
KMP ਤੇ ਕਿਸਾਨਾਂ ਲਈ ਲਗਾਇਆ ਗਿਆ ਬਦਾਮਾਂ ਦਾ ਲੰਗਰ
ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਤਿੰਨ ਖੇਤੀ ਕਾਨੂੰਨਾਂ ਅਤੇ ਐਮਐਸਪੀ ਦੇ ਮੁੱਦੇ ‘ਤੇ ਸਰਕਾਰ ਨਾਲ 8ਵੇਂ ਗੇੜ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਕਿਸਾਨਾਂ ਨੇ ਦਿੱਲੀ ਵਿਖੇ ਟਰੈਕਟਰ ਮਾਰਚ ਕੱਢਿਆ। ਇਸ ਮੌਕੇ ਪੰਜਾਬ ਤੋਂ ਇਲਾਵਾ ਹਰਿਆਣਾ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੇ ਵੀ ਟਰਾਇਲ ਪਰੇਡ ‘ਚ ਹਿੱਸਾ ਲਿਆ।
Tractor Parade at delhi
ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਬਦਾਮਾਂ ਦਾ ਲੰਗਰ ਲਗਾਇਆ ਗਿਆ। ਸੇਵਾ ਕਰ ਰਹੇ ਇਕ ਬਜ਼ੁਰਗ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਭਵਿੱਖ ਵਿਚ ਬਹੁਤ ਵੱਡਾ ਅਸਰ ਹੋਵੇਗਾ। ਇਸ ਨਾਲ ਸਰਕਾਰ ਦੀਆਂ ਜੜ੍ਹਾਂ ਪੂਰੀ ਤਰਾਂ ਹਿੱਲ ਜਾਣਗੀਆਂ। ਉਹਨਾਂ ਕਿਹਾ ਜਿੱਥੇ-ਜਿੱਥੇ ਸੰਗਤ ਜਾਵੇਗੀ ਉੱਥੇ ਉੱਥੇ ਨਾਲ ਲੰਗਰ ਜਾਵੇਗਾ। ਇਹ ਬਾਬੇ ਨਾਨਕ ਦੀ ਕਿਰਪਾ ਹੈ। ਇਕ ਕਿਸਾਨ ਆਗੂ ਨੇ ਦੱਸਿਆ ਕਿ ਇਹ ਸਿਰਫ ਟਰਾਇਲ ਹੈ ਅਤੇ ਸਰਕਾਰ 26 ਜਨਵਰੀ ਦੀ ਪਰੇਡ ਦੇਖ ਕੇ ਕੰਬ ਜਾਵੇਗੀ।
Farmer
ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਟਰੈਕਟਰ ਪਰੇਡ ਸਬੰਧੀ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੂਰ-ਦੂਰ ਤੱਕ ਟਰੈਕਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਕਿਸਾਨਾਂ ਨੂੰ ਸਮਰਥਨ ਦੇਣ ਅਪਾਹਜ ਨੌਜਵਾਨ ਵੀ ਪਹੁੰਚਿਆ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਕਿਸਾਨਾਂ ਦਾ ਸੰਘਰਸ਼ ਨਹੀਂ, ਇਹ ਹਰ ਉਸ ਵਿਅਕਤੀ ਦਾ ਸੰਘਰਸ਼ ਹੈ ਜੋ ਰੋਟੀ ਖਾਂਦਾ ਹੈ।