਗੱਲ ਕਰਦੇ ਹੋ।
तुम काहे इस उम्र में गाली खाने वाली बातें करते हो
— Gaurav Sharma (@gaurasharma007) December 6, 2019
ਇਕ ਯੂਜ਼ਰ ਨੇ ਲਿਖਿਆ ਕਦੇ-ਕਦੇ ਤਸੀ ਬਹੁਤ ਪੀ ਲੈਂਦੇ ਹੋ।
You drink too much sometimes.
— Satya (@KimblyLabs) December 6, 2019
ਇਕ ਦੂਜੇ ਯੂਜ਼ਰ ਨੇ ਲਿਖਿਆ ਕਿ ਇਹ ਕੰਮ ਚਾਚਾ ਤੁਸੀ ਹੀ ਕਰ ਸਕਦੇ ਹੋ। ਆਖਰ ਇਵੇਂ ਹੀ ਕਾਨੂੰਨ ਵਿਵਸਥਾ ਵਿਚੋਂ ਲੋਕਾਂ ਦਾ ਵਿਸ਼ਵਾਸ ਨਹੀਂ ਉੱਠਿਆ। ਇਸ ਵਿਚ ਤੁਹਾਡੇ ਵਰਗੇ ਮਹਾਨ ਪੁਰਸ਼ਾਂ ਦਾ ਵੱਡਾ ਯੋਗਦਾਨ ਹੈ।
ये काम चच्चा आपही कर सकते हैं।आखिर ऐसे ही कानून व्यवस्था से लोंगो का विश्वास नहीं उठा।इसमें आप जैसे महापुरुषों का बड़ा योगदान है।
— Mahendra Mishra (@mahendraji111) December 6, 2019
ਦੱਸ ਦਈਏ ਕਿ ਹੈਦਰਾਬਾਦ ਪੁਲਿਸ ਦੀ ਬਲਾਤਕਾਰ ਦੇ ਆਰੋਪੀਆਂ ਦੇ ਐਨਕਾਊਂਟਰ ਤੋਂ ਬਾਅਦ ਆਮ ਲੋਕਾਂ ਅਤੇ ਕਈਂ ਸਿਆਸਤਦਾਨਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਪਰ ਕਈਂ ਸਿਆਸਤਦਾਨ ਇਸ ਐਨਕਾਊਂਟਰ ਉੱਤੇ ਸਵਾਲ ਵੀ ਉਠਾ ਰਹੇ ਹਨ ਅਤੇ ਇਸ ਪੁਲਿਸ ਮੁਕਾਬਲੇ ਦੀ ਜਾਂਚ ਦੀ ਮੰਗ ਕਰੇ ਹਨ। ਖੈਰ ਹੁਣ ਮੈਜੀਸਟਰੇਟ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਪੁਲਿਸ ਨੂੰ ਐਨਕਾਊਂਟਰ ਕਰਨ ਦੀ ਲੋੜ ਸੀ ਜਾਂ ਨਹੀਂ।