
ਦਿੱਲੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਨਵੀਂ ਦਿੱਲੀ : ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ 4 ਜਨਵਰੀ ਨੂੰ 50 ਦੇ ਕਰੀਬ ਅਣਪਛਾਤੇ ਨਕਾਬਪੋਸ਼ਾਂ ਨੇ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕਰ ਦਿਤਾ ਸੀ। ਇਸ ਹਮਲੇ ਖਿਲਾਫ਼ ਦੇਸ਼ ਭਰ ਅੰਦਰ ਰੋਸ ਮੁਜ਼ਾਹਰੇ ਹੋ ਰਹ ਹਨ। ਵੱਡੀ ਗਿਣਤੀ 'ਚ ਵਿਦਿਆਰਥੀਆਂ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
Photo
ਇਸੇ ਦਰਮਿਆਨ ਇਸ ਘਟਨਾ ਨੂੰ ਲੈ ਕੇ ਉਦੋਂ ਨਵਾਂ ਮੋੜ ਆ ਗਿਆ ਜਦੋਂ ਇਕ ਹਿੰਦੂ ਰੱਖਿਆ ਦਲ ਨਾਂ ਦੀ ਜਥੇਬੰਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਲਈ। ਹਿੰਦੂ ਰਖਿਆ ਦਲ ਨਾਮ ਦੀ ਜਥੇਬੰਦੀ ਦੇ ਕੌਮੀ ਪ੍ਰਧਾਨ ਪਿੰਕੀ ਚੌਧਰੀ ਦੇ ਬਿਆਨ ਦਾ ਦਿੱਲੀ ਪੁਲਿਸ ਨੇ ਵੀ ਨੋਟਿਸ ਲਿਆ ਹੈ।
Photo
ਖੁਦ ਨੂੰ ਹਿੰਦੂ ਰੱਖਿਆ ਦਲ ਦਾ ਕੌਮੀ ਪ੍ਰਧਾਨ ਦਸਦਿਆਂ ਪਿੰਕੀ ਚੌਧਰੀ ਨਾਂ ਦੇ ਸਖ਼ਸ਼ ਨੇ ਵੀਡੀਓ ਜਾਰੀ ਕਰਦਿਆਂ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਜੇਐਨਯੂ ਅੰਦਰਲੀਆਂ ਗਤੀਵਿਧੀਆਂ ਤੋਂ ਉਹ ਖਫ਼ਾ ਸੀ। ਜਾਣਕਾਰੀ ਅਨੁਸਾਰ ਪਿੰਕੀ ਚੋਧਰੀ ਦਿੱਲੀ ਨਾਲ ਲਗਦੇ ਗਾਜੀਆਬਾਦ ਦੇ ਸ਼ਾਲੀਮਾਰ ਬਾਗ ਇਲਾਕੇ ਦਾ ਵਾਸੀ ਹੈ।
Photo
ਦੱਸ ਦਈਏ ਕਿ ਪਿੰਕੀ ਚੋਧਰੀ ਨੇ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਜੇਐਨਯੂ ਵਿਖੇ ਹੋਈਆਂ ਹਿੰਸਕ ਕਾਰਵਾਈ ਉਸ ਨੇ ਹੀ ਕਰਵਾਈ ਹੈ। ਇਸ ਹਿੰਸਾ 'ਚ ਉਸ ਦੇ ਵਰਕਰ ਹੀ ਸ਼ਾਮਲ ਸਨ। ਵਾਇਰਲ ਵੀਡੀਓ 'ਚ ਪਿੰਕੀ ਨੇ ਕਿਹਾ ਕਿ ਉਹ ਲੋਕ ਦੇਸ਼-ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਚ ਬਰਦਾਸ਼ਤ ਨਹੀਂ ਕਰਾਂਗੇ।