
ਦਿੱਲੀ ਹਾਈਕੋਰਟ ਨੇ ਇਕ ਵਕੀਲ ਵਲੋਂ ਫ਼ਿਲਮ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿਰੁੱਧ ਦਾਇਰ ਪਟੀਸ਼ਨ ਖ਼ਾਰਿਜ...
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਇਕ ਵਕੀਲ ਵਲੋਂ ਫ਼ਿਲਮ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿਰੁੱਧ ਦਾਇਰ ਪਟੀਸ਼ਨ ਖ਼ਾਰਿਜ ਕਰ ਦਿਤੀ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਡਵੀਜ਼ਨ ਬੈਂਚ ਕੋਲ ਅਪੀਲ ਕਰਨ ਦੀ ਸਲਾਹ ਦਿਤੀ ਹੈ।
ਦੱਸ ਦਈਏ ਕਿ ਸ਼ਨਿਚਰਵਾਰ ਨੂੰ ਇਕ ਔਰਤ ਵਕੀਲ ਨੇ ਫ਼ਿਲਮ ਦਾ ਪ੍ਰੋਮੋ ਰੋਕਣ ਲਈ ਪਟੀਸ਼ਨ ਪਾਈ ਸੀ ਤੇ ਮੰਗ ਕੀਤੀ ਸੀ ਕਿ ਇਸ ਦਾ ਪ੍ਰੋਮੋ ਸਿਨੇਮੋਟੇਗ੍ਰਾਫ਼ੀ ਐਕਟ ਦਾ ਉਲੰਘਣ ਕਰਦਾ ਹੈ ਤੇ ਫ਼ਿਲਮ ਬਣਾਉਣ ਵਾਲਿਆਂ ਨੇ ਸਾਰੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ।