
ਜੰਮੂ ਦੇ ਸਾਂਬਾ ਜ਼ਿਲ੍ਹੇ ਵਿਚ ਬੀਐਸਐਫ਼ ਨੇ ਇਕ ਵੱਡੀ ਅਤਿਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ...
ਜੰਮੂ: ਜੰਮੂ ਦੇ ਸਾਂਬਾ ਜ਼ਿਲ੍ਹੇ ਵਿਚ ਬੀਐਸਐਫ਼ ਨੇ ਇਕ ਵੱਡੀ ਅਤਿਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦਰਅਸਲ ਪੰਜਟੀਲਾ ਸਥਿਤ ਬੀਐਸਐਫ਼ ਦੇ ਮੁੱਖ ਦਫ਼ਤਰ ਵਿਚ ਕਮਾਂਡਿੰਗ ਅਧਿਕਾਰੀ ਦੇ ਨਾਮ ਤੋਂ ਪਾਰਸਲ ਆਇਆ। ਇਸ ਪਾਰਸਲ ਵਿਚ ਆਈਈਡੀ ਸੀ ਜਿਸਨੂੰ ਫ਼ੌਜ ਨੇ ਡਿਫ਼ਿਊਜ਼ ਕਰਕੇ ਅਤਿਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।
BSF, India
ਦੱਸ ਦਈਏ ਕਿ ਪਹਿਲੀ ਵਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਪਾਰਸਲ ਵਿਚ ਆਈਡੀ ਦਾ ਇਸਤੇਮਾਲ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜੰਮੂ ਦੇ ਸਰਹੱਦੀ ਜ਼ਿਲ੍ਹੇ ਸਾਂਬਾ ਵਿਚ ਬੀਐਸਐਫ਼ ਦੇ ਮੁੱਖ ਦਫ਼ਤਰ ਦੇ ਨੇੜੇ ਇਕ ਪਾਰਸਲ ਪਹੁੰਚਿਆ। ਪਾਰਸਲ ਬੀਐਸਐਫ਼ ਦੇ ਇਕ ਅਧਿਕਾਰੀ ਦੇ ਨਾਮ ਦਾ ਸੀ।
BSF
ਬੀਐਸਐਫ਼ ਦੇ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਕੁਝ ਅਣਪਛਾਤੇ ਵਿਅਕਤੀ ਉਹ ਪਾਰਸਲ ਲੈ ਕੇ ਬੀਐਸਐਫ਼ ਦੀ ਬਟਾਲੀਅਨ ਦੇ ਮੁੱਖ ਗੇਟ ਤੱਕ ਪਹੁੰਚੇ ਅਤੇ ਉੱਥੇ ਤੈਨਾਤ ਜਵਾਨਾਂ ਦਾ ਇਹ ਪਾਰਸਲ ਦਿੱਤਾ ਪਰ ਬੀਐਸਐਫ਼ ਦੇ ਉਸ ਅਧਿਕਾਰੀ ਨੇ ਕਿਸੇ ਪਾਰਸਲ ਦਾ ਆਰਡਰ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ, ਅਜਿਹੇ ਚ ਬੀਐਸਐਫ਼ ਅਧਿਕਾਰੀ ਨੂੰ ਸ਼ੱਕੀ ਪਾਰਸਲ ਉੱਤੇ ਸ਼ੱਕ ਹੋਇਆ।
BSF
ਇਸ ਪਾਰਸਲ ਨੂੰ ਸੁਰੱਖਿਆ ਦੇ ਕਾਰਨਾਂ ਦੇ ਚਲਦੇ ਬੀਐਸਐਫ਼ ਅਤੇ ਸੁਰੱਖਿਆ ਏਜੰਸੀਆਂ ਨੇ ਕਬਜ਼ੇ ਵਿਚ ਲੈ ਲਿਆ। ਜਾਂਚ ਕਰਨ ਤੋਂ ਬਾਅਦ ਉਸ ਵਿਚੋਂ ਕੁਝ ਵਿਸਫੋਟਕ, ਇਕ ਡੇਟਾਨੇਟਰ ਅਤੇ ਇਕ ਬੈਟਰੀ ਮਿਲੀ ਹੈ। ਬੀਐਸਐਫ਼ ਦੇ ਆਈਜੀ ਨੇ ਦੱਸਿਆ ਕਿ ਇਸ ਪਾਰਸਲ ਆਈਈਡੀ ਨੂੰ ਡਿਫ਼ਿਊਜ਼ ਕਰ ਦਿੱਤਾ ਗਿਆ ਹੈ। ਉਥੇ ਇਸ ਸੰਬੰਧ ਵਿਚ ਸਾਂਬਾ ਥਾਣੇ ਵਿਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।